|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਮੂਸੇਆਲਾ ਦਾ ਕਰਨ ਔਜਲਾ ਨੂੰ ਜਵਾਬ 'ਜੱਟ ਤਾਂ ਬੇਇੱਜ਼ਤੀ ਕਰਨ ਦੇ ਵੀ ਪੈਸੇ ਲੈਂਦਾ ਐ'

ਚੰਡੀਗੜ੍ਹ (Vikram Sehajpal) : ਸਿਆਸਤ ਤਾਂ ਸਿਆਸਤ ਮੰਨੋਰੰਜਨ ਜਗਤ ਵਿੱਚ ਵੀ ਕੋਈ ਦੂਸ਼ਣਬਾਜੀ ਕਰਨ ਤੋਂ ਘੱਟ ਨਹੀਂ ਹੈ। ਇਸ ਗੱਲ ਦੀ ਮਿਸਾਲ ਗਾਇਕ ਕਰਨ ਔਜਲਾ ਅਤੇ ਸਿੱਧੂ ਮੂਸੇ ਵਾਲਾ ਹੈ। ਹਾਲ ਹੀ ਵਿੱਚ ਕਰਨ ਔਜਲਾ ਦਾ ਗੀਤ ਚਿੱਟਾ ਕੁੜਤਾ ਰੀਲੀਜ਼ ਹੋਇਆ। ਇਸ ਗੀਤ ਦੇ ਬੋਲ ਕੁਝ ਇਸ ਪ੍ਰਕਾਰ ਹਨ, ਵੈਰੀ ਸਾਰੇ ਸ਼ਹਿਰ ਵਿੱਚੋਂ ਸਾਫ਼ ਕਰਤੇ ਤਾਂਹਿਓ ਚਿੱਟਾ ਕੁੜਤਾ ਨਹੀਂ ਲਿੱਬੜ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਚੰਡੀਗੜ੍ਹ (Vikram Sehajpal) : ਸਿਆਸਤ ਤਾਂ ਸਿਆਸਤ ਮੰਨੋਰੰਜਨ ਜਗਤ ਵਿੱਚ ਵੀ ਕੋਈ ਦੂਸ਼ਣਬਾਜੀ ਕਰਨ ਤੋਂ ਘੱਟ ਨਹੀਂ ਹੈ। ਇਸ ਗੱਲ ਦੀ ਮਿਸਾਲ ਗਾਇਕ ਕਰਨ ਔਜਲਾ ਅਤੇ ਸਿੱਧੂ ਮੂਸੇ ਵਾਲਾ ਹੈ। ਹਾਲ ਹੀ ਵਿੱਚ ਕਰਨ ਔਜਲਾ ਦਾ ਗੀਤ ਚਿੱਟਾ ਕੁੜਤਾ ਰੀਲੀਜ਼ ਹੋਇਆ। ਇਸ ਗੀਤ ਦੇ ਬੋਲ ਕੁਝ ਇਸ ਪ੍ਰਕਾਰ ਹਨ, ਵੈਰੀ ਸਾਰੇ ਸ਼ਹਿਰ ਵਿੱਚੋਂ ਸਾਫ਼ ਕਰਤੇ ਤਾਂਹਿਓ ਚਿੱਟਾ ਕੁੜਤਾ ਨਹੀਂ ਲਿੱਬੜ ਗਿਆ। ਸੋਸ਼ਲ ਮੀਡੀਆ 'ਤੇ ਕੁਝ ਲੋਕ ਇਹ ਗੱਲ ਆਖਦੇ ਸੀ ਕਿ ਕਰਨ ਔਜਲਾ ਨੇ ਇਸ ਗੀਤ ਰਾਹੀਂ ਸਿੱਧੂ ਮੂਸੇਵਾਲੇ 'ਤੇ ਨਿਸ਼ਾਨਾ ਵਿੰਨਿਆ ਹੈ।

ਸੰਬੰਧਿਤ ਖ਼ਬਰਾਂ

ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਨੇ ਆਪਣੇ ਇੱਕ ਲਾਇਵ ਸ਼ੋਅ ਵਿੱਚ ਲੋਕਾਂ ਦੀ ਕਹੀ ਗੱਲ ਨੂੰ ਸੱਚ ਕਰ ਦਿੱਤਾ ਹੈ। ਸਿੱਧੂ ਮੂਸੇਵਾਲਾ ਨੇ ਕਰਨ ਔਜਲਾ ਦੇ ਗੀਤ ਚਿੱਟਾ ਕੁੜਤਾ ਦਾ ਜਵਾਬ ਦਿੱਤਾ ਹੈ। ਸਿੱਧੂ ਮੂਸੇਵਾਲਾ ਨੇ ਕਿਹਾ ਕਿ ਇਹ ਆਖ਼ਰੀ ਵਾਰ ਹੈ ਕਿ ਉਹ ਕਿਸੇ ਨੂੰ ਜਵਾਬ ਦੇਣ ਲੱਗੇ ਹਨ। ਇਸ ਜਵਾਬ ਵਿੱਚ ਉਨ੍ਹਾਂ ਨੇ ਕਰਨ ਔਜਲਾ ਵਿਰੁੱਧ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਹੈ।

ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਇਨ੍ਹਾਂ ਗਾਇਕਾਂ ਨੇ ਇੱਕ ਦੂਜੇ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਹੋਵੇ। ਅਕਸਰ ਸਿੱਧੂ ਮੂਸੇਵਾਲਾ ਅਤੇ ਕਰਨ ਔਜਲਾ ਇੱਕ ਦੂਜੇ ਖ਼ਿਲਾਫ਼ ਦੂਸ਼ਣਬਾਜੀ ਕਰਦੇ ਰਹਿੰਦੇ ਹਨ। ਗੀਤ ਚਿੱਟਾ ਕੁੜਤਾ ਰੀਲੀਜ਼ ਹੋਣ ਤੋਂ ਪਹਿਲਾਂ ਕਰਨ ਔਜਲਾ ਨੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਨਾ ਵੀ ਕੀਤੀ ਸੀ ਜਿਸ ਕਾਰਨ ਮੋਹਾਲੀ ਪੁਲਿਸ ਨੇ ਉਨ੍ਹਾਂ 'ਤੇ 5 ਚਲਾਨ ਕੱਟੇ ਸੀ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!