ਕਪੂਰਥਲਾ : ਵਿਨਸਮ ਯਾਰਨ ਲਿਮਟਿਡ, ਡੇਰਾਬੱਸੀ ਵੱਲੋਂ ਪੰਜਾਬ ਸਰਕਾਰ ਦੇ ਅਦਾਰੇ ਸੀ-ਪਾਈਟ ਕੈਂਪ, ਥੇਹ ਕਾਂਜਲਾ, ਕਪੂਰਥਲਾ ਦੇ ਸਹਿਯੋਗ ਨਾਲ ਪੰਜਾਬ ਦੀਆਂ ਲੜਕੀਆਂ ਲਈ ਨੌਕਰੀ ਮੁਹੱਈਆ ਕਰਵਾਉਣ ਦਾ ਅਹਿਮ ਉਪਰਾਲਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਟ੍ਰੇਨਿੰਗ ਅਫ਼ਸਰ ਸੀ-ਪਾਈਟ ਥੇਹ ਕਾਂਜਲਾ ਮੇਜਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਡੇਰਾਬੱਸੀ ਦੀ ਧਾਗਾ ਬਣਾਉਣ ਵਾਲੀ ਕੰਪਨੀ ਵਿਨਸਮ ਯਾਰਨ ਲਿਮਟਿਡ ਵੱਲੋ 18 ਤੋਂ 25 ਸਾਲ ਉਮਰ ਦੀਆਂ 8ਵੀਂ ਤੋਂ 12ਵੀਂ ਪਾਸ ਲੜਕੀਆਂ ਤੋਂ ਨੌਕਰੀ ਵਾਸਤੇ ਅਰਜ਼ੀਆਂ ਮੰਗੀਆਂ ਗਈਆਂ ਹਨ। ਉਨਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਪਹਿਲੇ ਅਤੇ ਦੂਜੇ ਮਹੀਨੇ 233 ਰੁਪਏ ਪ੍ਰਤੀ ਦਿਨ, ਤੀਜੇ ਅਤੇ ਚੌਥੇ ਮਹੀਨੇ 239 ਰੁਪਏ ਪ੍ਰਤੀ ਦਿਨ 8 ਘੰਟੇ ਡਿਊਟੀ ਕਰਨ 'ਤੇ ਵੇਤਨ ਦਿੱਤਾ ਜਾਵੇਗਾ।
ਸੰਬੰਧਿਤ ਖ਼ਬਰਾਂ
ਉਨਾਂ ਦੱਸਿਆ ਕਿ 4 ਮਹੀਨੇ ਦੀ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਪੱਦ ਉਨਤੀ ਡੋਫਰ ਹੈਲਪਰ ਤੇ ਵੇਤਨ 325 ਰੁਪਏ ਪ੍ਰਤੀ ਦਿਨ ਦਿੱਤਾ ਜਾਵੇਗਾ ਅਤੇ ਚੌਥੇ ਮਹੀਨੇ ਤੋਂ ਬਾਅਦ ਸਰਕਾਰੀ ਨੋਟੀਫਿਕੇਸ਼ਨ ਅਨੁਸਾਰ ਘੱਟੋ-ਘੱਟ ਵੇਤਨ, ਪੀ. ਐਫ ਅਤੇ ਈ. ਐਸ. ਆਈ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਮੁਫ਼ਤ ਰਿਹਾਇਸ਼, ਪ੍ਰਤੀ ਦਿਨ ਦਾ ਖਾਣਾ ਘੱਟ ਰੇਟਾਂ 'ਤੇ (65 ਰੁਪਏ ਪ੍ਰਤੀ ਦਿਨ) ਅਤੇ ਮੁਫ਼ਤ ਮੈਡੀਕਲ ਆਦਿ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ।
ਉਨਾਂ ਕਿਹਾ ਕਿ ਕਪੂਰਥਲਾ, ਜਲੰਧਰ, ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲਿਆਂ ਨਾਲ ਸਬੰਧਤ ਚਾਹਵਾਨ ਲੜਕੀਆਂ ਪਾਸਪੋਰਟ ਸਾਈਜ਼ ਦੀ ਫੋਟੋ ਅਤੇ ਆਧਾਰ ਕਾਰਡ ਦੀ ਫੋਟੋ ਕਾਪੀ ਲੈ ਕੇ ਸੀ-ਪਾਈਟ ਕੈਂਪ, ਥੇਹ ਕਾਂਜਲਾ ਕਪੂਰਥਲਾ ਵਿਖੇ ਸੰਪਰਕ ਕਰ ਸਕਦੀਆਂ ਹਨ। ਉਨਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਫੋਨ ਨੰਬਰਾਂ 94784-52324 ਅਤੇ 90563-35220 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।






