|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਬ੍ਰਿਟੇਨ - ਸਿੱਖ ਨੌਜਵਾਨ ਨੂੰ ਲੁੱਟ ਅਤੇ ਰੇਪ ਦੇ ਮਾਮਲੇ ਵਿੱਚ 15 ਸਾਲ ਦੀ ਸਜ਼ਾ

ਲੰਦਨ , 03 ਨਵੰਬਰ ( NRI MEDIA )

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੰਦਨ , 03 ਨਵੰਬਰ ( NRI MEDIA )

ਬ੍ਰਿਟੇਨ ਵਿੱਚ ਪੰਜਾਬੀ ਮੂਲ ਦੇ ਇੱਕ ਸਿੱਖ ਨੌਜਵਾਨ ਨੂੰ ਬਲਾਤਕਾਰ ਦੇ ਦੋਸ਼ ਵਿੱਚ 15 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ, 28 ਸਾਲਾਂ ਦੇ ਦਿਲਜੀਤ ਗਰੇਵਾਲ ਨੂੰ ਆਈਲਵਰਥ ਕ੍ਰਾਉਨ ਕੋਰਟ ਨੇ ਬਲਾਤਕਾਰ, ਜਿਨਸੀ ਸ਼ੋਸ਼ਣ ਅਤੇ ਲੁੱਟਾਂ ਖੋਹਾਂ ਦਾ ਦੋਸ਼ੀ ਪਾਇਆ ਗਿਆ, ਅਦਾਲਤ ਦੇ ਅਨੁਸਾਰ 15 ਸਾਲ ਦੀ ਕੈਦ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਉਸ ‘ਤੇ ਵੀ ਪੰਜ ਸਾਲ ਨਜ਼ਰ ਰੱਖੀ ਜਾਏਗੀ।

ਸੰਬੰਧਿਤ ਖ਼ਬਰਾਂ

ਪੁਲਿਸ ਦੇ ਅਨੁਸਾਰ, ਅਦਾਲਤ ਨੂੰ ਦੱਸਿਆ ਗਿਆ ਸੀ ਕਿ ਗਰੇਵਾਲ ਨੇ ਇਕ ਔਰਤ ਨਾਲ ਮੁਲਾਕਾਤ ਕੀਤੀ ਅਤੇ ਇਸ ਸਾਲ 29 ਅਪ੍ਰੈਲ ਨੂੰ ਉਹ ਹਿਲਿੰਗਡਨ ਸਥਿਤ ਉਸਦੇ ਘਰ ਪਹੁੰਚਿਆ , ਉਥੇ ਗਰੇਵਾਲ ਨੇ ਔਰਤ ਨੂੰ ਚਾਕੂ ਦਿਖਾਇਆ ਅਤੇ ਤਕਰੀਬਨ ਢਾਈ ਘੰਟੇ ਤੱਕ ਉਸਦੀ ਕੁੱਟਮਾਰ ਕੀਤੀ , ਉਸਨੇ ਔਰਤ ਤੋਂ ਪੈਸੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ , ਔਰਤ ਨੇ ਉਸਨੂੰ ਪੈਸੇ ਦਿੱਤੇ ,ਇਸ ਤੋਂ ਬਾਅਦ ਵੀ ਉਹ ਘਰ ਵਿਚ ਪੈਸੇ ਦੀ ਭਾਲ ਕਰਦਾ ਰਿਹਾ ,ਬਾਅਦ ਵਿਚ ਉਹ ਉਥੋਂ ਫਰਾਰ ਹੋ ਗਿਆ।

ਗਰੇਵਾਲ ਦੇ ਚਲੇ ਜਾਣ ਤੋਂ ਬਾਅਦ ਔਰਤ ਨੇ ਯੂਕੇ ਤੋਂ ਬਾਹਰੋਂ ਆਪਣੇ ਇੱਕ ਦੋਸਤ ਨੂੰ ਬੁਲਾਇਆ, ਜਿਸ ਨੇ ਇਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ, ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਗਰੇਵਾਲ ਨੂੰ ਗ੍ਰਿਫਤਾਰ ਕਰ ਲਿਆ,ਸੀਸੀਟੀਵੀ ਫੁਟੇਜ ਦੇ ਅਧਾਰ 'ਤੇ ਪੁਲਿਸ ਨੇ ਉਸ' ਤੇ ਬਲਾਤਕਾਰ ਦਾ ਦੋਸ਼ ਵੀ ਲਗਾਇਆ ਸੀ ,ਇਸ ਘਟਨਾ ਦੀ ਜਾਂਚ ਕਰ ਰਹੇ ਜਾਸੂਸ ਕਾਂਸਟੇਬਲ ਮਾਰਕ ਪਾਮਰ ਨੇ ਕਿਹਾ, “ਮੈਂ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦਾ ਹਾਂ, ਮੈਂ ਪੀੜਤ ਲੜਕੀ ਦਾ ਅੱਗੇ ਆ ਕੇ ਆਪਣੀ ਗੱਲ ਕਹਿਣ ਲਈ ਧੰਨਵਾਦ ਕਰਦਾ ਹਾਂ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!