|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਅਮਰੀਕਾ 'ਚ ਪੱਗੜੀਧਾਰੀ ਸਿੱਖ ਨੌਜਵਾਨ ਨੇ ਸਿਰਜਿਆ ਇਤਿਹਾਸ, ਬਣਿਆ ਡਿਪਟੀ ਕਾਂਸਟੇਬਲ

ਹਿਊਸਟਨ (Nri Media) : ਇੱਕ ਵਾਰ ਮੁੜ ਅਮਰੀਕਾ ਦੀ ਧਰਤੀ 'ਤੇ ਇੱਕ ਪੱਗੜੀਧਾਰੀ ਸਿੱਖ ਨੌਜਵਾਨ ਨੇ ਇਤਿਹਾਸ ਸਿਰਜਿਆ ਹੈ। ਅਮਰੀਕਾ ਦੇ ਟੈਕਸਸ ਸੂਬੇ ਦੇ ਹੈਰਿਸ ਕਾਉਂਟੀ ਵਿੱਚ 21 ਸਾਲਾ ਦੇ ਅਮ੍ਰਿਤ ਸਿੰਘ ਨਾਮੀ ਸਾਬਤ ਸੂਰਤ ਸਿੱਖ ਪੁਲਿਸ ਅਫਸਰ ਨੂੰ ਡਿਪਟੀ ਕਾਂਸਟੇਬਲ ਦੇ ਅਹੁਦੇ ਦੀ ਸਹੁੰ ਚੁਕਾਈ ਗਈ ਹੈ।ਅਮਰੀਕਾ ਦੀ ਫ਼ੌਜ ਤੇ ਪੁਲਿਸ ਵਿੱਚ ਬੜੀ ਮੁਸ਼ੱਕਤ ਤੋਂ ਬਾਅਦ ਸਿੱਖਾਂ ਨ

NRI Post Desk · 2260 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਹਿਊਸਟਨ (Nri Media) : ਇੱਕ ਵਾਰ ਮੁੜ ਅਮਰੀਕਾ ਦੀ ਧਰਤੀ 'ਤੇ ਇੱਕ ਪੱਗੜੀਧਾਰੀ ਸਿੱਖ ਨੌਜਵਾਨ ਨੇ ਇਤਿਹਾਸ ਸਿਰਜਿਆ ਹੈ। ਅਮਰੀਕਾ ਦੇ ਟੈਕਸਸ ਸੂਬੇ ਦੇ ਹੈਰਿਸ ਕਾਉਂਟੀ ਵਿੱਚ 21 ਸਾਲਾ ਦੇ ਅਮ੍ਰਿਤ ਸਿੰਘ ਨਾਮੀ ਸਾਬਤ ਸੂਰਤ ਸਿੱਖ ਪੁਲਿਸ ਅਫਸਰ ਨੂੰ ਡਿਪਟੀ ਕਾਂਸਟੇਬਲ ਦੇ ਅਹੁਦੇ ਦੀ ਸਹੁੰ ਚੁਕਾਈ ਗਈ ਹੈ।ਅਮਰੀਕਾ ਦੀ ਫ਼ੌਜ ਤੇ ਪੁਲਿਸ ਵਿੱਚ ਬੜੀ ਮੁਸ਼ੱਕਤ ਤੋਂ ਬਾਅਦ ਸਿੱਖਾਂ ਨੂੰ ਆਪਣੇ ਧਾਰਮਿਕ ਚਿੰਨ੍ਹਾਂ ਸਮੇਤ ਆਪਣੀਆਂ ਸੇਵਾਵਾਂ ਨੂੰ ਨਿਭਾਉਣ ਦੀ ਆਗਿਆ ਮਿਲੀ ਸੀ। ਜਿਸ ਤੋਂ ਬਆਦ ਮਰਹੂਮ ਸੰਦੀਪ ਸਿੰਘ ਧਾਲੀਵਾਲ ਸਮੇਤ ਕਈ ਲੋਕਾਂ ਨੇ ਅਮਰੀਕੀ ਫੌਜ ਤੇ ਪੁਲਿਸ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ ਜਾਂ ਦੇ ਰਹੇ ਹਨ। ਪਰ ਹੈਰਿਸ ਕਾਉਂਟੀ ਦੀ ਪੁਲਿਸ ਵਿੱਚ ਪਹਿਲੀ ਵਾਰ ਨਵੇਂ ਇਤਿਹਾਸ ਦੀ ਸਿਰਜਨਾ ਕਰਦੇ ਮਹਿਜ਼ 21 ਵਰ੍ਹਿਆਂ ਦੀ ਉਮਰ ਵਿੱਚ ਅਮ੍ਰਿਤ ਸਿੰਘ ਨੇ ਪੂਰੇ ਸਿੱਖੀ ਸਰੂਪ ਵਿੱਚ ਡਿਪਟੀ ਕਾਂਸਟੇਬਲ ਵਜੋਂ ਸਹੁੰ ਚੁੱਕੀ ਹੈ।

ਸੰਬੰਧਿਤ ਖ਼ਬਰਾਂ

ਇਸ ਮੌਕੇ ਅਮ੍ਰਿਤ ਸਿੰਘ ਨੇ ਕਿਹਾ, "ਮੈਂ ਹਮੇਸ਼ਾ ਹੀ ਡਿਪਟੀ ਕਾਂਸਟੇਬਲ ਬਨਣਾ ਚਹੁੰਦਾ ਸੀ ਅਤੇ ਮੇਰੇ ਲਈ ਮੇਰੇ ਸਿੱਖੀ ਦੇ ਸਿਧਾਂਤ ਵੀ ਬਹੁਤ ਮਹੱਤਵਪੂਰਨ ਹਨ।" ਉਨ੍ਹਾਂ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਆਖਿਆ ਕਿ ਕਾਂਸਟੇਬਲ ਅਲਾਨ ਰੋਜੇਨ ਉਹ ਪਹਿਲਾ ਵਿਅਕਤੀ ਹੈ ਜਿਸ ਨੇ ਮੈਨੂੰ ਇਹ ਖਾਸ ਮੌਕਾ ਦਿੱਤਾ ਤੇ ਜਿਸ ਨੇ ਇਸ ਏਜੰਸੀ ਵਿੱਚ ਮੇਰਾ ਖੁੱਲ੍ਹੀਆਂ ਬਾਵਾਂ ਨਾਲ ਸਵਾਗਤ ਕੀਤਾ ਹੈ।"ਇਸ ਮੌਕੇ ਬੋਲਦੇ ਹੋਏ ਕਾਂਸਟੇਬਲ ਅਲਾਨ ਰੋਜੇਨ ਨੇ ਕਿਹਾ ਕਿ ਇੱਕ ਯਹੂਦੀ ਮਾਨਤਾਵਾਂ ਨੂੰ ਮੰਨਣ ਵਾਲੇ ਵਿਅਕਤੀ ਦੇ ਤੌਰ ਮੈਂ ਮਹਿਸੂਸ ਕਰ ਸਕਦਾ ਹਾਂ ਕਿ ਧਾਰਮਿਕ ਤੌਰ 'ਤੇ ਨਿਸ਼ਾਨਾ ਬਣਾਏ ਜਾਣਾ ਕਿਸ ਤਰ੍ਹਾਂ ਹੁੰਦਾ ਹੈ। ਉਨ੍ਹਾਂ ਆਖਿਆ ਕਿ ਮਹੱਤਵਪੂਰਨ ਹੈ ਕਿ ਇਸ ਬਾਰੇ ਸਮਝ ਬਣਾਉਣਾ, ਸਹਿਣਸ਼ੀਲਤਾ ਤੇ ਸਾਰਿਆਂ ਦੀ ਭਾਗੇਦਾਰੀ ਨੂੰ ਸੁਨਿਸ਼ਤ ਕਰਨਾ ਹੈ।ਉਨ੍ਹਾਂ ਅਖਿਆ ਕਿ ਮੇਰਾ ਯਾਰਮੂਲਕੇ ਤੇ ਅਮ੍ਰਿਤ ਸਿੰਘ ਦਾ ਪੱਗ ਬਣਾ ਸਾਡੇ ਕੰਮ ਦੀ ਗੁਣਵਤਾ ਵਿੱਚ ਕੋਈ ਅਸਰ ਨਹੀਂ ਪਾਉਂਦਾ।

ਇਸ ਮੌਕੇ ਅਮ੍ਰਿਤ ਸਿੰਘ ਦੇ ਮਾਪਿਆਂ ਨੇ ਵੀ ਖੁਸ਼ੀ ਦਾ ਜਾਹਿਰ ਕੀਤੀ। ਅਮ੍ਰਿਤ ਸਿੰਘ ਦੇ ਪਿਤਾ ਨੇ ਆਖਿਆ, "ਉਸ ਨੇ ਸਾਡੇ ਭਾਈਚਾਰੇ ਦਾ ਮਾਣ ਵਧਾਇਆ ਹੈ।" ਅਮ੍ਰਿਤ ਦੀ ਮਾਤਾ ਸੁੱਖੀ ਕੌਰ ਨੇ ਆਖਿਆ, "ਉਸ ਦੀ ਵਧੇਰੇ ਸੁਰੱਖਿਆ ਲਈ ਰੱਬ ਕੋਲ ਅਰਦਾਸ ਕਰਾਂਗੀ।"ਅਮ੍ਰਿਤ ਸਿੰਘ ਦੀ ਨਿਯੁਕਤੀ ਨਾਲ ਪੂਰੇ ਸਿੱਖ ਭਾਈਚਾਰੇ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਆਪਣੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਹੁਣ ਅਮ੍ਰਿਤ ਸਿੰਘ ਇੱਕ ਮਹੀਨੇ ਦੀ ਫੀਲਡ ਦੀ ਸਿਖਲਾਈ ਲਈ ਜਾਵੇਗਾ। ਇਸ ਮੌਕੇ ਮਰਹੂਮ ਪੱਗੜੀਧਾਰੀ ਸਿੱਖ ਡਿਪਟੀ ਸੰਦੀਪ ਧਾਲੀਵਾਲ ਨੂੰ ਵੀ ਯਾਦ ਕੀਤਾ ਗਿਆ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!