|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਆਸਟਰੇਲੀਅਨ ਹਵਾਈ ਫ਼ੌਜ ਵਿੱਚ ਬਤੌਰ ਮਿਸ਼ਨ ਅਫ਼ਸਰ ਸਿੱਖ ਨੌਜਵਾਨ ਦੀ ਨਿਯੁਕਤੀ

ਐਡੀਲੇਡ (ਦੇਵ ਇੰਦਰਜੀਤ)- ਪੰਜਾਬੀ ਮੂਲ ਦਾ ਸਿੱਖ ਨੌਜਵਾਨ ਸਿਮਰਨ ਸਿੰਘ ਸੰਧੂ ਰਾਇਲ ਐਰੇ ਕਲੱਬ ਪਰਥ ਤੋਂ ਸਿਖਲਾਈ ਹਾਸਲ ਕਰਨ ਮਗਰੋਂ ਆਸਟਰੇਲੀਅਨ ਹਵਾਈ ਫ਼ੌਜ (ਰਾਫ) ਵਿੱਚ ਬਤੌਰ ਮਿਸ਼ਨ ਅਫ਼ਸਰ ਨਿਯੁਕਤ ਹੋਇਆ ਹੈ। ਆਸਟਰੇਲੀਅਨ ਹਵਾਈ ਫ਼ੌਜ ਦੇ ਉੱਚ ਅਧਿਕਾਰੀਆਂ ਨੇ ਫ਼ੌਜ ਦੇ ਹੈੱਡਕੁਆਰਟਰ ਐਡੀਲੇਡ ਵਿੱਚ ਉਸ ਨੂੰ ਨਿਯੁਕਤੀ ਪੱਤਰ ਦਿੱਤਾ। ਫ਼ੌਜ ਦੇ ਹੈੱਡਕੁਆਰਟਰ ਵੱਲੋਂ ਉਸ ਨੂ

NRI Post Desk · 2135 ਦਿਨ ਪਹਿਲਾਂ · ਅੱਪਡੇਟ 2135 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਆਸਟਰੇਲੀਅਨ ਹਵਾਈ ਫ਼ੌਜ ਵਿੱਚ ਬਤੌਰ ਮਿਸ਼ਨ ਅਫ਼ਸਰ ਸਿੱਖ ਨੌਜਵਾਨ ਦੀ ਨਿਯੁਕਤੀ
📷 NRI Post Desk

ਐਡੀਲੇਡ (ਦੇਵ ਇੰਦਰਜੀਤ)- ਪੰਜਾਬੀ ਮੂਲ ਦਾ ਸਿੱਖ ਨੌਜਵਾਨ ਸਿਮਰਨ ਸਿੰਘ ਸੰਧੂ ਰਾਇਲ ਐਰੇ ਕਲੱਬ ਪਰਥ ਤੋਂ ਸਿਖਲਾਈ ਹਾਸਲ ਕਰਨ ਮਗਰੋਂ ਆਸਟਰੇਲੀਅਨ ਹਵਾਈ ਫ਼ੌਜ (ਰਾਫ) ਵਿੱਚ ਬਤੌਰ ਮਿਸ਼ਨ ਅਫ਼ਸਰ ਨਿਯੁਕਤ ਹੋਇਆ ਹੈ। ਆਸਟਰੇਲੀਅਨ ਹਵਾਈ ਫ਼ੌਜ ਦੇ ਉੱਚ ਅਧਿਕਾਰੀਆਂ ਨੇ ਫ਼ੌਜ ਦੇ ਹੈੱਡਕੁਆਰਟਰ ਐਡੀਲੇਡ ਵਿੱਚ ਉਸ ਨੂੰ ਨਿਯੁਕਤੀ ਪੱਤਰ ਦਿੱਤਾ। ਫ਼ੌਜ ਦੇ ਹੈੱਡਕੁਆਰਟਰ ਵੱਲੋਂ ਉਸ ਨੂੰ ਆਨ ਜਾਬ ਸਿਖਲਾਈ ਲਈ ਤਿੰਨ ਸਾਲਾ ਟੈਕਨਾਲੋਜੀ ਡਿਗਰੀ ਪ੍ਰੋਗਰਾਮ ਤਹਿਤ ਕੈਨਬਰਾ ਭੇਜਿਆ ਜਾਵੇਗਾ।

ਸੰਬੰਧਿਤ ਖ਼ਬਰਾਂ

ਸਿਮਰਨ ਸਿੰਘ ਸੰਧੂ ਦੇ ਪਿਤਾ ਹਰਪਾਲ ਸਿੰਘ ਸੰਧੂ ਅਤੇ ਮਾਤਾ ਰਣਜੀਤ ਕੌਰ ਸੰਧੂ ਸਾਲ 2008 ਵਿੱਚ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਆਸਟਰੇਲੀਆ ਦੇ ਸ਼ਹਿਰ ਪਰਥ ਵਿੱਚ ਪਰਿਵਾਰ ਸਮੇਤ ਆਏ ਸਨ। ਸਿਮਰਨ ਸੰਧੂ ਨੇ ਆਪਣੀ ਮੁੱਢਲੀ ਵਿੱਦਿਆ ਪਰਥ ਤੋਂ ਹਾਸਲ ਕੀਤੀ ਤੇ ਉਹ 15 ਸਾਲਾਂ ਦੀ ਉਮਰ ਵਿੱਚ ਰਾਇਲ ਐਰੇ ਕਲੱਬ ਪਰਥ ਦੇ ਘਰੇਲੂ ਹਵਾਈ ਅੱਡੇ ਤੋਂ ਸਫ਼ਲ ਉਡਾਣ ਭਰ ਕੇ ਸੋਲੋ ਪਾਇਲਟ ਬਣਿਆ। 16 ਸਾਲ ਦੀ ਉਮਰ ਵਿੱਚ ਉਸ ਨੇ ਪ੍ਰਾਈਵੇਟ ਪਾਇਲਟ ਲਾਇਸੈਂਸ ਹਾਸਲ ਕੀਤਾ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!