|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸੰਦੀਪ ਸਿੰਘ ਧਾਲੀਵਾਲ ਦੇ ਕਾਤਲ ਨੂੰ ਬਿਨਾ ਜ਼ਮਾਨਤ ਬਿਨਾ ਪੇਸ਼ੀ ਮਿਲੇਗੀ ਮੌਤ ਦੀ ਸਜ਼ਾ

ਵਾਸ਼ਿੰਗਟਨ ਡੈਸਕ (Vikram Sehajpal) : ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਨੂੰ ਗੋਲੀਆਂ ਮਾਰ ਕੇ ਹਲਾਕ ਕਰਨ ਵਾਲੇ ਕਾਤਲ ਨੂੰ ਸਥਾਨਕ ਪੁਲਿਸ ਨੇ ਜਲਦ ਹੀ ਹਿਰਾਸਤ ਵਿਚ ਲੈ ਲਿਆ ਸੀ। 47 ਸਾਲਾ ਰਾਬਰਡ ਸੋਲਿਸ ਉੱਤੇ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਨੂੰ ਮਾਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਸੋਮਵਾਰ ਨੂੰ ਜਦੋਂ ਸੋਲਿਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਤਾਂ ਮਾਣਯੋਗ ਜੱ

NRI Post Desk · 2260 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ ਡੈਸਕ (Vikram Sehajpal) : ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਨੂੰ ਗੋਲੀਆਂ ਮਾਰ ਕੇ ਹਲਾਕ ਕਰਨ ਵਾਲੇ ਕਾਤਲ ਨੂੰ ਸਥਾਨਕ ਪੁਲਿਸ ਨੇ ਜਲਦ ਹੀ ਹਿਰਾਸਤ ਵਿਚ ਲੈ ਲਿਆ ਸੀ। 47 ਸਾਲਾ ਰਾਬਰਡ ਸੋਲਿਸ ਉੱਤੇ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਨੂੰ ਮਾਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਸੋਮਵਾਰ ਨੂੰ ਜਦੋਂ ਸੋਲਿਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਤਾਂ ਮਾਣਯੋਗ ਜੱਜ ਕ੍ਰਿਸ ਮੋਰਟਿਨ ਨੇ ਉਸ ਨੂੰ ਬਿਨਾਂ ਜ਼ਮਾਨਤ ਤੋਂ ਹਿਰਾਸਤ 'ਚ ਰੱਖਣ ਦੇ ਹੁਕਮ ਦਿੱਤੇ ਅਤੇ ਕਿਹਾ ਕਿ ਉਸ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ।

ਇਸ ਮੌਕੇ ਪ੍ਰੋਸੀਕਿਊਟਰ ਕੈਟੀ ਵਾਰੇਨ ਨੇ ਕਿਹਾ ਕਿ ਸੰਦੀਪ ਸਿੰਘ ਧਾਲੀਵਾਲ ਦੇ ਮਾਰੇ ਜਾਣ ਨਾਲ ਉਸ ਦੀ ਪਤਨੀ ਵਿਧਵਾ ਹੋ ਗਈ ਹੈ ਅਤੇ ਤਿੰਨ ਬੱਚਿਆਂ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ ਹੈ। ਪ੍ਰੋਸੀਕਿਊਟਰ ਨੇ ਹੋਰ ਦੱਸਿਆ ਕਿ ਡਿਪਟੀ ਧਾਲੀਵਾਲ ਨੇ ਮੁਲਜ਼ਮ ਨੂੰ ਰੋਕਿਆ ਸੀ। ਡੈਸ਼ ਵੀਡੀਓ ਕੈਮਰੇ ਅਨੁਸਾਰ ਧਾਲੀਵਾਲ ਜਦੋਂ ਆਪਣੀ ਕਾਰ ਵੱਲ ਵਾਪਸ ਆ ਰਿਹਾ ਸੀ, ਤਾਂ ਕਾਤਲ ਨੇ ਉਸ ਦੀ ਪਿੱਠ 'ਤੇ ਕਈ ਗੋਲੀਆਂ ਮਾਰੀਆਂ। ਧਾਲੀਵਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਤਲ ਨੂੰ ਘਟਨਾ ਸਥਾਨ ਤੋਂ ਕੁੱਝ ਦੂਰੀ 'ਤੇ ਹੀ ਇਕ ਬਿਜ਼ਨਸ ਮਾਲ ਦੇ ਅੰਦਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਸੰਬੰਧਿਤ ਖ਼ਬਰਾਂ

ਪੁਲਿਸ ਅਨੁਸਾਰ ਇਹ ਵਿਅਕਤੀ ਘਬਰਾਇਆ ਹੋਇਆ ਸੀ ਅਤੇ ਇਸ ਦੇ ਹਾਵ-ਭਾਵ ਦੇਖ ਕੇ ਇਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ। ਵੀਡੀਓ ਵਿਚ ਕਾਤਲ ਸੋਲਿਸ ਵੱਲੋਂ 45 ਕੈਲੀਬਰ ਸੈਮੀ ਆਟੋਮੈਟਿਕ ਗੰਨ ਨੂੰ ਸੁੱਟਦੇ ਹੋਏ ਵੀ ਰਿਕਾਰਡ ਕੀਤਾ ਗਿਆ ਹੈ। ਕਾਤਲ ਸੋਲਿਸ ਨੇ ਘਟਨਾ ਤੋਂ ਬਾਅਦ ਆਪਣੇ ਦੋਸਤਾਂ ਨੂੰ ਫੋਨ ਵੀ ਕੀਤਾ ਅਤੇ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਮੈਂ ਇਕ ਡਿਪਟੀ ਨੂੰ ਮਾਰ ਦਿੱਤਾ ਹੈ, ਮੈਨੂੰ ਇਥੋਂ ਆਣ ਕੇ ਲੈ ਜਾਓ।

ਕਾਤਲ ਸੋਲਿਸ ਪਹਿਲਾਂ ਵੀ ਕਈ ਵਾਰਦਾਤਾਂ 'ਚ ਮੁਲਜ਼ਮ ਰਿਹਾ ਹੈ ਤੇ ਹੁਣ ਵੀ ਉਹ ਪੈਰੋਲ 'ਤੇ ਬਾਹਰ ਆਇਆ ਸੀ ਤੇ ਸਮਾਂ ਪੂਰਾ ਹੋਣ 'ਤੇ ਉਹ ਜੇਲ੍ਹ ਵਾਪਸ ਨਹੀਂ ਗਿਆ ਸੀ। ਕਾਰ ਵਿਚ ਉਸ ਨਾਲ ਸਵਾਰ ਇਕ ਹੋਰ ਔਰਤ ਵੀ ਸੀ, ਉਸ ਨੂੰ ਵੀ ਪੁਲਿਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਹੈ। ਪੁਲਿਸ ਵੱਲੋਂ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!