|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਨਿਊਜ਼ੀਲੈਂਡ 'ਚ ਗੁਰੂ ਘਰ ਦੇ ਗ੍ਰੰਥੀ ਨੂੰ ਨਜ਼ਰਬੰਦ ਰੱਖਣ ਦੇ ਹੁਕਮ

ਨਿਊਜ਼ੀਲੈਂਡ ਡੈਸਕ (Vikram Sehajpal) : ਨਿਊਜ਼ੀਲੈਂਡ ਵਿਚ ਬੱਚੀਆਂ ਦਾ ਜਿਸਮਾਨੀ ਸ਼ੋਸ਼ਣ ਕਰਨ ਵਾਲੇ ਗ੍ਰੰਥੀ ਨੂੰ ਸੱਤ ਮਹੀਨੇ ਘਰ ਵਿਚ ਨਜ਼ਰਬੰਦ ਰੱਖਣ ਦੀ ਸਜ਼ਾ ਸੁਣਾਈ ਗਈ ਹੈ। ਔਕਲੈਂਡ ਦੀ ਜ਼ਿਲਾ ਅਦਾਲਤ ਨੇ ਬੱਚੀਆਂ ਨੂੰ ਵਰਗਲਾਉਣ ਅਤੇ ਜਿਸਮਾਨੀ ਸ਼ੋਸ਼ਣ ਦੇ ਛੇ ਦੋਸ਼ਾਂ ਅਧੀਨ ਸੱਜਣ ਸਿੰਘ ਨੂੰ ਮੁਜਰਮ ਠਹਿਰਾਇਆ ਸੀ ਅਤੇ ਹੁਣ ਸਜ਼ਾ ਦਾ ਐਲਾਨ ਕੀਤਾ ਗਿਆ ਹੈ। ਹੁਣ 13 ਸਾਲ ਦੀ ਹੋ ਚ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਿਊਜ਼ੀਲੈਂਡ ਡੈਸਕ (Vikram Sehajpal) : ਨਿਊਜ਼ੀਲੈਂਡ ਵਿਚ ਬੱਚੀਆਂ ਦਾ ਜਿਸਮਾਨੀ ਸ਼ੋਸ਼ਣ ਕਰਨ ਵਾਲੇ ਗ੍ਰੰਥੀ ਨੂੰ ਸੱਤ ਮਹੀਨੇ ਘਰ ਵਿਚ ਨਜ਼ਰਬੰਦ ਰੱਖਣ ਦੀ ਸਜ਼ਾ ਸੁਣਾਈ ਗਈ ਹੈ। ਔਕਲੈਂਡ ਦੀ ਜ਼ਿਲਾ ਅਦਾਲਤ ਨੇ ਬੱਚੀਆਂ ਨੂੰ ਵਰਗਲਾਉਣ ਅਤੇ ਜਿਸਮਾਨੀ ਸ਼ੋਸ਼ਣ ਦੇ ਛੇ ਦੋਸ਼ਾਂ ਅਧੀਨ ਸੱਜਣ ਸਿੰਘ ਨੂੰ ਮੁਜਰਮ ਠਹਿਰਾਇਆ ਸੀ ਅਤੇ ਹੁਣ ਸਜ਼ਾ ਦਾ ਐਲਾਨ ਕੀਤਾ ਗਿਆ ਹੈ। ਹੁਣ 13 ਸਾਲ ਦੀ ਹੋ ਚੁੱਕੀ ਇਕ ਬੱਚੀ ਨੇ ਅਦਾਲਤ ਦੁਆਰਾ ਸਜ਼ਾ ਸੁਣਾਏ ਜਾਣ ਮਗਰੋਂ ਕਿਹਾ ਕਿ ਉਸ ਦੀ ਜ਼ਿੰਦਗੀ ਸਮਾਜਿਕ, ਅਕਾਦਮਿਕ ਅਤੇ ਮਾਨਸਿਕ ਤੌਰ 'ਤੇ ਬਰਬਾਦ ਹੋ ਚੁੱਕੀ ਹੈ।

ਸੰਬੰਧਿਤ ਖ਼ਬਰਾਂ

ਜਿਸਮਾਨੀ ਸ਼ੋਸ਼ਣ ਦੀਆਂ ਇਹ ਘਟਨਾਵਾਂ 2017 ਵਿਚ ਵੈਸਟ ਔਕਲੈਂਡ ਦੇ ਗੁਰੂ ਘਰ ਵਿਚ ਵਾਪਰੀਆਂ ਸਨ ਅਤੇ ਉਸ ਵੇਲੇ ਬੱਚੀਆਂ ਦੀ ਉਮਰ 8 ਅਤੇ 12 ਸਾਲ ਦੀ ਸੀ। ਜੱਜ ਨੈਵਿਨ ਡੌਅਸਨ ਨੇ ਗ੍ਰੰਥੀ ਨੂੰ ਸਜ਼ਾ ਸੁਣਾਉਂਦਿਆਂ ਕਿਹਾ ਕਿ ਇਕ ਧਾਰਮਿਕ ਸ਼ਖਸੀਅਤ ਦਾ ਕਿਰਦਾਰ ਬੇਹੱਦ ਉਚਾ ਹੋਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਇਸ ਵਰਗੇ ਵਹਿਸ਼ੀਆਂ ਤੋਂ ਬਚਾਉਣਾ ਬੇਹੱਦ ਲਾਜ਼ਮੀ ਹੈ। ਸਜ਼ਾ ਮੁਕੰਮਲ ਹੋਣ ਉਪ੍ਰੰਤ ਸੱਜਣ ਸਿੰਘ ਨੂੰ ਭਾਰਤ ਡਿਪੋਰਟ ਕਰ ਦਿਤਾ ਜਾਵੇਗਾ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!