|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਪਿਆਰ ਦੇ ਜਜ਼ਬਾਤਾਂ ਨੂੰ ਬਿਆਨ ਕਰਦਾ ਸਿੰਗਾ ਦਾ ਗੀਤ 'ਫੋਟੋ'

ਮੀਡਿਆ ਡੈਸਕ - ਕਈ ਦਿਨਾਂ ਤੋਂ ਬੇਸਬਰੀ ਨਾਲ ਸਿੰਗਾ ਦਾ ਉਡੀਕਿਆ ਜਾ ਰਿਹਾ ਗੀਤ 'ਫੋਟੋ' ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ ਨੂੰ ਸਰੋਤਿਆਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਹਮੇਸ਼ਾ ਹੀ ਚੱਕਵੀਂ ਬੀਟ ਵਾਲੇ ਪੇਸ਼ ਕਰਨ ਵਾਲਾ ਸਿੰਗਾ ਇਸ ਵਾਰ ਰੋਮਾਂਟਿਕ ਗੀਤ ਨਾਲ ਦਰਸ਼ਕਾਂ ਦੀ ਕਚਿਹਰੀ 'ਚ ਆਏ ਹਨ। 'ਫੋਟੋ' ਗੀਤ ਦੇ ਬੋਲ ਖੁਦ ਸਿੰਗਾ ਵਲੋਂ ਸ਼ਿੰਗਾਰੇ ਗਏ ਹਨ, ਜਿ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੀਡਿਆ ਡੈਸਕ - ਕਈ ਦਿਨਾਂ ਤੋਂ ਬੇਸਬਰੀ ਨਾਲ ਸਿੰਗਾ ਦਾ ਉਡੀਕਿਆ ਜਾ ਰਿਹਾ ਗੀਤ 'ਫੋਟੋ' ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ ਨੂੰ ਸਰੋਤਿਆਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਹਮੇਸ਼ਾ ਹੀ ਚੱਕਵੀਂ ਬੀਟ ਵਾਲੇ ਪੇਸ਼ ਕਰਨ ਵਾਲਾ ਸਿੰਗਾ ਇਸ ਵਾਰ ਰੋਮਾਂਟਿਕ ਗੀਤ ਨਾਲ ਦਰਸ਼ਕਾਂ ਦੀ ਕਚਿਹਰੀ 'ਚ ਆਏ ਹਨ। 'ਫੋਟੋ' ਗੀਤ ਦੇ ਬੋਲ ਖੁਦ ਸਿੰਗਾ ਵਲੋਂ ਸ਼ਿੰਗਾਰੇ ਗਏ ਹਨ, ਜਿਸ 'ਚ ਉਨ੍ਹਾਂ ਨੇ ਪਿਆਰ ਦੇ ਜਜ਼ਬਾਤਾਂ ਨੂੰ ਸ਼ਬਦਾਂ 'ਚ ਪਰੋ ਕੇ ਸੁਰਾਂ ਨਾਲ ਪੇਸ਼ ਕੀਤਾ ਹੈ। ਇਸ ਗੀਤ 'ਚ ਵਿਆਹ ਤੋਂ ਪਹਿਲਾਂ ਮੁੰਡੇ-ਕੁੜੀ ਦੇ ਮਨ ਦੀਆਂ ਭਾਵਨਾਵਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਦਰਸਾਇਆ ਗਿਆ ਹੈ। 'ਫੋਟੋ' ਗੀਤ ਨੂੰ ਮਿਊਜ਼ਿਕ ਐਲਡੀ ਫਾਜ਼ਿਲਕਾ ਨੇ ਦਿੱਤਾ ਹੈ, ਜਿਸ ਨੂੰ ਸਪੀਡ ਰਿਕਾਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ 'ਚ ਸਿੰਗਾ ਨਾਲ ਪੰਜਾਬੀ ਮਾਡਲ ਨਿੱਕੀ ਕੌਰ ਨੇ ਅਦਾਕਾਰੀ 'ਚ ਸਾਥ ਦਿੱਤਾ ਹੈ। ਸਿੰਗਾ ਦੇ ਇਸ ਗੀਤ ਨੂੰ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਸੰਬੰਧਿਤ ਖ਼ਬਰਾਂ

ਦੱਸਣਯੋਗ ਹੈ ਕਿ ਕਈ ਸੁਪਰਹਿੱਟ ਗੀਤ ਦੇਣ ਵਾਲੇ ਸਿੰਗਾ ਜਲਦ ਹੀ ਪੰਜਾਬੀ ਫਿਲਮੀ ਇੰਡਸਟਰੀ 'ਚ 'ਜੋਰਾ-ਦੂਜਾ ਅਧਿਆਇ' ਫਿਲਮ ਨਾਲ ਕਦਮ ਰੱਖਣ ਜਾ ਰਹੇ ਹਨ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!