|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਕ੍ਰਿਕਟਰ ਤੋਂ ਐਕਟਰ ਬਣੇ ਸਿਕਸਰ ਕਿੰਗ ਯੁਵੀ

ਮੁੰਬਈ ਡੈਸਕ (ਵਿਕਰਮ ਸਹਿਜਪਾਲ) : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਖਿਡਾਰੀ ਯੁਵਰਾਜ ਸਿੰਘ ਨੇ ਆਪਣੇ ਅੰਤਰ ਰਾਸ਼ਟਰੀ ਕਰੀਅਰ ਨੂੰ ਹਾਲ ਹੀ ਦੇ ਵਿੱਚ ਅਲਵੀਦਾ ਕਰ ਦਿੱਤਾ ਹੈ। ਇਸ ਤੋਂ ਬਾਅਦ ਯੁਵਰਾਜ ਕੈਨੇਡਾ ਗਲੋਬਲ ਦੀ ਟੀ 20 ਲੀਗ ਖੇਡਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਯੁਵਰਾਜ ਸਿੰਘ ਅਦਾਕਾਰੀ ਵੱਲ ਵੀ ਆਪਣਾ ਰੁੱਖ ਕਰ ਚੁੱਕੇ ਹਨ। ਬਹੁਤ ਛੇਤੀ ਯੁਵਰਾਜ ਇਕ ਵੈੱਬ ਸੀਰਿਜ਼

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੁੰਬਈ ਡੈਸਕ (ਵਿਕਰਮ ਸਹਿਜਪਾਲ) : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਖਿਡਾਰੀ ਯੁਵਰਾਜ ਸਿੰਘ ਨੇ ਆਪਣੇ ਅੰਤਰ ਰਾਸ਼ਟਰੀ ਕਰੀਅਰ ਨੂੰ ਹਾਲ ਹੀ ਦੇ ਵਿੱਚ ਅਲਵੀਦਾ ਕਰ ਦਿੱਤਾ ਹੈ। ਇਸ ਤੋਂ ਬਾਅਦ ਯੁਵਰਾਜ ਕੈਨੇਡਾ ਗਲੋਬਲ ਦੀ ਟੀ 20 ਲੀਗ ਖੇਡਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਯੁਵਰਾਜ ਸਿੰਘ ਅਦਾਕਾਰੀ ਵੱਲ ਵੀ ਆਪਣਾ ਰੁੱਖ ਕਰ ਚੁੱਕੇ ਹਨ। ਬਹੁਤ ਛੇਤੀ ਯੁਵਰਾਜ ਇਕ ਵੈੱਬ ਸੀਰਿਜ਼ ਦੇ ਵਿੱਚ ਬਤੌਰ ਅਦਾਕਾਰ ਕੰਮ ਕਰਨ ਜਾ ਰਹੇ ਹਨ। ਯੁਵਰਾਜ ਵੈੱਬ ਸੀਰੀਜ਼ 'ਦੀ ਆਫ਼ਿਸ' (The office) 'ਚ ਕੰਮ ਕਰਨ ਵਾਲੇ ਹਨ। ਮਕੁਲ ਚੱਢਾ ਦੀ ਵੈੱਬ ਸੀਰੀਜ਼ 'ਚ ਯੁਵਰਾਜ ਸਿੰਘ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।

ਸੰਬੰਧਿਤ ਖ਼ਬਰਾਂ

ਇਸ ਬਾਰੇ ਯੁਵਰਾਜ ਕਹਿੰਦੇ ਹਨ ਕਿ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਨਾ ਹਮੇਸ਼ਾ ਚੰਗਾ ਹੁੰਦਾ ਹੈ। ਮੈਂ ਹੁਣ ਤੱਕ ਸਿਰਫ਼ ਕ੍ਰਿਕਟ ਖੇਡਿਆ ਇਸ ਕਾਰਨ ਮੈਨੂੰ ਸਭ ਕੁਝ ਮਿਲਿਆ। ਕ੍ਰਿਕਟ ਮੇਰੇ ਜੀਵਨ ਦਾ ਹਿੱਸਾ ਰਿਹਾ ਹੈ ਅਤੇ ਜਦੋਂ ਤੱਕ ਮੈਂ ਇਹ ਖੇਡ ਖੇਡਿਆ ਕੋਈ ਦੂਸਰਾ ਕੰਮ ਨਹੀਂ ਪਾਇਆ। ਹੁਣ ਮੈਂ ਸੋਚਿਆ ਕੁਝ ਵੱਖਰਾ ਕਰਨਾ ਚਾਹੀਦਾ ਹੈ।ਜ਼ਿਕਰਏਖ਼ਾਸ ਹੈ ਕਿ ਦੀ ਆਫ਼ਿਸ' (The office) 13 ਲੜੀਵਾਰ ਦੀ ਡਾਕੂਮੈਂਟਰੀ ਹੈ ਜੋ ਫ਼ਰੀਦਾਬਾਦ ਦੇ ਇੱਕ ਪੇਪਰ ਕੰਪਨੀ ਵਿਲਕਿਨਸ ਚਾਵਲਾ ਦੇ ਕਰਮਚਾਰੀਆਂ ਦੇ ਜੀਵਨ 'ਤੇ ਆਧਾਰਿਤ ਹੈ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!