ਕਪੂਰਥਲਾ : ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 550 ਸਾਲਾਂ ਪ੍ਰਕਾ± ਪੁਰਬ ਨੂੰ ਸਮਰਪਿਤ ਬਾਗਬਾਨੀ ਵਿਭਾਗ ਪੰਜਾਬ ਵੱਲੋ ਸਰਕਾਰੀ ਬਾਗ ਤੇ ਨਰਸਰੀ ਕਪੂਰਥਲਾ ਵਿਖੇ ਕਿਸਾਨਾਂ ਵਾਸਤੇ ਫਲ ਅਤੇ ਸਬਜੀਆਂ ਨੂੰ ਸਟੋਰ ਕਰਨ ਵਾਸਤੇ ਫਾਰਮ ਵੇਸਟ ਨਾਲ ਚੱਲਣ ਵਾਲੇ ਛੋਟਾ ਕੋਲਡ ਸਟੋਰ (15 ਮੀ.ਟਨ) ਦਾ ਉਦਘਾਟਨ ਰਾਣਾ ਗੁਰਜੀਤ ਸਿੰਘ ਐਮ.ਐਲ.ਏ ਕਪੂਰਥਲਾ ਜੀ ਨੇ ਕੀਤਾ।ਇਸ ਮੋਕੇ ਇੰਜ. ਡੀ.ਪੀ.ਐਸ ਖਰਬੰਦਾ ਆਈ.ਏ.ਐਸ ਡਿਪਟੀ ਕਮਿ±ਨਰ ਕਪੂਰਥਲਾ ਜੀ ਵੀ ਸਮਾਗਮ ਵਿੱਚ ਹਾਜਰ ਸਨ।ਇਸ ਮੋਕੇ ਤੇ ਮਾਨਯੋਗ ਰਾਣਾ ਗੁਰਜੀਤ ਸਿੰਘ ਐਮ.ਐਲ.ਏ ਕਪੂਰਥਲਾ ਨੇ ਕਿਸਾਨਾਂ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਇਹ ਜੋ ਫਾਰਮ ਵੇਸਟ ਬਾਓਮਾਸ ਨਾਲ ਚੱਲਣ ਵਾਲਾ ਛੋਟਾ ਕੋਲਡ ਸਟੋਰ ਸਥਾਪਿਤ ਕੀਤਾ ਗਿਆ ਹੈ ਇਸ ਨੂੰ ਕਿਸਾਨ ਆਪਣੇ ਫਾਰਮਾਂ ਤੇ ਵੀ ਲਗਾਉਣ ਕਿਉਕਿ ਇਸ ਵਿੱਚ ਬਿਜਲੀ ਦੀ ਕੋਈ ਖਪਤ ਨਹੀ ਹੈ ਅਤੇ ਕਿਸਾਨ ਆਪਣੀਆਂ ਸਬਜੀਆਂ ਆਪ ਸਟੋਰ ਕਰਕੇ ਭਾਅ ਵੱਧਣ ਤੇ ਆਪ ਵੇਚ ਸਕਣਗੇ ਅਤੇ ਵੱਧ ਮੁਨਾਫਾ ਕਮਾ ਸਕਣਗੇ।ਇਸ ਮੋਕੇ ਤੇ ਇੰਜ ਡੀ.ਪੀ.ਐਸ ਖਰਬੰਦਾ ਆਈ.ਏ.ਐਸ ਡਿਪਟੀ ਕਮਿ±ਨਰ ਕਪੂਰਥਲਾ ਜੀ ਵੱਲੋਂ ਵਿਭਾਗ ਦੇ ਇਸ ਉਦਮ ਦੀ ਪ੍ਰਸਸਾ ਕੀਤੀ ਗਈ ਅਤੇ ਕਿਸਾਨਾਂ ਨੂੰ ਅਜਿਹੇ ਕੋਲਡ ਰੂਮ ਸਥਾਪਿਤ ਕਰਕੇ ਵੱਧ ਤੋਂ ਵੱਧ ਲਾਭ ਉਠਾਉਣ ਲਈ ਸੰਦੇ ਦਿੱਤਾ।
ਸੰਬੰਧਿਤ ਖ਼ਬਰਾਂ
ਇਸ ਮੋਕੇ ਤੇ ਕੁਲਵਿੰਦਰ ਸਿੰਘ ਸੰਧੂ ਡਿਪਟੀ ਡਾਇਰੈਕਟਰ ਬਾਗਬਾਨੀ ਕਪੂਰਥਲਾ ਨੇ ਦੱਸਿਆ ਕਿ ਇਹ ਕੋਲਡ ਸਟੋਰ ਬਤੋਰ ਪਾਇਲਟ ਪ੍ਰੌਜੈਕਟ ਆਰ.ਕੇ.ਵੀ.ਵਾਈ ਸਕੀਮ ਅਧੀਨ ਸਰਕਾਰ ਵੱਲੋਂ ਇਸ ਉਦੇ ਨਾਲ ਸਥਾਪਿਤ ਕੀਤਾ ਗਿਆ ਹੈ ਕਿ ਜਦ ਕਿਸੇ ਫਲ ਅਤੇ ਸਬਜੀ ਦੀ ਜਿਆਦਾ ਪੈਦਾਵਾਰ ਹੋਣ ਕਰਕੇ ਮੰਡੀ ਵਿੱਚ ਇਸ ਦਾ ਭਾਅ ਬਹੁਤ ਥੱਲੇ ਆ ਜਾਂਦਾ ਹੈ ਤਾਂ ਉਸ ਸਮੇ ਕਿਸਾਨ ਆਪਣੇ ਫਾਰਮ ਤੇ ਅਜਿਹੇ ਸਥਾਪਿਤ ਕੀਤੇ ਛੋਟੇ ਕੋਲਡ ਸਟੋਰਾਂ ਵਿੱਚ ਫਲ ਸਬਜੀਆਂ ਨੂੰ ਸਟੋਰ ਕਰਕੇ ਬਾਅਦ ਵਿੱਚ ਜਦ ਭਾਅ ਵੱਧ ਜਾਣ ਤਾਂ ਜਿਆਦਾ ਮੁਨਾਫਾ ਲੈ ਸਕਦੇ ਹਨ।ਡਿਪਟੀ ਡਾਇਰੈਕਟਰ ਸੰਧੂ ਨੇ ਦੱਸਿਆ ਕਿ ਇਹ ਕੋਲਡ ਸਟੋਰ ਫਾਰਮ ਵੇਸਟ (ਰਹਿੰਦ ਖੂੰਦ) ਨਾਲ ਚਲਦਾ ਹੈ ਜਿਸ ਨਾਲ ਬਿਜਲੀ ਦਾ ਨਾ ਮਾਤਰ ਖਰਚਾ ਹੀ ਆਉਂਦਾ ਹੈ।ਉਹਨਾਂ ਦੱਸਿਆ ਕਿ ਇਸ ਕੋਲਡ ਸਟੋਰ ਵਿੱਚ ਸਬਜੀਆਂ ਜਿਵੇ ਕਰੇਲਾ, ਭਿੰਡੀ ,ਗਾਜਰ, ±ਿਮਲਾ ਮਿਰਚ, ਫੁੱਲ ਗੋਭੀ, ਬੰਦ ਗੋਭੀ, ਟਮਾਟਰ, ਖਰਬੂਜਾ, ਹਦਵਾਣਾ, ਮਟਰ, ਖੀਰਾ, ਆਦਿ ਸਟੋਰ ਕੀਤਾ ਜਾ ਸਕਦਾ ਹੈ।ਅਖੀਰ ਵਿੱਚ ਉਹਨਾਂ ਨੇ ਕਿਸਾਨਾ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਕੰਮ ਵਾਲੇ ਦਿਨ ਇਹ ਕੋਲਡ ਸਟੋਰ ਸਰਕਾਰੀ ਬਾਗ ਤੇ ਨਰਸਰੀ ਕਪੂਰਥਲਾ ਵਿਖੇ ਆ ਕਿ ਵੇਖ ਸਕਦੇ ਹਨ ਅਤੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।






