|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

584 ਕਿੱਲੋ ਹੈਰੋਇਨ ਮਾਮਲੇ ਵਿਚ ਪੁਲਿਸ ਵਲੋਂ ਕੀਤੀ ਕਾਰਵਾਈ 'ਚ 20 ਜਣਿਆਂ ਵਿਰੁੱਧ ਸਮੱਗਲਿੰਗ ਦੇ ਕੇਸ ਦਰਜ

ਅੰਮ੍ਰਿਤਸਰ : ਆਈਸੀਪੀ ਅਟਾਰੀ 'ਤੇ ਕਸਟਮ ਵੱਲੋਂ ਫੜੀ ਗਈ 584 ਕਿੱਲੋ ਹੈਰੋਇਨ ਮਾਮਲੇ ਵਿਚ ਦਿਹਾਤੀ ਪੁਲਿਸ ਨੇ ਅਗਲੀ ਕਾਰਵਾਈ ਕੀਤੀ ਹੈ। ਜੰਮੂ-ਕਸ਼ਮੀਰ ਦੇ ਸਮੱਗਲਰ ਤਾਰਿਕ ਅਹਿਮਦ ਦੇ ਕਬੂਲਨਾਮੇ ਮਗਰੋਂ 20 ਜਣਿਆਂ ਵਿਰੁੱਧ ਸਮੱਗਲਿੰਗ ਦੇ ਇਲਜ਼ਾਮ ਹੇਠ ਕੇਸ ਦਰਜ ਕੀਤਾ ਗਿਆ ਹੈ। ਨਾਮਜ਼ਦ ਮੁਲਜ਼ਮਾਂ ਵਿਚ ਕੋਈ ਗਹਿਣਾ ਵਪਾਰੀ ਹੈ ਤਾਂ ਕੋਈ ਸੀਏ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ

NRI Post Desk · 2261 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਅੰਮ੍ਰਿਤਸਰ : ਆਈਸੀਪੀ ਅਟਾਰੀ 'ਤੇ ਕਸਟਮ ਵੱਲੋਂ ਫੜੀ ਗਈ 584 ਕਿੱਲੋ ਹੈਰੋਇਨ ਮਾਮਲੇ ਵਿਚ ਦਿਹਾਤੀ ਪੁਲਿਸ ਨੇ ਅਗਲੀ ਕਾਰਵਾਈ ਕੀਤੀ ਹੈ। ਜੰਮੂ-ਕਸ਼ਮੀਰ ਦੇ ਸਮੱਗਲਰ ਤਾਰਿਕ ਅਹਿਮਦ ਦੇ ਕਬੂਲਨਾਮੇ ਮਗਰੋਂ 20 ਜਣਿਆਂ ਵਿਰੁੱਧ ਸਮੱਗਲਿੰਗ ਦੇ ਇਲਜ਼ਾਮ ਹੇਠ ਕੇਸ ਦਰਜ ਕੀਤਾ ਗਿਆ ਹੈ। ਨਾਮਜ਼ਦ ਮੁਲਜ਼ਮਾਂ ਵਿਚ ਕੋਈ ਗਹਿਣਾ ਵਪਾਰੀ ਹੈ ਤਾਂ ਕੋਈ ਸੀਏ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈਐੱਸਆਈ ਤੇ ਸਮੱਗਲਰਾਂ ਨਾਲ ਰਲ ਕੇ ਦੇਸ਼ ਵਿਚ ਹਥਿਆਰ, ਹੈਰੋਇਨ ਤੇ ਜਾਅਲੀ ਕਰੰਸੀ ਦਾ ਕਾਰੋਬਾਰ ਕਰਦਿਆਂ ਹਵਾਲਾ ਰਾਹੀਂ ਭੁਗਤਾਨ ਕਰ ਰਹੇ ਹਨ।ਪੁਲਿਸ ਰਿਮਾਂਡ ਖ਼ਤਮ ਹੋਣ ਪਿੱਛੋਂ ਸੋਮਵਾਰ ਨੂੰ ਪੁਲਿਸ ਨੇ ਤਾਰਿਕ ਨੂੰ ਜੱਜ ਰਾਧਿਕਾ ਪੁਰੀ ਦੀ ਅਦਾਲਤ ਵਿਚ ਪੇਸ਼ ਕੀਤਾ। ਪੁਲਿਸ ਨੇ ਅਦਾਲਤ ਤੋਂ 3 ਦਿਨਾਂ ਦਾ ਰਿਮਾਂਡ ਵਧਾਉਣ ਲਈ ਅਰਜ਼ੀ ਦਿੱਤੀ। ਮਾਮਲੇ ਦੀ ਸੰਜੀਦਗੀ ਦੇ ਮੱਦੇਨਜ਼ਰ ਅਦਾਲਤ ਨੇ ਤਾਰਿਕ ਅਹਿਮ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਹੈ।

ਸੰਬੰਧਿਤ ਖ਼ਬਰਾਂ

ਓਧਰ ਹੁਸੈਨਪੁਰਾ ਵਾਸੀ ਗੁਰਪਿੰਦਰ ਬੱਬਰ ਦੀ ਸ਼ੂਗਰ ਸਧਾਰਨ ਹੋਣ 'ਤੇ ਅੰਮਿ੍ਤਸਰ ਦਿਹਾਤੀ ਪੁਲਿਸ ਨੇ ਉਸ ਨੂੰ ਪ੍ਰਰੋਡਕਸ਼ਨ ਵਾਰੰਟ 'ਤੇ ਹਿਰਾਸਤ ਵਿਚ ਲਿਆ ਹੈ। ਪੁਲਿਸ 4 ਦਿਨਾਂ ਤਕ ਮੁਲਜ਼ਮ ਤੋਂ ਪੁੱਛ-ਪੜਤਾਲ ਕਰੇਗੀ।ਕ੍ਰਿਸ਼ਨਾ ਨਗਰ ਵਾਸੀ ਸੀਏ ਅਜੇ ਗੁਪਤਾ, ਹੁਸੈਨਪੁਰਾ ਵਾਸੀ ਬੱਬਰ ਤੇ ਪਰਮਿੰਦਰ, ਬਟਾਲਾ ਵਾਸੀ ਗੁਰਪ੍ਰਤਾਪ ਸਿੰਘ ਤੇ ਪਰਵਿੰਦਰ ਸਿੰਘ, ਪਿੰਡ ਭੂਸੇ ਵਾਸੀ ਮਲਕੀਅਤ ਸਿੰਘ, ਗੁਰਦਾਸਪੁਰ ਵਾਸੀ ਆਸ਼ੂਤੋਸ਼ ਮਹਾਜਨ, ਡਮਟਾਲ ਵਾਸੀ ਗੁਰਬੀਰ ਸਿੰਘ, ਸਰਾਏ ਅਮਾਨਤ ਖ਼ਾਂ ਵਾਸੀ ਹਰਪ੍ਰੀਤ ਸਿੰਘ ਤੇ ਜਸਬੀਰ ਸਿੰਘ, ਤਰਨਤਾਰਨ ਵਾਸੀ ਰਣਜੀਤ ਸਿੰਘ, ਕਠੂਆ ਵਾਸੀ ਅਦਵੇਦ, ਜੰਮੂ-ਕਸ਼ਮੀਰ ਵਾਸੀ ਤਾਰਿਕ ਅਹਿਮਦ, ਪੁਤਲੀਘਰ ਵਾਸੀ ਅਮਿਤ ਗੰਭੀਰ, ਲੋਹਾਰਕਾ ਰੋਡ ਵਾਸੀ ਲਵ ਸ਼ਰਮਾ, ਕਾਦੀਆਂ ਵਾਸੀ ਦੀਪਕ ਬੌਬੀ ਕਾਂਸਲ, ਪਾਕਿਸਤਾਨ ਵਿਚ ਰਹਿੰਦਾ ਜਾਰੂਕ, ਸਾਹਿਲ ਖ਼ਾਂ, ਆਮਿਰ ਨੂਰ ਤੇ ਕੁਝ ਅਣਪਛਾਤੇ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ ਵਿਚ ਰੱਖਿਆ ਹੈ।

ਓਧਰ, ਐੱਸਐੱਸਪੀ ਦਿਹਾਤੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਪੁਲਿਸ ਨੂੰ ਪੁੱਛ-ਪੜਤਾਲ ਦੌਰਾਨ ਤਾਰਿਕ ਅਹਿਮ ਤੇ ਗੁਰਪਿੰਦਰ ਬੱਬਰ ਨੇ ਅਹਿਮ ਖ਼ੁਲਾਸੇ ਕੀਤੇ ਹਨ। ਆਉਂਦੇ ਦਿਨੀਂ ਐੱਫਆਈਆਰ ਵਿਚ ਹੋਰ ਸਮੱਗਲਰਾਂ ਦੇ ਨਾਂ ਸ਼ਾਮਲ ਕੀਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਜਾਅਲੀ ਕਰੰਸੀ, ਹਥਿਆਰ ਤੇ ਹੈਰੋਇਨ ਦੀਆਂ ਖੇਪਾਂ ਫੜੀਆਂ ਜਾ ਸਕਦੀਆਂ ਹਨ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!