|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ ’ਚ ਬਰਫ਼ ਦਾ ਕਹਿਰ: ਟਰਾਂਟੋ ਏਅਰਪੋਰਟ ’ਤੇ ਸੈਂਕੜੇ ਉਡਾਣਾਂ ਪ੍ਰਭਾਵਿਤ

ਟਰਾਂਟੋ (ਨੇਹਾ): ਟਰਾਂਟੋ ਖੇਤਰ ’ਚ ਸ਼ੁੱਕਰਵਾਰ ਤੋਂ ਹੋ ਰਹੀ ਭਾਰੀ ਬਰਫ਼ਬਾਰੀ ਕਾਰਨ ਟਰਾਂਟੋ ਹਵਾਈ ਅੱਡੇ ਦੀਆਂ ਸੈਂਕੜੇ ਉਡਾਣਾ ਪ੍ਰਭਾਵਤ ਹੋਈਆਂ। ਹਵਾਈ ਅੱਡੇ ਦੀ ਉਡਾਣ ਸੂਚੀ ਅਨੁਸਾਰ 70 ਫੀਸਦੀ ਤੋਂ ਵੱਧ ਉਡਾਣਾਂ ਦੀ ਲੈਂਡਿੰਗ ਦੇਰੀ ਨਾਲ ਹੋਈ ਅਤੇ ਉਡਾਣ ਭਰਨ ਲਈ ਇੱਕ ਤੋਂ ਢਾਈ ਘੰਟੇ ਦੇਰ ਨਾਲ ਸਿਗਨਲ ਦਿੱਤੇ ਗਏ। ਜਹਾਜ ਤਿਸਲਣ ਦੇ ਖਤਰੇ ਤੋਂ ਬਚਾਉਣ ਲਈ ਸਖ਼ਤ ਸੁਰੱਖਿਆ

NRI Post Desk · 337 ਦਿਨ ਪਹਿਲਾਂ · ਅੱਪਡੇਟ 337 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੈਨੇਡਾ ’ਚ ਬਰਫ਼ ਦਾ ਕਹਿਰ: ਟਰਾਂਟੋ ਏਅਰਪੋਰਟ ’ਤੇ ਸੈਂਕੜੇ ਉਡਾਣਾਂ ਪ੍ਰਭਾਵਿਤ
📷 NRI Post Desk

ਟਰਾਂਟੋ (ਨੇਹਾ): ਟਰਾਂਟੋ ਖੇਤਰ ’ਚ ਸ਼ੁੱਕਰਵਾਰ ਤੋਂ ਹੋ ਰਹੀ ਭਾਰੀ ਬਰਫ਼ਬਾਰੀ ਕਾਰਨ ਟਰਾਂਟੋ ਹਵਾਈ ਅੱਡੇ ਦੀਆਂ ਸੈਂਕੜੇ ਉਡਾਣਾ ਪ੍ਰਭਾਵਤ ਹੋਈਆਂ। ਹਵਾਈ ਅੱਡੇ ਦੀ ਉਡਾਣ ਸੂਚੀ ਅਨੁਸਾਰ 70 ਫੀਸਦੀ ਤੋਂ ਵੱਧ ਉਡਾਣਾਂ ਦੀ ਲੈਂਡਿੰਗ ਦੇਰੀ ਨਾਲ ਹੋਈ ਅਤੇ ਉਡਾਣ ਭਰਨ ਲਈ ਇੱਕ ਤੋਂ ਢਾਈ ਘੰਟੇ ਦੇਰ ਨਾਲ ਸਿਗਨਲ ਦਿੱਤੇ ਗਏ। ਜਹਾਜ ਤਿਸਲਣ ਦੇ ਖਤਰੇ ਤੋਂ ਬਚਾਉਣ ਲਈ ਸਖ਼ਤ ਸੁਰੱਖਿਆ ਨਿਯਮਾਂ ਦਾ ਪਾਲਣ ਕੀਤਾ ਜਾ ਰਿਹਾ ਹੈ।

ਸੰਬੰਧਿਤ ਖ਼ਬਰਾਂ

ਉਨ੍ਹਾਂ ਦੱਸਿਆ ਕਿ ਤਿੰਨੇ ਹਵਾਈ ਪਟੀਆਂ ਦੀ ਸਫਾਈ ਵਾਲਾ ਅਮਲਾ ਲਗਾਤਾਰ ਕੰਮ ਕਰ ਰਿਹਾ ਹੈ, ਫਿਰ ਵੀ ਕੁਝ ਉਡਾਣਾਂ ਨੂੰ ਤੁਰੰਤ ਉਡਾਣ ਭਰਨ ਜਾਂ ਉਤਰਨ ਲਈ ਤੁਰੰਤ ਆਗਿਆ ਦੇਣੀ ਸੁਰੱਖਿਅਤ ਨਹੀਂ ਸੀ। ਏਅਰ ਇੰਡੀਆ ਦੀ ਦਿੱਲੀ ਲਈ ਜਹਾਜ਼ ਜਿਸ ਨੇ ਦੁਪਹਿਰ 1:05 ਵਜੇ ਉੱਡਾਣ ਭਰਨੀ ਸੀ, ਢਾਈ ਘੰਟੇ ਦੇਰੀ ਨਾਲ ਚੱਲਿਆ। ਇਸੇ ਤਰ੍ਹਾਂ ਲੰਮੀ ਦੂਰੀ ਦੀਆਂ ਕਈ ਹੋਰ ਉਡਾਣਾਂ ਵੀ ਦੇਰੀ ਨਾਲ ਉਡੀਆਂ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!