|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸੁਲਤਾਨਪੁਰ ਲੋਧੀ ਵਿਖੇ ਸੰਗਤਾਂ ਦੀ ਰਿਹਾਇਸ਼ ਦੇ ਲਈ ਖ਼ਾਸ ਪ੍ਰਬੰਧ

ਸੁਲਤਾਨਪੁਰ ਲੋਧੀ (ਇੰਦਰਜੀਤ ਸਿੰਘ) : ਸ੍ਰੀ ਗੁਰੁੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਚੱਲ ਰਹੀਆਂ ਹਨ। ਦੇਸ਼-ਵਿਦੇਸ਼ ਤੋਂ ਸੁਲਤਾਨਪੁਰ ਲੋਧੀ ਵਿਖੇ ਲੱਖਾਂ ਸੰਗਤਾਂ ਦੀ ਆਮਦ ਦੇ ਮੱਦੇਨਜ਼ਰ ਉਨ੍ਹਾਂ ਦੀ ਰਿਹਾਇਸ਼ ਦੇ ਖ਼ਾਸ ਪ੍ਰਬੰਧ ਕਰਨ ਲਈ ਤਿੰਨ ਟੈਂਟ ਸਿਟੀ ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ, ਅੰਮਿ੍ਤਸਰ-ਸੁਲਤਾਨਪੁਰ ਲੋਧੀ ਰ

NRI Post Desk · 2260 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸੁਲਤਾਨਪੁਰ ਲੋਧੀ (ਇੰਦਰਜੀਤ ਸਿੰਘ) : ਸ੍ਰੀ ਗੁਰੁੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਚੱਲ ਰਹੀਆਂ ਹਨ। ਦੇਸ਼-ਵਿਦੇਸ਼ ਤੋਂ ਸੁਲਤਾਨਪੁਰ ਲੋਧੀ ਵਿਖੇ ਲੱਖਾਂ ਸੰਗਤਾਂ ਦੀ ਆਮਦ ਦੇ ਮੱਦੇਨਜ਼ਰ ਉਨ੍ਹਾਂ ਦੀ ਰਿਹਾਇਸ਼ ਦੇ ਖ਼ਾਸ ਪ੍ਰਬੰਧ ਕਰਨ ਲਈ ਤਿੰਨ ਟੈਂਟ ਸਿਟੀ ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ, ਅੰਮਿ੍ਤਸਰ-ਸੁਲਤਾਨਪੁਰ ਲੋਧੀ ਰੋਡ 'ਤੇ ਲੋਹੀਆਂ-ਸੁਲਤਾਨਪੁਰ ਲੋਧੀ ਰੋਡ 'ਤੇ ਬਣਾਏ ਜਾ ਰਹੇ ਹਨ ਪਾਵਨ ਨਗਰੀ ਵਿਖੇ ਪਹਿਲੀ ਨਵੰਬਰ ਤੋਂ 13 ਨਵੰਬਰ ਤਕ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਸੰਗਤ ਨੂੰ ਘਰ ਵਰਗੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਰਿਹਾਇਸ਼ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ ਨਿਰਮਾਣ ਅਧੀਨ ਤਿੰਨ ਟੈਂਟ ਸਿਟੀਜ਼ੀ ਵਿਚ 50 ਹਜ਼ਾਰ ਦੇ ਕਰੀਬ ਸ਼ਰਧਾਲੂਆਂ ਦੇ ਠਹਿਰਨ ਦਾ ਪ੍ਰਬੰਧ ਹੋਵੇਗਾ ਅਤੇ ਇਹ ਟੈਂਟ ਸਿਟੀ ਕਈ ਤਰ੍ਹਾਂ ਦੀਆਂ ਸਹੂਲਤਾਂ ਨਾਲ ਲੈਸ ਹੋਣਗੇ ਸੰਗਤਾਂ ਨੂੰ ਵੀਆਈਪੀ ਰੂਮ ਅਟੈਚ ਬਾਥਰੂਮ, ਵੱਡੇ ਹਾਲ, ਲਾਕਰ, ਫੈਮਿਲੀ ਰੂਮ ਦਿੱਤੇ ਜਾਣਗੇ ਸ਼ਰਧਾਲੂ ਆਪਣਾ ਸਾਮਾਨ ਅੰਦਰ ਰੱਖੇ ਬਾਕਸ ਵਿਚ ਸੰਭਾਲ ਸਕਦੇ ਹਨ।

ਟੈਂਟ ਸਿਟੀਜ਼ ਵਿਚ ਵਿਸ਼ਾਲ ਲੰਗਰਾਂ ਦਾ ਪ੍ਰਬੰਧ ਹੋਵੇਗਾ।ਇੱਥੇ ਬਿਹਤਰ ਸਿਹਤ ਸਹੂਲਤਾਂ ਵੀ ਉਪਲਬਧ ਕਰਵਾਈਆਂ ਜਾਣਗੀਆਂ ਤਾਂ ਜੋ ਸ਼ਰਧਾਲੂ ਸੰਗਤਾਂ ਨੂੰ ਸਿਹਤ ਸਬੰਧੀ ਕੋਈ ਮੁਸ਼ਕਿਲ ਪੇਸ਼ ਨਾ ਆਵੇ ਟੈਂਟ ਸਿਟੀਜ਼ ਵਿਚ ਬਕਾਇਦਾ ਇਕ-ਇਕ ਹਸਪਤਾਲ ਵੀ ਬਣਾਇਆ ਜਾਵੇਗਾ ਜਿਸ ਵਿਚ 16-16 ਬੈੱਡ ਹੋਣਗੇ ਕਪੂਰਥਲਾ ਰੋਡ 'ਤੇ ਬਣੀ ਵੱਡੀ ਟੈਂਟ ਸਿਟੀ ਵਿਚ 70 ਬਿਸਤਰਿਆਂ ਦਾ ਵੱਡਾ ਹਸਪਤਾਲ ਵੀ ਹੋਵੇਗਾ ਸਮੂਹ ਟੈਂਟ ਸਿਟੀ ਵਿਚ ਵਿਸ਼ਾਲ ਲਾਈਟਾਂ ਲਾਈਆਂ ਜਾ ਰਹੀਆਂ ਹਨ ਜਿਸ ਨਾਲ ਸਮੁੱਚਾ ਆਲਾ-ਦੁਆਲਾ ਜਗਮਗ ਕਰੇਗਾਟੈਂਟ ਸਿਟੀ ਵਿਚ ਸੰਗਤਾਂ ਦੇ ਅੰਦਰ ਆਉਣ 'ਤੇ ਜਾਣ ਲਈ ਪੱਕੇ ਰਸਤਿਆਂ ਦਾ ਖ਼ਾਸ ਇੰਤਜ਼ਾਮ ਕੀਤਾ ਗਿਆ ਸੰਗਤਾਂ ਦੀ ਸਹੂਲਤ ਵਾਸਤੇ ਗ਼ੁਸਲਖ਼ਾਨੇ ਅਤੇ ਪਖ਼ਾਨੇ ਵੀ ਬਣਾਏ ਗਏ ਹਨ|

ਸੰਬੰਧਿਤ ਖ਼ਬਰਾਂ

ਸਮੁੱਚੀਆਂ ਟੈਂਟ ਸਿਟੀਜ਼ ਵਿਚ ਸਾਫ਼-ਸਫ਼ਾਈ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਹੈ ਅਤੇ ਸਫ਼ਾਈ ਮੁਲਾਜ਼ਮ 24 ਘੰਟੇ ਤਾਇਨਾਤ ਰਹਿਣਗੇ ਟੈਂਟ ਸਿਟੀਜ਼ ਅੰਦਰ ਅਤੇ ਬਾਹਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ ਇਨ੍ਹਾਂ ਟੈਂਟ ਸਿਟੀ ਤੋਂ ਸੰਗਤਾਂ ਵਾਸਤੇ ਸਮੁੱਚੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਈ ਰਿਕਸ਼ਿਆਂ ਦਾ ਖ਼ਾਸ ਪ੍ਰਬੰਧ ਹੋਵੇਗਾ ਅਤੇ ਸੰਗਤਾਂ ਦੀ ਆਉਣ ਜਾਣ ਦੀ ਸਹੂਲਤ ਨੂੰ ਮੁਖ ਰੱਖਦੇ ਹੋਏ ਕੁਝ ਇਲਾਕਿਆਂ ਵਿਚ ਬੱਸਾਂ ਵੀ ਚਲਾਈਆਂ ਜਾਣਗੀਆਂ ਸੁਲਤਾਨਪੁਰ ਲੋਧੀ ਵਿਖੇ ਬਣ ਰਹੀਆਂ ਤਿੰਨ ਟੈਂਟ ਸਿਟੀਜ਼ ਦੇ ਨਿਰਮਾਣ ਕਾਰਜਾਂ ਸਬੰਧੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦੀ ਰਿਹਾਇਸ਼ ਦਾ ਖ਼ਾਸ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ|

ਸੰਗਤਾਂ ਨੂੰ ਇਥੇ ਠਹਿਰਨ ਲਈ ਕਿਸੇ ਪ੍ਰਕਾਰ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਇਨ੍ਹਾਂ ਟੈਂਟ ਸਿਟੀਜ਼ ਦਾ ਨਿਰਮਾਣ ਕਾਰਜ 20 ਅਕਤੂਬਰ ਤਕ ਮੁਕੰਮਲ ਹੋ ਜਾਵੇਗਾ।ਐਸਡੀਐਮ ਡਾ.ਚਾਰੂਮਿਤਾ ਨੇ ਦੱਸਿਆ ਕਿ ਸ੍ਰੀ ਗੁਰੂੁ ਗੋਬਿੰਦ ਸਿੰਘ ਜੀ ਦੇ ਪਟਨਾ ਸਾਹਿਬ ਵਿਖੇ ਮਨਾਏ ਗਏ 350 ਸਾਲਾਂ ਪ੍ਰਕਾਸ਼ ਪੁਰਬ ਵਰਗੀਆਂ ਬਿਹਤਰ ਸਹੂਲਤਾਂ ਸੰਗਤਾਂ ਨੂੰ ਦੇਣ ਵਾਸਤੇ ਤਿੰਨ ਟੈਂਟ ਸਿਟੀਜ਼ ਵਿਚ ਰਿਹਾਇਸ਼ ਦੇ ਸੁਚੱਜੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਸ਼ਰਧਾਲੂ ਸੰਗਤਾਂ ਲਈ ਬਣਾਏ ਜਾ ਰਹੇ ਵਿਸ਼ਾਲ ਟੈਂਟ ਸਿਟੀਜ਼ ਮੁਕੰਮਲ ਰੂਪ ਵਿਚ ਵਾਟਰ ਪਰੂਫ ਹੋਣਗੇ ਟੈਂਟ ਸਿਟੀ ਦੇ ਨਿਰਮਾਣ ਕਾਰਜ ਜਲਦ ਹੀ ਨੇਪਰੇ ਚਾੜ੍ਹੇ ਜਾ ਰਹੇ ਹਨ ਅਤੇ ਇਨ੍ਹਾਂ ਵਿਚ 80 ਫ਼ੀਸਦੀ ਕੰਮ ਮੁਕੰਮਲ ਕਰ ਲਿਆ ਗਿਆ ਹੈ ਉਨ੍ਹਾਂ ਦੱਸਿਆ ਕਿ 226 ਏਕੜ ਵਿਚ ਇਹ ਤਿੰਨ ਟੈਂਟ ਸਿਟੀਜ਼ ਤਿਆਰ ਕੀਤੇ ਗਏ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!