|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਜੰਡਿਆਲਾ ਫੁੱਟਬਾਲ ਅਕੈਡਮੀ ਦੇ ਵਿਸ਼ੇਸ਼ ਸਹਿਯੋਗ ਨਾਲ ਰਾਊਂਡ ਗਿਲਾਸ ਅਕੈਡਮੀ ਵੱਲੋਂ ਫੁੱਟਬਾਲ ਟਰਾਇਲ ਕਰਵਾਏ

ਜੰਡਿਆਲਾ ਮੰਜਕੀ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਮਰਾਏ-ਜੰਡਿਆਲਾ ਦੇ ਹੈੱਡਮਾਸਟਰ ਉਜਾਗਰ ਸਿੰਘ ਸਮਰਾ ਸਟੇਡੀਅਮ ਵਿਖੇ ਜੰਡਿਆਲਾ ਫੁੱਟਬਾਲ ਅਕੈਡਮੀ ਦੇ ਵਿਸ਼ੇਸ਼ ਸਹਿਯੋਗ ਨਾਲ ਰਾਊਂਡ ਗਿਲਾਸ ਅਕੈਡਮੀ ਵੱਲੋਂ ਫੁੱਟਬਾਲ ਟਰਾਇਲ ਕਰਵਾਏ ਗਏ। ਇਸ ਮੌਕੇ ਉਮਰ ਵਰਗ 11, 12, 13, 14 ਸਾਲ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਹ ਟਰਾਇਲ ਰਾਊਂਡ ਗਲਾਸ ਅਕੈਡਮੀ ਦੇ ਸ. ਜਸਮੀਤ ਸਿੰ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜੰਡਿਆਲਾ ਮੰਜਕੀ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਮਰਾਏ-ਜੰਡਿਆਲਾ ਦੇ ਹੈੱਡਮਾਸਟਰ ਉਜਾਗਰ ਸਿੰਘ ਸਮਰਾ ਸਟੇਡੀਅਮ ਵਿਖੇ ਜੰਡਿਆਲਾ ਫੁੱਟਬਾਲ ਅਕੈਡਮੀ ਦੇ ਵਿਸ਼ੇਸ਼ ਸਹਿਯੋਗ ਨਾਲ ਰਾਊਂਡ ਗਿਲਾਸ ਅਕੈਡਮੀ ਵੱਲੋਂ ਫੁੱਟਬਾਲ ਟਰਾਇਲ ਕਰਵਾਏ ਗਏ। ਇਸ ਮੌਕੇ ਉਮਰ ਵਰਗ 11, 12, 13, 14 ਸਾਲ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਹ ਟਰਾਇਲ ਰਾਊਂਡ ਗਲਾਸ ਅਕੈਡਮੀ ਦੇ ਸ. ਜਸਮੀਤ ਸਿੰਘ ਅਤੇ ਸਟਾਫ਼ ਵੱਲੋਂ ਲਏ ਗਏ। ਜੰਡਿਆਲਾ ਮੰਜਕੀ ਵਿਖੇ ਹੋ ਰਹੇ ਟਰਾਇਲਾਂ ਵਿਚ ਹਿੱਸਾ ਲੈਣ ਦੇਸ਼ ਦੇ ਵੱਖ-ਵੱਖ ਸੂਬੇ ਹਰਿਆਣਾ, ਦਿੱਲੀ ਅਤੇ ਗਵਾਲੀਅਰ ਤੋਂ ਵੱਡੀ ਗਿਣਤੀ ਵਿਚ ਖਿਡਾਰੀਆਂ ਨੇ ਹਿੱਸਾ ਲਿਆ।

ਸੰਬੰਧਿਤ ਖ਼ਬਰਾਂ

ਇਨ੍ਹਾਂ ਟਰਾਇਲਾਂ ਵਿਚੋਂ ਚੁਣੇ ਗਏ ਖਿਡਾਰੀਆਂ ਲਈ ਰਾਊਂਡ ਗਲਾਸ ਅਕੈਡਮੀ ਵੱਲੋਂ ਸਿਖਲਾਈ ਦੇ ਨਾਲ-ਨਾਲ ਰਹਿਣਾ, ਖਾਣਾ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ। ਇਸ ਦੌਰਾਨ ਜੰਡਿਆਲਾ ਫੁੱਟਬਾਲ ਅਕੈਡਮੀ ਦੇ ਪ੍ਰਧਾਨ ਸੁਖਬੀਰ ਸਿੰਘ ਥਾਪਰ ਵੱਲੋਂ ਰਾਊਂਡ ਗਲਾਸ ਅਕੈਡਮੀ ਦੇ ਅਹੁਦੇਦਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਅੰਤਰਰਾਸ਼ਟਰੀ ਕੋਚ ਸਟੇਟ ਐਵਾਰਡੀ ਹਰਮੇਸ਼ ਲਾਲ, ਕੋਚ ਗੁਰਪ੍ਰਰੀਤ ਸਿੰਘ, ਕੋਚ ਸੁਖਜੀਤ ਸਿੰਘ ਆਦਿ ਹਾਜ਼ਰ ਸਨ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!