|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਅਮਰੀਕਨ ਪਾਰਲੀਮੈਂਟ ਹਾਊਸ ਵੱਲੋਂ ਭਾਈ ਹਰਪਾਲ ਸਿੰਘ ਜੀ ਦਾ ਵਿਸ਼ੇਸ਼ ਸਨਮਾਨ

ਫਤਹਿਗੜ੍ਹ ਸਾਹਿਬ (ਰਾਘਵ): ਬੀਤੇ ਦਿਨੀਂ ਅਮਰੀਕਨ ਪਾਰਲੀਮੈਂਟ ਹਾਊਸ ਵੱਲੋਂ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਫਤਹਿਗੜ੍ਹ ਸਾਹਿਬ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮਾਤਾ ਗੁਜਰੀ ਜੀ ਦੀਆਂ ਮਹਾਨ ਕੁਰਬਾਨੀਆਂ ਅਤੇ ਸਫ਼ਰ ਏ ਸ਼ਹਾਦਤ ਨੂੰ ਅਮਰੀਕਨ ਪਾਰਲੀਮੈਂਟ ਹਾਊਸ ਵਿਚ ਸਨਮਾਨ ਸਹਿਤ ਦਰਜ ਕਰਨ ਉਪਰੰਤ ਸਫ਼ਰ ਏ ਸ਼ਹਾਦਤ ਲਹਿਰ ਚਲਾ ਕੇ ਸਿੱਖੀ ਦੇ ਸੁਨਹਿਰੇ ਅਸ

NRI Post Desk · 476 ਦਿਨ ਪਹਿਲਾਂ · ਅੱਪਡੇਟ 476 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅਮਰੀਕਨ ਪਾਰਲੀਮੈਂਟ ਹਾਊਸ ਵੱਲੋਂ ਭਾਈ ਹਰਪਾਲ ਸਿੰਘ ਜੀ ਦਾ ਵਿਸ਼ੇਸ਼ ਸਨਮਾਨ
📷 NRI Post Desk

ਫਤਹਿਗੜ੍ਹ ਸਾਹਿਬ (ਰਾਘਵ): ਬੀਤੇ ਦਿਨੀਂ ਅਮਰੀਕਨ ਪਾਰਲੀਮੈਂਟ ਹਾਊਸ ਵੱਲੋਂ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਫਤਹਿਗੜ੍ਹ ਸਾਹਿਬ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮਾਤਾ ਗੁਜਰੀ ਜੀ ਦੀਆਂ ਮਹਾਨ ਕੁਰਬਾਨੀਆਂ ਅਤੇ ਸਫ਼ਰ ਏ ਸ਼ਹਾਦਤ ਨੂੰ ਅਮਰੀਕਨ ਪਾਰਲੀਮੈਂਟ ਹਾਊਸ ਵਿਚ ਸਨਮਾਨ ਸਹਿਤ ਦਰਜ ਕਰਨ ਉਪਰੰਤ ਸਫ਼ਰ ਏ ਸ਼ਹਾਦਤ ਲਹਿਰ ਚਲਾ ਕੇ ਸਿੱਖੀ ਦੇ ਸੁਨਹਿਰੇ ਅਸੂਲ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਦੁਨੀਆ ਭਰ ਵਿਚ ਪ੍ਰਚਾਰਨ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ 'ਭਾਈ ਸਾਹਿਬ' ਦੀ ਉਪਾਧੀ ਬਖਸ਼ਿਸ਼ ਹੋਣ ਤੋਂ ਉਪਰੰਤ ਭਾਈ ਹਰਪਾਲ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ। ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਫਤਹਿਗੜ੍ਹ ਸਾਹਿਬ ਜੀ ਦਾ ਵਿਸ਼ੇਸ਼ ਸਨਮਾਨ ਕਰਨ ਲਈ ਸ੍ਰੀ ਫਤਹਿਗੜ੍ਹ ਸਾਹਿਬ ਜੀ ਦੀਆਂ ਸਮੂਹ ਸੰਗਤਾਂ ਅਤੇ ਖਾਲਸਾ ਪੰਥ ਵੱਲੋਂ ਅਮਰੀਕੀ ਪਾਰਲੀਮੈਂਟ ਦੇ ਮੈਂਬਰ ਮਿਸਟਰ ਟੋਮ ਸੁਵਾਜੀ ਦਾ ਵਿਸ਼ੇਸ਼ ਧੰਨਵਾਦ ਅਤੇ ਸਮੁੱਚੇ ਖਾਲਸਾ ਪੰਥ ਨੂੰ ਮੁਬਾਰਕ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!