|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸ਼੍ਰੀਲੰਕਾ 'ਚ ਹੁਣ ਤੱਕ 8 ਥਾਵਾਂ 'ਤੇ ਸੀਰੀਅਲ ਬਲਾਸਟ, 35 ਵਿਦੇਸ਼ੀ ਨਾਗਰਿਕਾਂ ਸਮੇਤ 187 ਲੋਕਾਂ ਦੀ ਮੌਤ

ਕੋਲੰਬੋ (ਵਿਕਰਮ ਸਹਿਜਪਾਲ) : ਸ਼੍ਰੀਲੰਕਾ 'ਚ ਲੜੀਵਾਰ ਬੰਬ ਧਮਾਕਿਆਂ ਨਾਲ ਲੋਕਾਂ 'ਚ ਡਰ ਦਾ ਮਾਹੌਲ ਹੈ। ਵਿਦੇਸ਼ੀ ਸੈਲਾਨੀ ਵੀ ਪੂਰੀ ਤਰ੍ਹਾਂ ਸਹਿਮ ਗਏ ਹਨ। ਸਵੇਰੇ ਲਗਾਤਾਰ 6 ਬੰਬ ਧਮਾਕੇ ਹੋਏ, ਜਿਨ੍ਹਾਂ ਲਈ ਰਾਹਤ ਕਾਰਜ ਚੱਲ ਹੀ ਰਿਹਾ ਸੀ ਕਿ ਦੁਪਹਿਰ ਸਮੇਂ 2 ਹੋਰ ਜਗ੍ਹਾ ਧਮਾਕੇ ਹੋ ਗਏ। ਰਿਪੋਰਟਾਂ ਮੁਤਾਬਕ, ਮਰਨ ਵਾਲੇ ਲੋਕਾਂ ਦੀ ਗਿਣਤੀ 187 ਹੋ ਗਈ ਹੈ, ਜਿਨ੍ਹਾਂ 'ਚ 35

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੋਲੰਬੋ (ਵਿਕਰਮ ਸਹਿਜਪਾਲ) : ਸ਼੍ਰੀਲੰਕਾ 'ਚ ਲੜੀਵਾਰ ਬੰਬ ਧਮਾਕਿਆਂ ਨਾਲ ਲੋਕਾਂ 'ਚ ਡਰ ਦਾ ਮਾਹੌਲ ਹੈ। ਵਿਦੇਸ਼ੀ ਸੈਲਾਨੀ ਵੀ ਪੂਰੀ ਤਰ੍ਹਾਂ ਸਹਿਮ ਗਏ ਹਨ। ਸਵੇਰੇ ਲਗਾਤਾਰ 6 ਬੰਬ ਧਮਾਕੇ ਹੋਏ, ਜਿਨ੍ਹਾਂ ਲਈ ਰਾਹਤ ਕਾਰਜ ਚੱਲ ਹੀ ਰਿਹਾ ਸੀ ਕਿ ਦੁਪਹਿਰ ਸਮੇਂ 2 ਹੋਰ ਜਗ੍ਹਾ ਧਮਾਕੇ ਹੋ ਗਏ। ਰਿਪੋਰਟਾਂ ਮੁਤਾਬਕ, ਮਰਨ ਵਾਲੇ ਲੋਕਾਂ ਦੀ ਗਿਣਤੀ 187 ਹੋ ਗਈ ਹੈ, ਜਿਨ੍ਹਾਂ 'ਚ 35 ਵਿਦੇਸ਼ੀ ਵੀ ਸ਼ਾਮਲ ਹਨ। ਉੱਥੇ ਹੀ ਖਬਰਾਂ ਇਹ ਵੀ ਹਨ ਕਿ ਭਾਰਤੀ ਹਾਈ ਕਮਿਸ਼ਨ ਵੀ ਇਸ ਹਮਲੇ ਦੇ ਨਿਸ਼ਾਨੇ 'ਤੇ ਸੀ ਪਰ ਉੱਥੇ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।

ਸੰਬੰਧਿਤ ਖ਼ਬਰਾਂ

ਰਿਪੋਰਟਾਂ ਮੁਤਾਬਕ, ਸ਼੍ਰੀਲੰਕਾ 'ਚ 10 ਦਿਨ ਪਹਿਲਾਂ ਪੁਲਸ ਮੁਖੀ ਨੇ ਚਿਤਾਵਨੀ ਜਾਰੀ ਕਰਕੇ ਕਿਹਾ ਸੀ ਕਿ ਆਤਮਘਾਤੀ ਹਮਲਾਵਰ 'ਗਿਰਜਾਘਰਾਂ' ਨੂੰ ਨਿਸ਼ਾਨਾ ਬਣਾ ਸਕਦੇ ਹਨ। ਅਲਰਟ 'ਚ ਕਿਹਾ ਗਿਆ ਸੀ ਕਿ ਸ਼੍ਰੀਲੰਕਾ ਦਾ ਕੱਟੜਪੰਥੀ ਮੁਸਲਿਮ ਸੰਗਠਨ 'ਨੈਸ਼ਨਲ ਤੋਹਿਦ ਜਮਾਤ' ਗਿਰਜਾਘਰਾਂ ਅਤੇ ਕੋਲੰਬੋ 'ਚ ਭਾਰਤੀ ਹਾਈ ਕਮਿਸ਼ਨ 'ਤੇ ਫਿਦਾਇਨ ਹਮਲਾ ਕਰਾ ਸਕਦਾ ਹੈ। ਜਿਨ੍ਹਾਂ 6 ਥਾਵਾਂ 'ਤੇ ਸਿਲਸਿਲੇਵਾਰ ਧਮਾਕੇ ਹੋਏ ਉਨ੍ਹਾਂ 'ਚੋਂ 3 ਗਿਰਜਾਘਰ ਅਤੇ 3 ਹੀ ਹੋਟਲ ਸਨ। ਇਕ ਚਰਚ ਤੇ ਹੋਟਲ ਰਾਜਧਾਨੀ ਕੋਲੰਬੋ 'ਚ ਹੈ।

ਦੂਜਾ ਚਰਚ ਉੱਤਰੀ ਕੋਲੰਬੋ ਦੇ ਨੇਗੰਬੋ 'ਚ ਹੈ। ਇਕ ਧਮਾਕਾ ਕੋਲੰਬੋ ਦੇ ਕੋਚੀਕੇਡ 'ਚ ਸੈਂਟ ਐਂਥੋਨੀ ਚਰਚ 'ਚ ਹੋਇਆ। ਉੱਥੇ ਹੀ ਦੁਪਹਿਰ ਸਮੇਂ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ 'ਚ ਇਕ ਚਿੜੀਆਘਰ ਦੇ ਨੇੜਲੇ ਹੋਟਲ 'ਚ ਇਕ ਹੋਰ ਧਮਾਕਾ ਹੋਇਆ। ਇਸ ਤੋਂ ਕੁੱਝ ਸਮਾਂ ਬਾਅਦ ਹੀ 8ਵਾਂ ਧਮਾਕਾ ਹੋਇਆ। ਇਸ ਵਿਚਕਾਰ ਸ਼੍ਰੀਲੰਕਾ ਦੀ ਸਰਕਾਰ ਵਲੋਂ ਕਰਫਿਊ ਲਗਾਉਣ ਦਾ ਐਲਾਨ ਕੀਤਾ ਗਿਆ ਹੈ, ਜੋ ਅੱਜ ਸ਼ਾਮ 6 ਵਜੇ ਤੋਂ ਕੱਲ ਸਵੇਰੇ 6 ਵਜੇ ਤਕ ਜਾਰੀ ਰਹੇਗਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!