|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਸਭ ਤੋਂ ਵੱਡੇ ਖਾਧ ਸੰਕਟ ਨਾਲ ਜੂਝ ਰਿਹੈ ਸ਼੍ਰੀਲੰਕਾ; ਹਜ਼ਾਰਾਂ ਰੁਪਏ ਦੀ ਕੀਮਤ 'ਚ ਮਿਲ ਰਿਹੈ ਇਕ ਕਿਲੋ 'ਦੁੱਧ'

ਨਿਊਜ਼ ਡੈਸਕ : ਸ਼੍ਰੀਲੰਕਾ ਹੁਣ ਤੱਕ ਦੇ ਸਭ ਤੋਂ ਵੱਡੇ ਖਾਧ ਸੰਕਟ ਨਾਲ ਜੂਝ ਰਿਹਾ ਹੈ। ਦੇਸ਼ 'ਚ ਸਾਰੀਆਂ ਜ਼ਰੂਰੀ ਖਾਧ ਵਸਤਾਂ ਦੀ ਭਾਰੀ ਕਮੀ ਹੈ, ਜਿਸ ਨਾਲ ਮਹਿੰਗਾਈ ਉੱਚਤਮ ਪੱਧਰ 'ਤੇ ਪਹੁੰਚ ਗਈ ਹੈ। ਜਿੱਥੇ ਹੇਠਲੇ ਵਰਗ ਦੀ ਸਥਿਤੀ ਖਰਾਬ ਹੈ, ਉੱਥੇ ਨੌਕਰੀ ਕਰਨ ਵਾਲੇ ਵਰਗ ਦੀ ਹਾਲਤ ਵੀ ਚਿੰਤਾਜਨਕ ਹੈ। ਲੋਕ ਦੇਸ਼ ਛੱਡ ਕੇ ਪਲਾਇਨ ਕਰਨ ਲਈ ਮਜਬੂਰ ਹਨ। ਸ਼੍ਰੀਲੰਕਾ ਵਿਚ ਤ

NRI Post Desk · 1708 ਦਿਨ ਪਹਿਲਾਂ · ਅੱਪਡੇਟ 1708 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸਭ ਤੋਂ ਵੱਡੇ ਖਾਧ ਸੰਕਟ ਨਾਲ ਜੂਝ ਰਿਹੈ ਸ਼੍ਰੀਲੰਕਾ; ਹਜ਼ਾਰਾਂ ਰੁਪਏ ਦੀ ਕੀਮਤ 'ਚ ਮਿਲ ਰਿਹੈ ਇਕ ਕਿਲੋ 'ਦੁੱਧ'
📷 NRI Post Desk

ਨਿਊਜ਼ ਡੈਸਕ : ਸ਼੍ਰੀਲੰਕਾ ਹੁਣ ਤੱਕ ਦੇ ਸਭ ਤੋਂ ਵੱਡੇ ਖਾਧ ਸੰਕਟ ਨਾਲ ਜੂਝ ਰਿਹਾ ਹੈ। ਦੇਸ਼ 'ਚ ਸਾਰੀਆਂ ਜ਼ਰੂਰੀ ਖਾਧ ਵਸਤਾਂ ਦੀ ਭਾਰੀ ਕਮੀ ਹੈ, ਜਿਸ ਨਾਲ ਮਹਿੰਗਾਈ ਉੱਚਤਮ ਪੱਧਰ 'ਤੇ ਪਹੁੰਚ ਗਈ ਹੈ। ਜਿੱਥੇ ਹੇਠਲੇ ਵਰਗ ਦੀ ਸਥਿਤੀ ਖਰਾਬ ਹੈ, ਉੱਥੇ ਨੌਕਰੀ ਕਰਨ ਵਾਲੇ ਵਰਗ ਦੀ ਹਾਲਤ ਵੀ ਚਿੰਤਾਜਨਕ ਹੈ। ਲੋਕ ਦੇਸ਼ ਛੱਡ ਕੇ ਪਲਾਇਨ ਕਰਨ ਲਈ ਮਜਬੂਰ ਹਨ। ਸ਼੍ਰੀਲੰਕਾ ਵਿਚ ਤਿੰਨ ਦਿਨਾਂ ਵਿਚ ਹੀ ਦੁੱਧ ਦੀਆਂ ਕੀਮਤਾਂ ਵਿਚ 250 ਸ਼੍ਰੀਲੰਕਾਈ ਰੁਪਏ ਦਾ ਉਛਾਲ ਆਇਆ ਹੈ।

ਸੰਬੰਧਿਤ ਖ਼ਬਰਾਂ

ਸ਼੍ਰੀਲੰਕਾ ਵਿਚ ਦੁੱਧ ਦੀ ਭਾਰੀ ਕਮੀ ਹੋ ਗਈ ਹੈ। ਦੁੱਧ ਦੀ ਕਮੀ ਕਾਰਨ ਕੀਮਤਾਂ ਵਿਚ ਅਸਧਾਰਨ ਤੌਰ 'ਤੇ ਵਾਧਾ ਹੋਇਆ ਹੈ ਅਤੇ ਇਕ ਕਿਲੋ ਦੁੱਧ ਲਈ ਲੋਕਾਂ ਨੂੰ ਕਰੀਬ 2 ਹਜ਼ਾਰ ਰੁਪਏ (1,975 ਸ਼੍ਰੀਲੰਕਾਈ ਰੁਪਏ) ਦੇਣੇ ਪੈ ਰਹੇ ਹਨ। ਲੋਕ 400 ਗ੍ਰਾਮ ਦੁੱਧ ਖਰੀਦਣ ਲਈ 790 ਰੁਪਏ ਦੇ ਰਹੇ ਹਨ। ਦੁੱਧ ਦੀਆਂ ਕੀਮਤਾਂ ਵਿਚ ਸਿਰਫ ਤਿੰਨ ਦਿਨਾਂ ਵਿਚ ਹੀ 250 ਰੁਪਏ ਦਾ ਵਾਧਾ ਹੋਇਆ ਹੈ। ਇੰਨੀ ਮਹਿੰਗੀ ਕੀਮਤ ਚੁਕਾਉਣ ਦੇ ਬਾਵਜੂਦ ਵੀ ਲੋਕਾਂ ਨੂੰ ਦੁੱਧ ਨਹੀਂ ਮਿਲ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਸ਼੍ਰੀਲੰਕਾ ਵਿਚ ਸੋਨਾ ਲੱਭਣਾ ਸੋਖਾ ਹੈ ਪਰ ਦੁੱਧ ਲਈ ਘੰਟਿਆਂ ਤੱਕ ਭਟਕਣਾ ਪੈ ਰਿਹਾ ਹੈ। ਜਿਨ੍ਹਾਂ ਨੂੰ ਦੁੱਧ ਦੀ ਲੋੜ ਹੈ ਉਨ੍ਹਾਂ ਨੂੰ ਸਵੇਰ ਤੋਂ ਹੀ ਦੁਕਾਨਾਂ ਦੇ ਚੱਕਰ ਲਗਾਉਣੇ ਪੈਂਦੇ ਹਨ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!