|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

Cricket World Cup 2019 : ਕਾਰਡਿਫ 'ਚ 6 ਸਾਲ ਬਾਅਦ ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਹੋਣਗੇ ਆਹਮੋ ਸਾਹਮਣੇ

ਸਪੋਰਟਸ ਡੈਸਕ — ਨਿਊਜ਼ੀਲੈਂਡ ਜੋ ਕੇ ਪਿਛਲੇ ਵਰਲਡ ਕੱਪ ਦੀ ਰਨਰਅਪ ਸ਼ਨੀਵਾਰ ਨੂੰ ਆਪਣੇ ਪਹਿਲੇ ਮੈਚ 'ਚ ਸ਼੍ਰੀਲੰਕਾ ਦੇ ਖਿਲਾਫ ਉਤਰੇਗੀ। ਇਸ ਮੈਦਾਨ 'ਤੇ ਦੋਹਾਂ ਵਿਚਾਲੇ ਇਕਮਾਤਰ ਮੁਕਾਬਲਾ ਜੂਨ 2013 'ਚ ਹੋਇਆ ਸੀ ਜੋ ਨਿਊਜ਼ੀਲੈਂਡ ਨੇ ਜਿੱਤਿਆ ਸੀ। ਨਿਊਜ਼ੀਲੈਂਡ ਦੇ ਵਨ ਡੇ ਦੇ ਆਖਰੀ ਪੰਜ ਮੈਚਾਂ ਦੀ ਗੱਲ ਕੀਤੀ ਜਾਵੇ ਤਾਂ ਟੀਮ ਨੇ ਚਾਰ 'ਚ ਜਿੱਤ ਹਾਸਲ ਕੀਤੀ ਹੈ ਜਦਕਿ ਇਕ 'ਚ ਹਾ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸਪੋਰਟਸ ਡੈਸਕ — ਨਿਊਜ਼ੀਲੈਂਡ ਜੋ ਕੇ ਪਿਛਲੇ ਵਰਲਡ ਕੱਪ ਦੀ ਰਨਰਅਪ ਸ਼ਨੀਵਾਰ ਨੂੰ ਆਪਣੇ ਪਹਿਲੇ ਮੈਚ 'ਚ ਸ਼੍ਰੀਲੰਕਾ ਦੇ ਖਿਲਾਫ ਉਤਰੇਗੀ। ਇਸ ਮੈਦਾਨ 'ਤੇ ਦੋਹਾਂ ਵਿਚਾਲੇ ਇਕਮਾਤਰ ਮੁਕਾਬਲਾ ਜੂਨ 2013 'ਚ ਹੋਇਆ ਸੀ ਜੋ ਨਿਊਜ਼ੀਲੈਂਡ ਨੇ ਜਿੱਤਿਆ ਸੀ। ਨਿਊਜ਼ੀਲੈਂਡ ਦੇ ਵਨ ਡੇ ਦੇ ਆਖਰੀ ਪੰਜ ਮੈਚਾਂ ਦੀ ਗੱਲ ਕੀਤੀ ਜਾਵੇ ਤਾਂ ਟੀਮ ਨੇ ਚਾਰ 'ਚ ਜਿੱਤ ਹਾਸਲ ਕੀਤੀ ਹੈ ਜਦਕਿ ਇਕ 'ਚ ਹਾਰ ਉਸ ਨੂੰ ਹਾਰ ਮਿਲੀ ਹੈ। ਜਦਕਿ ਸ਼੍ਰੀਲੰਕਾ ਨੂੰ ਆਖਰੀ 9 ਮੈਚਾਂ 'ਚੋਂ ਇਕ 'ਚ ਜਿੱਤ ਮਿਲ ਸਕੀ ਹੈ ਅਤੇ ਅੱਠ 'ਚ ਹਾਰ ਮਿਲੀ ਹੈ। ਸ਼ਨੀਵਾਰ ਨੂੰ ਆਸਟ੍ਰੇਲੀਆ ਦਾ ਮੁਕਾਬਲਾ ਅਫਗਾਨਿਸਤਨ ਨਾਲ ਬ੍ਰਿਸਟਲ 'ਚ ਸ਼ਾਮਲ 6 ਵਜੇ ਹੋਵੇਗਾ।

ਨਿਊਜ਼ੀਲੈਂਡ:

ਰਾਸ ਟੇਲਰ: ਰਾਸ ਟੇਲਰ ਨੇ ਅਜੇ ਤੱਕ 20 ਸੈਂਕੜੇ ਲਗਾਏ ਹਨ। ਉੁਨ੍ਹਾਂ ਨੇ ਅਜੇ ਤੱਕ ਵਰਲਡ ਕੱਪ 'ਚ 652 ਦੌੜਾਂ ਬਣਾਈਆਂ ਹਨ।

ਟ੍ਰੇਂਟ ਬੋਲਟ: ਨਿਊਜ਼ੀਲੈਂਡ ਦੇ ਟ੍ਰੇਂਟ ਬੋਲਟ ਨੇ ਅਜੇ ਤਕ ਵਰਲਡ ਕੱਪ 'ਚ 22 ਵਿਕਟ ਲਏ ਹਨ। ਉਨ੍ਹਾਂ ਦਾ ਸਟ੍ਰਾਈਕ ਰੇਟ 21.1 ਦਾ ਹੈ।

ਸ਼੍ਰੀਲੰਕਾ:

ਲਸਿਥ ਮਲਿੰਗਾ: ਲਸਿਥ ਮਲਿੰਗਾ ਨੇ ਅਜੇ ਤਕ ਵਰਲਡ ਕੱਪ 'ਚ 43 ਵਿਕਟ ਝਟਕੇ ਹਨ। ਉਨ੍ਹਾਂ ਦਾ ਸਟ੍ਰਾਈਕ ਰੇਟ 23.8 ਦਾ ਹੈ।

ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਮੈਚਾਂ ਦੇ ਰੋਮਾਂਚਕ ਅੰਕੜੇ :-

ਸੰਬੰਧਿਤ ਖ਼ਬਰਾਂ

ਵਨ ਡੇ ਦੇ ਮੁਕਾਬਲੇ

ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਵਨ ਡੇ ਦੇ 98 ਮੁਕਾਬਲੇ ਹੋਏ ਹਨ ਜਿਸ 'ਚ ਨਿਊਜ਼ੀਲੈਂਡ ਨੇ 48 ਮੈਚ ਜਿੱਤੇ ਹਨ ਅਤੇ ਸ਼੍ਰੀਲੰਕਾ ਨੇ 41 ਮੈਚ ਜਿੱਤੇ ਹਨ।

ਵਰਲਡ ਕੱਪ ਦੇ 10 ਮੁਕਾਬਲੇ

ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਵਰਲਡ ਕੱਪ ਦੇ 10 ਮੁਕਾਬਲੇ ਹੋਏ ਹਨ ਜਿਸ 'ਚ ਨਿਊਜ਼ੀਲੈਂਡ ਨੇ ਚਾਰ ਮੈਚ ਜਿੱਤੇ ਹਨ ਅਤੇ ਸ਼੍ਰੀਲੰਕਾ ਨੇ 6 ਮੈਚ ਜਿੱਤੇ ਹਨ।

ਵਨ ਡੇ 'ਚ ਅੰਤਿਮ 5 ਮੁਕਾਬਲੇ

ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਖੇਡੇ ਗਏ ਵਨ ਡੇ ਦੇ ਅੰਤਿਮ 5 ਮੈਚ ਮੁਕਾਬਲਿਆਂ 'ਚ ਨਿਊਜ਼ੀਲੈਂਡ ਨੇ 4 ਮੈਚ ਜਿੱਤੇ ਹਨ ਜਦਕਿ ਸ਼੍ਰੀਲੰਕਾ ਨੇ 1 ਮੈਚ ਜਿੱਤਿਆ ਹੈ।

ਹੋਰ ਨਵੀ ਖ਼ਬਰਾਂ ਲਈ ਜੁੜੇ ਰਹੋ United NRI POST ਦੇ ਨਾਲ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!