|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸ਼੍ਰੀਲੰਕਾ ਦੀ ਆਰਥਿਕ ਸਥਿਤੀ ਖ਼ਰਾਬ, ਪੰਜਾਬ ਦੀ ਇੰਡਸਟ੍ਰੀਜ਼ ਨੂੰ ਝਟਕਾ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼੍ਰੀਲੰਕਾ ਦੀ ਆਰਥਿਕ ਸਥਿਤੀ ਬਹੁਤ ਖ਼ਰਾਬ ਹੋ ਚੁੱਕੀ ਹੈ। ਇਸ ਦੀ ਆਰਥਿਕ ਸੰਕਟ ਨੇ ਪੰਜਾਬ ਦੀ ਇੰਡਸਟ੍ਰੀਜ਼ ਨੂੰ ਦੋਹਰਾ ਝਟਕਾ ਦਿੱਤਾ ਹੈ। ਪਹਿਲਾਂ ਜਿਥੇ ਸ਼੍ਰੀਲੰਕਾ ਤੋਂ ਮਿਲਣ ਵਾਲੇ ਨਵੇਂ ਆਰਡਰ ਬੰਦ ਹੋ ਗਏ ਹਨ, ਉਥੇ ਹੀ ਪੰਜਾਬ ਦੀਆਂ ਕਈ ਕੰਪਨੀਆਂ ਦੀ ਕਰੀਬ 50 ਕਰੋੜ ਰੁਪਏ ਦੀ ਰਕਮ ਫਸ ਗਈ ਹੈ। ਸ੍ਰੀਲੰਕਾ ਨੂੰ ਪੰਜਾਬ ਤੋਂ ਕਰੀਬ 25 ਮਿਲੀਅ

NRI Post Desk · 1695 ਦਿਨ ਪਹਿਲਾਂ · ਅੱਪਡੇਟ 1695 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸ਼੍ਰੀਲੰਕਾ ਦੀ ਆਰਥਿਕ ਸਥਿਤੀ ਖ਼ਰਾਬ, ਪੰਜਾਬ ਦੀ ਇੰਡਸਟ੍ਰੀਜ਼ ਨੂੰ ਝਟਕਾ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼੍ਰੀਲੰਕਾ ਦੀ ਆਰਥਿਕ ਸਥਿਤੀ ਬਹੁਤ ਖ਼ਰਾਬ ਹੋ ਚੁੱਕੀ ਹੈ। ਇਸ ਦੀ ਆਰਥਿਕ ਸੰਕਟ ਨੇ ਪੰਜਾਬ ਦੀ ਇੰਡਸਟ੍ਰੀਜ਼ ਨੂੰ ਦੋਹਰਾ ਝਟਕਾ ਦਿੱਤਾ ਹੈ। ਪਹਿਲਾਂ ਜਿਥੇ ਸ਼੍ਰੀਲੰਕਾ ਤੋਂ ਮਿਲਣ ਵਾਲੇ ਨਵੇਂ ਆਰਡਰ ਬੰਦ ਹੋ ਗਏ ਹਨ, ਉਥੇ ਹੀ ਪੰਜਾਬ ਦੀਆਂ ਕਈ ਕੰਪਨੀਆਂ ਦੀ ਕਰੀਬ 50 ਕਰੋੜ ਰੁਪਏ ਦੀ ਰਕਮ ਫਸ ਗਈ ਹੈ। ਸ੍ਰੀਲੰਕਾ ਨੂੰ ਪੰਜਾਬ ਤੋਂ ਕਰੀਬ 25 ਮਿਲੀਅਨ ਅਮਰੀਕੀ ਡਾਲਰ ਦਾ ਮਾਲ ਸਲਾਨਾ ਨਿਰਯਾਤ ਕੀਤਾ ਜਾਂਦਾ ਹੈ। ਇਸ ਸਾਮਾਨ 'ਚ ਖੇਡਾਂ, ਲੋਕੋਮੋਟਿਵ, ਦਵਾਈ, ਸਕੈਫ ਫੋਲਡਿੰਗ, ਕਾਸਟਿੰਗ, ਆਟੋ ਪਾਰਟਸ, ਸਿਲਾਈ ਮਸ਼ੀਨਾਂ, ਪਾਰਟਸ, ਸੈਨੇਟਰੀ ਵੇਅਰਜ਼, ਵਾਲਵ ਅਤੇ ਕਾਕਸ ਆਦਿ ਸ਼ਾਮਲ ਹਨ।

ਸੰਬੰਧਿਤ ਖ਼ਬਰਾਂ

ਸ੍ਰੀਲੰਕਾ ਨੂੰ ਭੇਜੇ ਜਾਣ ਵਾਲੇ ਮਾਲ ਵਿੱਚ ਪੰਜਾਬ ਤੋਂ ਬਾਅਦ ਦੱਖਣੀ ਭਾਰਤੀ ਰਾਜ ਵੀ ਸ਼ਾਮਲ ਹਨ। ਅਜਿਹੇ 'ਚ ਉਨ੍ਹਾਂ ਦਾ ਨੁਕਸਾਨ ਜ਼ਿਆਦਾ ਹੋਇਆ ਹੈ। ਇਸੇ ਕਰਕੇ ਯੂਕ੍ਰੇਨ ਤੋਂ ਬਾਅਦ ਪੰਜਾਬ ਦੇ ਕਾਰੋਬਾਰ ਨੂੰ ਦੂਜਾ ਝਟਕਾ ਲੱਗਾ ਹੈ। ਸ਼੍ਰੀਲੰਕਾ ਇਸ ਸਮੇਂ ਇਤਿਹਾਸ ਦੇ ਸਭ ਤੋਂ ਭੈੜੇ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਬਿਜਲੀ ਦੇ ਲੰਬੇ ਕੱਟਾਂ, ਬਾਲਣ, ਰਸੋਈ ਗੈਸ, ਜ਼ਰੂਰੀ ਵਸਤਾਂ ਦੀ ਘੱਟ ਸਪਲਾਈ ਲਈ ਲੰਬੀਆਂ ਕਤਾਰਾਂ ਨੇ ਸ਼੍ਰੀਲੰਕਾ ਵਿੱਚ ਅਸ਼ਾਂਤੀ ਪੈਦਾ ਕਰ ਦਿੱਤੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!