ਲੁਧਿਆਣਾ : ਲੁਧਿਆਣਾ ਦੇ ਕੋਹਾੜਾ ਸਥਿਤ ਇਕ ਸਟੀਲ ਫੈਕਟਰੀ 'ਚ ਅੱਗ ਲੱਗਣ ਨਾਲ ਇਕ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਨੌਂ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕ ਮਜ਼ਦੂਰ ਦੀ ਪਛਾਣ ਸ਼ੰਭੂ ਵਜੋਂ ਹੋਈ ਹੈ। ਉੱਥੇ ਰਾਮ ਤੇ ਪਿੰਟੂ ਨਾਂ ਦੇ ਦੋ ਮਜ਼ਦੂਰ ਗੰਭੀਰ ਜ਼ਖ਼ਮੀ ਹਨ। ਸ਼੍ਰੀ ਰਾਮ ਨੂੰ ਪੀਜੀਆਈ ਤੇ ਪਿੰਟੂ ਦਾ ਇਲਾਜ ਰਾਜਿੰਦਰਾ ਹਸਪਤਾਲ ਪਟਿਆਲਾ 'ਚ ਚੱਲ ਰਿਹਾ ਹੈ।
ਸੰਬੰਧਿਤ ਖ਼ਬਰਾਂ
ਇਸ ਤੋਂ ਇਲਾਵਾ 7 ਮਜ਼ਦੂਰ ਸਿਵਲ ਹਸਪਤਾਲ 'ਚ ਭਰਤੀ ਹਨ। ਅੱਗ ਇੰਨੀ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ।ਜਾਣਕਾਰੀ ਮੁਤਾਬਿਕ ਡੀਸੀ ਸਟੀਲ ਫੈਕਟਰੀ 'ਚ ਇਹ ਘਟਨਾ ਵਾਪਰੀ। ਰਾਤ ਇਕ ਵਜੇ ਲੋਹਾ ਪਿਘਲਾਉਣ ਦੀ ਭੱਠੀ 'ਚ ਧਮਾਕੇ ਤੋਂ ਬਾਅਦ ਇਹ ਹਾਦਸਾ ਵਾਪਰਿਆ। ਖ਼ਬਰ ਲਿਖੇ ਜਾਣ ਤਕ ਪੁਲਿਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।






