|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਸ਼ੇਅਰ ਬਾਜ਼ਾਰ 'ਤੇ ਦਿਸਿਆ ਮਿਡਲ ਈਸਟ 'ਚ ਵਧੇ ਤਣਾਅ ਦਾ ਅਸਰ, ਸੈਂਸੈਕਸ ਤੇ ਨਿਫਟੀ ਮੂਧੇ ਮੂੰਹ ਡਿੱਗੇ

ਮੁੰਬਈ: ਅਮਰੀਕਾ ਤੇ ਈਰਾਨ ਵਿਚਕਾਰ ਜਾਰੀ ਤਣਾਅ ਦਾ ਅਸਰ ਕੌਮਾਂਤਰੀ ਪੱਧਰ 'ਤੇ ਨਜ਼ਰ ਆ ਰਿਹਾ ਹੈ ਤੇ ਇਸੇ ਦਾ ਨਤੀਜਾ ਹੈ ਕਿ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ 700 ਅੰਕਾਂ ਤਕ ਤਿਲਕ ਗਿਆ। ਹਾਲਾਂਕਿ ਇੰਨੀ ਵੱਡੀ ਗਿਰਾਵਟ ਤੋਂ ਬਾਅਦ ਖੁੱਲ੍ਹਿਆ ਸ਼ੇਅਰ ਬਾਜ਼ਾਰ ਮਾਮੂਲੀ ਸੰਭਲਿਆ ਪਰ ਫਿਰ ਵੀ ਵਾਪਸੀ ਨਹੀਂ ਕਰ ਸਕਿਆ ਤੇ ਦੁਪਹਿਰ ਤਕ ਇਹ ਗਿਰਾਵਟ 700 ਅੰਕ ਤਕ ਪਹੁੰਚ ਗਈ। ਦੁਪਹਿ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੁੰਬਈ: ਅਮਰੀਕਾ ਤੇ ਈਰਾਨ ਵਿਚਕਾਰ ਜਾਰੀ ਤਣਾਅ ਦਾ ਅਸਰ ਕੌਮਾਂਤਰੀ ਪੱਧਰ 'ਤੇ ਨਜ਼ਰ ਆ ਰਿਹਾ ਹੈ ਤੇ ਇਸੇ ਦਾ ਨਤੀਜਾ ਹੈ ਕਿ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ 700 ਅੰਕਾਂ ਤਕ ਤਿਲਕ ਗਿਆ। ਹਾਲਾਂਕਿ ਇੰਨੀ ਵੱਡੀ ਗਿਰਾਵਟ ਤੋਂ ਬਾਅਦ ਖੁੱਲ੍ਹਿਆ ਸ਼ੇਅਰ ਬਾਜ਼ਾਰ ਮਾਮੂਲੀ ਸੰਭਲਿਆ ਪਰ ਫਿਰ ਵੀ ਵਾਪਸੀ ਨਹੀਂ ਕਰ ਸਕਿਆ ਤੇ ਦੁਪਹਿਰ ਤਕ ਇਹ ਗਿਰਾਵਟ 700 ਅੰਕ ਤਕ ਪਹੁੰਚ ਗਈ। ਦੁਪਹਿਰੇ ਡੇਢ ਵਜੇ ਦੇ ਆਸਪਾਸ ਖ਼ਬਰ ਲਿਖੇ ਜਾਣ ਤਕ ਮੁੱਖ ਸੂਚਕ ਅੰਕ 705 ਅੰਕਾਂ ਦੀ ਕਮਜ਼ੋਰੀ ਨਾਲ 40,759 'ਤੇ ਕਾਰੋਬਾਰ ਕਰ ਰਿਹਾ ਸੀ, ਉੱਥੇ ਹੀ ਨਿਫਟੀ 2010 ਅੰਕਾਂ ਦੀ ਗਿਰਾਵਟ ਨਾਲ 12,016 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।

ਸੰਬੰਧਿਤ ਖ਼ਬਰਾਂ

ਬਾਜ਼ਾਰ 'ਚ ਜਾਰੀ ਗਿਰਾਵਟ ਦਾ ਕਾਰਨ ਮਿਡਲ ਈਸਟ 'ਚ ਜਾਰੀ ਤਣਾਅ ਨੂੰ ਮੰਨਿਆ ਜਾ ਰਿਹਾ ਹੈ। ਮਾਹਿਰਾਂ ਅਨੁਸਾਰ ਘਰੇਲੂ ਨਿਵੇਸ਼ਕਾਂ ਨੇ ਏਸ਼ਿਆਈ ਬਾਜ਼ਾਰ ਨੂੰ ਫਾਲੋ ਕੀਤਾ ਜੋ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਉਸ ਬਿਆਨ ਤੋਂ ਬਾਅਦ ਤਿਲਕ ਗਏ ਜਿਸ ਵਿਚ ਉਨ੍ਹਾਂ ਈਰਾਨ 'ਤੇ ਹੋਰ ਪਾਬੰਦੀਆਂ ਲਾਉਣ ਦੀ ਗੱਲ ਕਹੀ ਹੈ। ਇਸ ਤੋਂ ਬਾਅਦ ਬ੍ਰੇਂਟ ਕਰੂਡ 3 ਡਾਲਰ ਤਕ ਵਧ ਗਿਆ ਤੇ 70.59 ਅਮਰੀਕੀ ਡਾਲਰ ਤਕ ਪਹੁੰਚ ਗਿਆ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!