|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਸੰਬੰਧਾਂ 'ਚ ਤੂਫ਼ਾਨ- ਪਾਕਿਸਤਾਨ ਵੱਲੋਂ ਅਫ਼ਗਾਨਿਸਤਾਨ ਨੂੰ ਜੰਗ ਦੀ ਚੇਤਾਵਨੀ

ਇਸਲਾਮਬਾਦ (ਪਾਇਲ): ਪਾਕਿਸਤਾਨ ਅਤੇ ਅਫ਼ਗਾਨਿਸਤਾਨ ਨੇ ਸਰਹੱਦ ਪਾਰ ਦਹਿਸ਼ਤੀ ਗਤੀਵਿਧੀਆਂ ਨਾਲ ਨਜਿੱਠਣ ਲਈ ਸਾਂਝਾ ਨਿਗਰਾਨੀ ਅਤੇ ਕੰਟਰੋਲ ਢਾਂਚਾ ਸਥਾਪਤ ਕਰਨ ਲਈ ਇਸਤਾਂਬੁਲ ਵਿੱਚ ਦੂਜੇ ਗੇੜ ਦੀ ਗੱਲਬਾਤ ਕੀਤੀ। ਇਸ ਦੌਰਾਨ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਦਹਿਸ਼ਤਵਾਦ ਬਾਰੇ ਉਸ ਦੀ ਮੁੱਖ ਚਿੰਤਾ ਦਾ ਹੱਲ ਕੱਢਣ ’ਚ ਇਹ ਗੱਲਬਾਤ ਅਸ

NRI Post Desk · 398 ਦਿਨ ਪਹਿਲਾਂ · ਅੱਪਡੇਟ 398 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸੰਬੰਧਾਂ 'ਚ ਤੂਫ਼ਾਨ- ਪਾਕਿਸਤਾਨ ਵੱਲੋਂ ਅਫ਼ਗਾਨਿਸਤਾਨ ਨੂੰ ਜੰਗ ਦੀ ਚੇਤਾਵਨੀ
📷 NRI Post Desk

ਇਸਲਾਮਬਾਦ (ਪਾਇਲ): ਪਾਕਿਸਤਾਨ ਅਤੇ ਅਫ਼ਗਾਨਿਸਤਾਨ ਨੇ ਸਰਹੱਦ ਪਾਰ ਦਹਿਸ਼ਤੀ ਗਤੀਵਿਧੀਆਂ ਨਾਲ ਨਜਿੱਠਣ ਲਈ ਸਾਂਝਾ ਨਿਗਰਾਨੀ ਅਤੇ ਕੰਟਰੋਲ ਢਾਂਚਾ ਸਥਾਪਤ ਕਰਨ ਲਈ ਇਸਤਾਂਬੁਲ ਵਿੱਚ ਦੂਜੇ ਗੇੜ ਦੀ ਗੱਲਬਾਤ ਕੀਤੀ। ਇਸ ਦੌਰਾਨ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਦਹਿਸ਼ਤਵਾਦ ਬਾਰੇ ਉਸ ਦੀ ਮੁੱਖ ਚਿੰਤਾ ਦਾ ਹੱਲ ਕੱਢਣ ’ਚ ਇਹ ਗੱਲਬਾਤ ਅਸਫਲ ਰਹਿੰਦੀ ਹੈ ਤਾਂ ਜੰਗ ਹੋ ਸਕਦੀ ਹੈ।

ਦੱਸ ਦਇਏ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਦੋਵਾਂ ਮੁਲਕਾਂ ’ਚ ਹੋਈਆਂ ਝੜਪਾਂ ਕਾਰਨ ਦਰਜਨਾਂ ਫ਼ੌਜੀ, ਆਮ ਨਾਗਰਿਕ ਅਤੇ ਦਹਿਸ਼ਤਗਰਦ ਮਾਰੇ ਗਏ ਸਨ ਜਿਸ ਕਾਰਨ ਜੰਗ ਵਰਗੀ ਸਥਿਤੀ ਪੈਦਾ ਹੋ ਗਈ ਸੀ ਪਰ ਕਤਰ ਅਤੇ ਤੁਰਕੀ ਦੀ ਮਦਦ ਨਾਲ 19 ਅਕਤੂਬਰ ਨੂੰ ਦੋਹਾ (ਕਤਰ) ਵਿੱਚ ਦੋਵਾਂ ਧਿਰਾਂ ਵਿਚਾਲੇ ਹੋਈ ਗੱਲਬਾਤ ਮਗਰੋਂ ਅਸਥਾਈ ਤੌਰ ’ਤੇ ਸ਼ਾਂਤੀ ਬਹਾਲ ਹੋ ਗਈ ਸੀ।

ਸੰਬੰਧਿਤ ਖ਼ਬਰਾਂ

ਇੱਥੇ ਦੱਸਣਯੋਗ ਹੈ ਕਿ ਦੋਹਾ ਵਿੱਚ ਬਣੀ ਸਹਿਮਤੀ ਮੁਤਾਬਕ ਪਾਕਿਸਤਾਨ ਅਤੇ ਅਫ਼ਗਾਨ ਤਾਲਿਬਾਨ ਵਿਚਾਲੇ ਦੂਜੇ ਗੇੜ ਦੀ ਗੱਲਬਾਤ ਤੁਰਕੀ ਦੇ ਇਸਤਾਂਬੁਲ ’ਚ ਹੋਈ। ‘ਰੇਡੀਓ ਪਾਕਿਸਤਾਨ’ ਨੇ ਦੱਸਿਆ ਕਿ ਚਰਚਾ ਮੁੱਖ ਤੌਰ ’ਤੇ ਸਰਹੱਦ ਪਾਰ ਦਹਿਸ਼ਤੀ ਗਤੀਵਿਧੀਆਂ ਰੋਕਣ ਤੇ ਕਾਰੋਬਾਰੀ ਰੁਕਾਵਟਾਂ ਦੂਰ ਕਰਨ ਲਈ ਸਾਂਝਾ ਨਿਗਰਾਨੀ ਅਤੇ ਕੰਟਰੋਲ ਢਾਂਚਾ ਸਥਾਪਤ ਕਰਨ ’ਤੇ ਕੇਂਦਰਿਤ ਰਹੀ।

ਜਾਣਕਾਰੀ ਮੁਤਾਬਕ ਦੋਵਾਂ ਪੱਖਾਂ ਨੇ ਰਾਜਸੀ ਪੱਧਰ ’ਤੇ ਸਮਝ ਬਣਾਉਣ ਦੀ ਸੰਭਾਵਨਾ ਬਾਰੇ ਵੀ ਚਰਚਾ ਕੀਤੀ। ਇਸ ਦੇ ਨਾਲ ਹੀ ਪਾਕਿਸਤਾਨ ਨੇ ਦੋਵੇਂ ਧਿਰਾਂ ਦੀ ਦੂਜੇ ਗੇੜ ਦੀ ਗੱਲਬਾਤ ਦੌਰਾਨ ਅਫ਼ਗਾਨ ਤਾਲਿਬਾਨ ਨੂੰ ਦਹਿਸ਼ਤਵਾਦ ਵਿਰੋਧੀ ਯੋਜਨਾ ਸੌਂਪੀ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!