|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੰਜਾਬ ਵਿੱਚ ਮੋਡੀਫਾਈ ਵਾਹਨਾਂ 'ਤੇ ਸਖ਼ਤ ਕਾਰਵਾਈ, ਨਵੇਂ ਹੁਕਮ ਜਾਰੀ

ਲੁਧਿਆਣਾ (ਪਾਇਲ): ਟ੍ਰੈਫਿਕ ਪੁਲਿਸ ਨੇ ਪੰਜਾਬ ਅੰਦਰ ਚੱਲ ਰਹੇ ਮੋਡੀਫਾਈ ਵਾਹਨਾਂ ਨੂੰ ਲੈ ਕੇ ਮੁਹਿੰਮ ਛੇੜੀ ਹੋਈ ਹੈ। ਇਸ ਦੇ ਚੱਲਦੇ ਲੁਧਿਆਣਾ ਸ਼ਹਿਰ ਵਿਚ ਚੱਲ ਰਹੇ ਮੋਡੀਫਾਈ ਵਾਹਨਾਂ ਖਿਲਾਫ ਟ੍ਰੈਫਿਕ ਪੁਲਸ ਲਗਾਤਾਰ ਸਖ਼ਤੀ ਦਿਖਾ ਰਹੀ ਹੈ। ਮੋਡੀਫਾਈ ਵਾਹਨਾਂ ਦੇ ਲਗਾਤਾਰ ਚਲਾਨ ਕੀਤੇ ਜਾ ਰਹੇ ਹਨ। ਇਸ ਸਬੰਧੀ ਹਾਈ ਕੋਰਟ ਵਲੋਂ ਵੀ ਨਿਰਦੇਸ਼ ਜਾਰੀ ਕੀਤੇ ਗਏ ਸਨ, ਜਿਸ ਤੋਂ ਬਾ

NRI Post Desk · 347 ਦਿਨ ਪਹਿਲਾਂ · ਅੱਪਡੇਟ 347 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪੰਜਾਬ ਵਿੱਚ ਮੋਡੀਫਾਈ ਵਾਹਨਾਂ 'ਤੇ ਸਖ਼ਤ ਕਾਰਵਾਈ, ਨਵੇਂ ਹੁਕਮ ਜਾਰੀ
📷 NRI Post Desk

ਲੁਧਿਆਣਾ (ਪਾਇਲ): ਟ੍ਰੈਫਿਕ ਪੁਲਿਸ ਨੇ ਪੰਜਾਬ ਅੰਦਰ ਚੱਲ ਰਹੇ ਮੋਡੀਫਾਈ ਵਾਹਨਾਂ ਨੂੰ ਲੈ ਕੇ ਮੁਹਿੰਮ ਛੇੜੀ ਹੋਈ ਹੈ। ਇਸ ਦੇ ਚੱਲਦੇ ਲੁਧਿਆਣਾ ਸ਼ਹਿਰ ਵਿਚ ਚੱਲ ਰਹੇ ਮੋਡੀਫਾਈ ਵਾਹਨਾਂ ਖਿਲਾਫ ਟ੍ਰੈਫਿਕ ਪੁਲਸ ਲਗਾਤਾਰ ਸਖ਼ਤੀ ਦਿਖਾ ਰਹੀ ਹੈ। ਮੋਡੀਫਾਈ ਵਾਹਨਾਂ ਦੇ ਲਗਾਤਾਰ ਚਲਾਨ ਕੀਤੇ ਜਾ ਰਹੇ ਹਨ। ਇਸ ਸਬੰਧੀ ਹਾਈ ਕੋਰਟ ਵਲੋਂ ਵੀ ਨਿਰਦੇਸ਼ ਜਾਰੀ ਕੀਤੇ ਗਏ ਸਨ, ਜਿਸ ਤੋਂ ਬਾਅਦ ਪੂਰੇ ਪੰਜਾਬ ਵਿਚ ਮੋਡੀਫਾਈ ਵਾਹਨਾਂ ਖਿਲਾਫ ਇਕ ਮੁਹਿੰਮ ਛੇੜੀ ਗਈ। ਇਸੇ ਕੜੀ ਤਹਿਤ ਲੁਧਿਆਣਾ ਵਿਚ ਜ਼ੋਨ-3 ਦੇ ਇੰਚਾਰਜ ਅਵਤਾਰ ਸਿੰਘ ਸੰਧੂ ਦੀ ਟੀਮ ਨੇ ਅਜਿਹੇ ਕਈ ਮੋਡੀਫਾਈ ਵਾਹਨਾਂ ਦੇ ਚਲਾਨ ਕੀਤੇ ਹਨ, ਜਿਨ੍ਹਾਂ ਦੇ ਸਾਇਲੈਂਸਰ ਬਦਲੇ ਗਏ ਸਨ। ਸਾਇਲੈਂਸਰ ਬਦਲਣ ਨਾਲ ਮੋਟਰਸਾਈਕਲ ਜਾਂਚ ਹੋਰਨਾਂ ਵਾਹਨਾਂ ਦੀ ਆਵਾਜ਼ ਬਦਲ ਜਾਂਦੀ ਹੈ, ਜੋ ਦੂਜੇ ਵਾਹਨ ਚਾਲਕਾਂ ਜਾਂ ਰਾਹਗੀਰਾਂ ਨੂੰ ਪ੍ਰੇਸ਼ਾਨ ਕਰਦੀ ਹੈ, ਜਿਸ ਕਾਰਨ ਮੋਡੀਫਾਈ ਵਾਹਨਾਂ ਦੇ ਚਲਾਨ ਕੀਤੇ ਗਏ ਹਨ।

ਸੰਬੰਧਿਤ ਖ਼ਬਰਾਂ

ਜਿਸ ਦੌਰਾਨ ਸੰਧੂ ਨੇ ਦੱਸਿਆ ਕਿ ਏ.ਸੀ.ਪੀ. ਟ੍ਰੈਫਿਕ ਜਤਿਨ ਬਾਂਸਲ ਦੇ ਨਿਰਦੇਸ਼ਾਂ ’ਤੇ ਇਹ ਕਾਰਵਾਈ ਸ਼ੁਰੂ ਕੀਤੀ ਗਈ ਹੈ, ਜੋ ਅੱਗੇ ਵੀ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਆਪਣੇ ਵਾਹਨਾਂ ਦੀ ਬਾਡੀ ਜਾਂ ਸਾਇਲੈਂਸਰ ਨਾਲ ਛੇੜਛਾੜ ਬਿਲਕੁਲ ਨਾ ਕਰਨ, ਨਹੀਂ ਤਾਂ ਟ੍ਰੈਫਿਕ ਪੁਲਿਸ ਵਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਪੰਜਾਬ ਵਿੱਚ ਮੋਡੀਫਾਈ ਵਾਹਨਾਂ 'ਤੇ ਸਖ਼ਤ ਕਾਰਵਾਈ, ਨਵੇਂ ਹੁਕਮ ਜਾਰੀ — NRI Post