|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੰਜਾਬ ਦੇ ਡੇਅਰੀ ਮਾਲਕਾਂ ਲਈ ਸਖ਼ਤ ਹੁਕਮ ਹੋਏ ਜਾਰੀ

ਲੁਧਿਆਣਾ (ਰਾਘਵ) : ਬੁੱਢੇ ਨਾਲੇ ਅਤੇ ਸੀਵਰੇਜ 'ਚ ਗੋਹਾ ਪਾਉਣ ਵਾਲੇ ਡੇਅਰੀ ਮਾਲਕਾਂ 'ਤੇ ਇਕ ਅਗਸਤ ਤੋਂ ਸਖ਼ਤੀ ਵਧੇਗੀ। ਇਹ ਫ਼ੈਸਲਾ ਸੋਮਵਾਰ ਨੂੰ ਸੰਤ ਸੀਚੇਵਾਲ ਦੀ ਅਗਵਾਈ 'ਚ ਆਯੋਜਿਤ ਉੱਚ ਪੱਧਰੀ ਮੀਟਿੰਗ 'ਚ ਲਿਆ ਗਿਆ। ਇਸ ਮੀਟਿੰਗ 'ਚ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਅਤੇ ਵਿਧਾਇਕ ਭੋਲਾ ਗਰੇਵਾਲ ਵੀ ਮੌਜੂਦ ਸਨ। ਸੰਤ ਸੀਚੇਵਾਲ ਨੇ ਕਿਹਾ ਕਿ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ

NRI Post Desk · 488 ਦਿਨ ਪਹਿਲਾਂ · ਅੱਪਡੇਟ 488 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪੰਜਾਬ ਦੇ ਡੇਅਰੀ ਮਾਲਕਾਂ ਲਈ ਸਖ਼ਤ ਹੁਕਮ ਹੋਏ ਜਾਰੀ
📷 NRI Post Desk

ਲੁਧਿਆਣਾ (ਰਾਘਵ) : ਬੁੱਢੇ ਨਾਲੇ ਅਤੇ ਸੀਵਰੇਜ 'ਚ ਗੋਹਾ ਪਾਉਣ ਵਾਲੇ ਡੇਅਰੀ ਮਾਲਕਾਂ 'ਤੇ ਇਕ ਅਗਸਤ ਤੋਂ ਸਖ਼ਤੀ ਵਧੇਗੀ। ਇਹ ਫ਼ੈਸਲਾ ਸੋਮਵਾਰ ਨੂੰ ਸੰਤ ਸੀਚੇਵਾਲ ਦੀ ਅਗਵਾਈ 'ਚ ਆਯੋਜਿਤ ਉੱਚ ਪੱਧਰੀ ਮੀਟਿੰਗ 'ਚ ਲਿਆ ਗਿਆ। ਇਸ ਮੀਟਿੰਗ 'ਚ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਅਤੇ ਵਿਧਾਇਕ ਭੋਲਾ ਗਰੇਵਾਲ ਵੀ ਮੌਜੂਦ ਸਨ। ਸੰਤ ਸੀਚੇਵਾਲ ਨੇ ਕਿਹਾ ਕਿ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਬੁੱਢੇ ਨਾਲੇ ਅਤੇ ਸੀਵਰੇਜ 'ਚ ਗੋਹਾ ਪਾਉਣ ਦੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਹੈ।

ਸੰਬੰਧਿਤ ਖ਼ਬਰਾਂ

ਇਸ ਨਾਲ ਕਈ 100 ਕਰੋੜ ਖ਼ਰਚ ਕਰਨ ਦੇ ਬਾਵਜੂਦ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦਾ ਟਾਰਗੇਟ ਪੂਰਾ ਨਾ ਹੋਣ ਨਾਲ ਈ. ਟੀ. ਪੀ. ਅਤੇ ਐੱਸ. ਟੀ. ਪੀ. ਪਲਾਂਟ ਦੇ ਸੰਚਾਲਨ 'ਚ ਦਿੱਕਤ ਆ ਰਹੀ ਹੈ। ਇਸ ਲਈ ਜ਼ਿੰਮੇਵਾਰ ਵਾਰ-ਵਾਰ ਚਿਤਾਵਨੀ ਦੇਣ ਦੇ ਬਾਵਜੂਦ ਗੋਹੇ ਦੇ ਡਿਸਪੋਜ਼ਲ ਦਾ ਇੰਤਜ਼ਾਮ ਨਾ ਕਰਨ ਵਾਲੇ ਡੇਅਰੀ ਮਾਲਕਾਂ 'ਤੇ ਇਕ ਅਗਸਤ ਤੋਂ ਸਖ਼ਤੀ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੇ ਤਹਿਤ ਵਾਤਾਵਰਣ ਨਿਯਮਾਂ ਦੇ ਉਲੰਘਣ ਦੇ ਦੋਸ਼ 'ਚ ਵੀ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਕਾਰਵਈ ਲਈ ਬਣਾਈ ਗਈ ਟੀਮ 'ਚ ਸਬੰਧਿਤ ਵਿਭਾਗਾਂ ਦੇ ਨਾਲ ਪੁਲਸ ਮੁਲਾਜ਼ਮਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!