|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਐਨਐਚਐਮ ਕਰਮਚਾਰੀਆਂ ਵੱਲੋਂ ਹੜਤਾਲ, ਅਰਧਸੂਚਨਾ ਦੀਆਂ ਕਾਪੀਆਂ ਸਾੜੀਆਂ

ਬੁਢਲਾਡਾ (ਕਰਨ): ਐਨਐਚਐਮ ਕਰਮਚਾਰੀਆਂ ਵੱਲੋਂ ਰੈਗੂਲਰ ਕਰਨ ਅਤੇ ਹੱਕੀ ਮੰਗਾਂ ਲਈ ਸ਼ੁਰੂ ਕੀਤੇ ਗਏ ਸੰਘਰਸ਼ ਦੇ ਅੱਜ ਚੋਥੇ ਦਿਨ ਸਿਵਲ ਹਸਪਤਾਲ ਬੁਢਲਾਡਾ ਨਾਲ ਸੰਬੰਧਤ ਐਨ ਐਚ ਐਮ ਕਰਮਚਾਰੀਆ ਵੱਲੋਂ ਧਰਨਾ ਦੇ ਕੇ ਜਿੱਥੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਉੱਥੇ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆ। ਇਸ ਮੋਕੇ ਸਬੋਧਨ ਕਰਦਿਆ ਸਟਾਫ ਨਰਸ ਯੂ

NRI Post Desk · 2029 ਦਿਨ ਪਹਿਲਾਂ · ਅੱਪਡੇਟ 2029 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਐਨਐਚਐਮ ਕਰਮਚਾਰੀਆਂ ਵੱਲੋਂ ਹੜਤਾਲ, ਅਰਧਸੂਚਨਾ ਦੀਆਂ ਕਾਪੀਆਂ ਸਾੜੀਆਂ
📷 NRI Post Desk

ਬੁਢਲਾਡਾ (ਕਰਨ): ਐਨਐਚਐਮ ਕਰਮਚਾਰੀਆਂ ਵੱਲੋਂ ਰੈਗੂਲਰ ਕਰਨ ਅਤੇ ਹੱਕੀ ਮੰਗਾਂ ਲਈ ਸ਼ੁਰੂ ਕੀਤੇ ਗਏ ਸੰਘਰਸ਼ ਦੇ ਅੱਜ ਚੋਥੇ ਦਿਨ ਸਿਵਲ ਹਸਪਤਾਲ ਬੁਢਲਾਡਾ ਨਾਲ ਸੰਬੰਧਤ ਐਨ ਐਚ ਐਮ ਕਰਮਚਾਰੀਆ ਵੱਲੋਂ ਧਰਨਾ ਦੇ ਕੇ ਜਿੱਥੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਉੱਥੇ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆ। ਇਸ ਮੋਕੇ ਸਬੋਧਨ ਕਰਦਿਆ ਸਟਾਫ ਨਰਸ ਯੂਨੀਅਨ ਦੀ ਪ੍ਰਧਾਨ ਵੀਰਪਾਲ ਕੋਰ, ਅਮਨਦੀਪ ਸਿੰਘ, ਅਮਰਜੀਤ ਕੋਰ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਅਤੇ ਸਰਕਾਰ ਦੁਆਰਾ ਸਮਝੌਤੇ ਦੇ ਪ੍ਰਸਤਾਵ ਸੰਬੰਧੀ ਜਾਰੀ ਕੀਤੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾ ਕਿਹਾ ਕਿ ਕਰਮਚਾਰੀਆਂ ਦਾ 9 ਫੀਸਦੀ ਵਾਧਾ ਨਿਗੂਣਾ ਹੈ ਇਸ ਵਾਧੇ ਨਾਲ ਕਰਮਚਾਰੀਆਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ। ਯੂਨੀਅਨ ਹੱਕੀ ਮੰਗਾਂ ਲਈ ਸੰਘਰਸ਼ ਲਗਾਤਾਰ ਜਾਰੀ ਰੱਖੇਗੀ। ਉਹ ਕਿਸੇ ਵੀ ਹਾਲਾਤ ਵਿੱਚ ਸਰਕਾਰ ਦੁਆਰਾ ਦਿੱਤੇ ਗਏ ਲਾਲੀਪਾਪ ਨੂੰ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਦੀ ਇੱਕੋ ਹੀ ਮੰਗ ਹੈ ਕਿ ਐਨਐਚਐਮ ਕਰਮਚਾਰੀਆਂ ਨੂੰ ਰੈਗੂਲਰ ਕਰਕੇ ਨੋਟੀਫਿਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ। ਇਸ ਮੋਕੇ ਤੇ ਸਿਵਲ ਹਸਪਤਾਲ ਦੇ ਕਾਰਜਕਾਰੀ ਅਧਿਕਾਰੀ ਡਾ ਸ਼ਾਲਿਕਾ ਨੇ ਕਿਹਾ ਕਿ ਐਨ ਐਚ ਐਮ ਕਰਮਚਾਰੀ ਜਿੱਥੇ ਕੋਵਿਡ 19 ਦੀ ਮਹਾਮਾਰੀ ਦੌਰਾਨ ਪਹਿਲੀ ਕਤਾਰ ਵਿੱਚ ਕਰੋਨਾ ਯੋਧਿਆ ਵਜੋਂ ਕੰਮ ਕਰਕੇ ਆਪਣੀ ਸਿਹਤ ਨੂੰ ਜ਼ੋਖਮ ਵਿੱਚ ਪਾਉਦਿਆਂ ਕੰਮ ਕਰ ਰਹੇ ਹਨ। ਇਨ੍ਹਾਂ ਦੀਆਂ ਜਾਇਜ਼ ਮੰਗਾਂ ਸੰਬੰਧੀ ਸਰਕਾਰ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਇਸ ਮੋਕੇ ਤੇ ਉਨ੍ਹਾਂ ਨਾਲ ਡਾ ਸਤਿੰਦਰ ਆਦਿ ਹਾਜ਼ਰ ਸਨ।

ਸੰਬੰਧਿਤ ਖ਼ਬਰਾਂ

ਫੋਟੋ: ਬੁਢਲਾਡਾ: ਅਰਧਸੂਚਨਾਂ ਦੀਆਂ ਕਾਪੀਆਂ ਸਾੜਦੇ ਹੋਏ ਐਨ ਐਚ ਐਮ ਦੇ ਕਰਮਚਾਰੀ ਅਤੇ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਅਧਿਕਾਰੀ ਡਾ ਸਾਲਿਕਾਂ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!