|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ

ਕਪੂਰਥਲਾ : ਸੈਕਰੇਟ ਹਾਰਟ ਪਬਲਿਕ ਸਕੂਲ ਕਪੂਰਥਲਾ ਵਿੱਚ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ.ਐਸ.ਆਈ ਗੁਰਬਰਚਨ ਸਿੰਘ ਨੇ ਕਿਹਾ ਕਿ ਆਪਣੇ ਛੋਟੇ ਬੱਚਿਆਂ ਨੂੰ ਵਾਹਨ ਚਲਾਉਣ ਨੂੰ ਨਾ ਦੇਣ। ਜਿਹੜੇ ਬੱਚੇ ਸਕੂਲਾਂ ਵਿੱਚ ਵਾਹਨ ਲੈਕੇ ਆਉਂਦੇ ਹਨ ਉਹਨਾਂ ਕੋਲ ਪੂਰੇ ਕਾਗਜਾਤ ਹੋਣੇ ਚਾਹੀਦੇ ਹਨ ਨਹੀ ਤੇ ਵਾਹਨਾਂ ਦੇ ਚਲਾਨ ਅਤੇ ਵਾਹਨ ਜਬਤ ਵੀ ਕੀਤੇ ਜਾ ਸਕਦੇ ਹਨ। ਉਹਨਾਂ ਮਾਪਿਆਂ ਨ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ : ਸੈਕਰੇਟ ਹਾਰਟ ਪਬਲਿਕ ਸਕੂਲ ਕਪੂਰਥਲਾ ਵਿੱਚ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ.ਐਸ.ਆਈ ਗੁਰਬਰਚਨ ਸਿੰਘ ਨੇ ਕਿਹਾ ਕਿ ਆਪਣੇ ਛੋਟੇ ਬੱਚਿਆਂ ਨੂੰ ਵਾਹਨ ਚਲਾਉਣ ਨੂੰ ਨਾ ਦੇਣ। ਜਿਹੜੇ ਬੱਚੇ ਸਕੂਲਾਂ ਵਿੱਚ ਵਾਹਨ ਲੈਕੇ ਆਉਂਦੇ ਹਨ ਉਹਨਾਂ ਕੋਲ ਪੂਰੇ ਕਾਗਜਾਤ ਹੋਣੇ ਚਾਹੀਦੇ ਹਨ ਨਹੀ ਤੇ ਵਾਹਨਾਂ ਦੇ ਚਲਾਨ ਅਤੇ ਵਾਹਨ ਜਬਤ ਵੀ ਕੀਤੇ ਜਾ ਸਕਦੇ ਹਨ। ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਛੋਟੇ ਬੱਚਿਆਂ ਨੂੰ ਵਾਹਨ ਲੈਕੇ ਨਾ ਦੇਣ ਇਸ ਨਾਲ ਟ੍ਰੈਫਿਕ ਸਮਸਿਆ ਵਿੱਚ ਵਾਧਾ ਹੁੰਦਾ ਹੈ ਅਤੇ ਦੁਰਘਟਨਾਵਾਂ ਵੀ ਵੱਧ ਰਹੀਆਂ ਹਨ ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਰਿਹਾ ਹੈ।

ਸੰਬੰਧਿਤ ਖ਼ਬਰਾਂ

ਵਾਹਨਾਂ ਦੀ ਸਹੀ ਜਾਣਕਾਰੀ ਨਾ ਹੋਣ ਕਰਕੇ ਦਿਨ ਪ੍ਰਤੀ ਦਿਨ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ। ਟ੍ਰੈਫਿਕ ਪੁਲਿਸ ਜਿਲਾ ਕਪੂਰਥਲਾ ਵੱਲੋ ਇਹ ਯਤਨ ਹੋ ਰਹੇ ਹਨ ਕਿ ਟ੍ਰੈਫਿਕ ਸਮੱਸਿਆ ਨੂੰ ਘੱਟ ਕੀਤਾ ਜਾ ਸਕੇ। ਪਰ ਇਸ ਵਿੱਚ ਸ਼ਹਿਰ ਵਾਸੀਆ ਦੇ ਸਹਿਯੋਗ ਦੀ ਬਹੁਤ ਜਰੂਰਤ ਹੈ। ਇਸ ਮੋਕੇ ਐਸ.ਆਈ. ਦਰਸ਼ਨ ਲਾਲ, ਐਚ.ਸੀ. ਦਿਲਬਾਗ ਸਿੰਘ ਟਾਂਡੀ ਅਤੇ ਸਕੂਲ ਦੇ ਚੇਅਰਮੈਨ ਸੁਸ਼ੀਲ ਚੋਪੜਾ, ਮੈਡਮ ਮਿਨਾਕਸ਼ੀ, ਰਿਤੀਕਾ, ਰੂਬਲ ਜੋਸ਼ੀ, ਮਨਪ੍ਰੀਤ ਕੌਰ ਆਦਿ ਸ਼ਾਮਲ ਸਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!