ਕਾਲਾ ਸੰਘਿਆਂ (ਇੰਦਰਜੀਤ ਸਿੰਘ) : ਮਹਰੂਮ ਸੂਫੀ ਗਾਇਕ ਜਗਤਾਰ ਪ੍ਰਵਾਨਾ ਦੀ ਯਾਦ 'ਚ ਪਿੰਡ ਅਠੋਲਾ ਵਿਖੇ ਲਗਦਾ ਸਲਾਨਾ ਸੱਭਿਆਚਾਰਕ ਮੇਲਾ 17 ਨਵੰਬਰ ਦਿਨ ਐਤਵਾਰ ਨੂੰ ਲੱਗ ਰਿਹਾ ਹੈ। ਰਾਜ ਗਾਇਕ ਪ੍ਰਦਮ ਸ੍ਰੀ ਹੰਸ ਰਾਜ ਹੰਸ ਮੈਂਬਰ ਪਾਰਲੀਮੈਂਟ ਅਤੇ ਮਨਜੀਤ ਸਿੰਘ ਸੋਹਲ ਦੀ ਸਰਪ੍ਰਸਤੀ, ਫ਼ਤਹਿ ਸਿੰਘ ਸੋਹਲ ਦੀ ਪ੍ਰਧਾਨਗੀ ਵਿੱਚ ਹੋ ਰਹੇ ਮੇਲੇ ਦਾ Àਦਘਾਟਨ ਪਿੰਡ ਦੇ ਸਰਪੰਚ ਪ੍ਰੋ: ਭਪਿੰਦਰ ਕੌਰ ਸੋਹਲ ਵੱਲੋਂ ਕੀਤਾ ਜਾਵੇਗਾ ਅਤੇ ਮੇਲੇ ਦੇ ਮੁੱਖ ਮਹਿਮਾਨ ਚੌਧਰੀ ਸੁਰਿੰਦਰ ਸਿੰਘ ਹਲਕਾ ਵਧਾਇਕ ਹੋਣਗੇ।
ਸੰਬੰਧਿਤ ਖ਼ਬਰਾਂ
ਇਸ ਮੋਕੇ ਅੰਤਰ ਰਾਸਟਰੀ ਪੱਧਰ ਤੇ ਪ੍ਰਸਿੱਧ ਪੰਜਾਬੀ ਗਾਇਕ ਮਾਸਟਰ ਸਲੀਮ, ਕਲੇਰ ਕੰਠ, ਬੂਟਾ ਮੁਹੰਮਦ, ਯੁਵਰਾਜ ਹੰਸ, ਰਣਜੀਤ ਰਾਣਾ, ਆਤਮਾ ਬੁਢੱਣਵਾਲ ਅਤੇ ਅਮਨ ਰੋਜੀ, ਦਲਵਿੰਦਰ ਦਿਆਲਪੁਰੀ, ਸਾਜ, ਸੁੱਚਾ ਰੰਗੀਲਾ ਅਤੇ ਮਨਦੀਪ ਮੈਂਡੀ, ਕੁਲਵਿੰਦਰ ਖਹਿਰਾ, ਕਿਰਨ ਸ਼ਰਮਾ, ਚੰਨੀ ਗਿੱਲ–ਹਲੀਨਾ ਸ਼ੇਰਗਿੱਲ, ਚੰਨ ਕੌਰ, ਜੋਤੀ ਸ਼ਰਮਾ, ਮਨ ਕੌਰ, ਗੋਲਡਨ ਗਰਲ ਚੰਡੀਗੜ ਅਤੇ ਹਾਸ ਰਸ ਕਲਾਕਾਰ ਭੋਟੀ ਸ਼ਾਹ ਅਤੇ ਕਵਿਤਾ ਭੱਲਾ ਮੇਲੇ ਦੇ ਮੇਲੀਆਂ ਦਾ ਮਨੋਰੰਜਨ ਕਰਨਗੇ।
ਅਹਿਮ ਮਹਿਮਾਨਾਂ ਵਜੋਂ ਅਜੀਤ ਦੇ ਸਹਿ ਸੰਪਾਦਕ ਸਤਨਾਮ ਸਿੰਘ ਮਾਣਕ, ਦੀਪਕ ਬਾਲੀ ਪਲਾਜਮਾ ਰਿਕਰਡਜ਼, ਸੁਰਿੰਦਰਪਾਲ ਡੀ. ਐਸ. ਪੀ., ਜੋਗਿੰਦਰ ਕੌਰ ਅਠੋਲਾ, ਰਘਬੀਰ ਸਿੰਘ ਗਿੱਲ ਸ਼ਾਮਿਲ ਹੋਣਗੇ। ਮੀਟਿੰਗ ਦੌਰਾਨ ਮੇਲਾ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਅਜਮੇਰ ਸਿੰਘ ਸਹੋਤਾ, ਮੁੱਖ ਸਲਾਹਕਾਰ ਇੰਜ: ਨਰਿੰਦਰ ਬੰਗਾ ਅਤੇ ਪੰਜਾਬੀ ਗਾਇਕ ਬੂਟਾ ਮੁਹੰਮਦ ਵੱਲੋਂ ਸੁਝਾਅ ਸਾਂਝੇ ਕੀਤੇ ਗਏ। ਮੀਡੀਆ ਇੰਚਾਰਜ ਬਲਜੀਤ ਸੰਘਾ, ਵਿੱਤ ਸਕੱਤਰ ਮੰਗਲ ਅਠੋਲਾ, ਸਕੱਤਰ ਬਲਵੀਰ ਕਾਲਾ, ਗੁਰਦਿਆਲ ਸਿੰਘ, ਕੁਲਦੀਪ ਸਿੰਘ ਰਾਣਾ, ਕਪੂਰ ਸਿੰਘ, ਮਾਸਟਰ ਗੁਰਦਿਆਲ ਸਿੰਘ, ਲਵਪ੍ਰੀਤ ਆਦਿ ਵੀ ਹਾਜਰ ਸਨ। ਮੇਲੇ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਸਿਰਕਤ ਕਰਨਗੇ ਅਤੇ ਵੱਖ–ਵੱਖ ਖੇਤਰਾਂ 'ਚ ਮੱਲਾਂ ਮਾਰਨ ਵਾਲੀਆਂ ਸਖਸ਼ੀਅਤਾਂ ਦਾ ਸਨਮਾਨ ਕੀਤਾ ਜਾਵੇਗਾ।



