|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਇਰਾਨੀ ਜਰਨਲ ਸੁਲੇਮਾਨੀ ਦੇ ਜਨਾਜ਼ੇ 'ਚ ਹੁਣ ਤੱਕ 50 ਲੋਕਾਂ ਦੀ ਮੌਤ

ਤਹਿਰਾਨ (Nri Media) : ਇਰਾਨ 'ਚ ਮੰਗਲਵਾਰ ਨੂੰ ਜਰਨਲ ਕਾਸਿਮ ਸੁਲੇਮਾਨੀ ਦੇ ਜਨਾਜ਼ੇ 'ਚ ਕਰੀਬ 10 ਲੱਖ ਤੋਂ ਜ਼ਿਆਦਾ ਲੋਕ ਸ਼ਾਮਲ ਹੋਏ। ਇਰਾਨ ਦੇ ਸਰਕਾਰੀ ਨਿਯੂਜ਼ ਚੈਨਲ ਦੇ ਮੁਤਾਬਕ, ਕੇਰਮਾਨ 'ਚ ਸਪੁਰਦ-ਏ-ਖ਼ਾਕ ਤੋਂ ਪਹਿਲਾਂ ਭਗਦੜ ਮਚ ਗਈ। ਨਿਊਜ਼ ਏਜੰਸੀ ਏਐਫਪੀ ਦੇ ਮੁਤਾਬਕ, ਇਸ ਘਟਨਾ 'ਚ 50 ਲੋਕ ਮਾਰੇ ਗਏ ਤੇ 200 ਤੋਂ ਜ਼ਿਆਦਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜ਼ਿ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਤਹਿਰਾਨ (Nri Media) : ਇਰਾਨ 'ਚ ਮੰਗਲਵਾਰ ਨੂੰ ਜਰਨਲ ਕਾਸਿਮ ਸੁਲੇਮਾਨੀ ਦੇ ਜਨਾਜ਼ੇ 'ਚ ਕਰੀਬ 10 ਲੱਖ ਤੋਂ ਜ਼ਿਆਦਾ ਲੋਕ ਸ਼ਾਮਲ ਹੋਏ। ਇਰਾਨ ਦੇ ਸਰਕਾਰੀ ਨਿਯੂਜ਼ ਚੈਨਲ ਦੇ ਮੁਤਾਬਕ, ਕੇਰਮਾਨ 'ਚ ਸਪੁਰਦ-ਏ-ਖ਼ਾਕ ਤੋਂ ਪਹਿਲਾਂ ਭਗਦੜ ਮਚ ਗਈ। ਨਿਊਜ਼ ਏਜੰਸੀ ਏਐਫਪੀ ਦੇ ਮੁਤਾਬਕ, ਇਸ ਘਟਨਾ 'ਚ 50 ਲੋਕ ਮਾਰੇ ਗਏ ਤੇ 200 ਤੋਂ ਜ਼ਿਆਦਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜ਼ਿਕਰਯੋਗ ਹੈ ਕਿ ਭੀੜ ਇਸ ਕਦਰ ਸੀ ਕਿ ਲੋਕਾਂ ਦਾ ਮੈਟਰੋ ਸਟੇਸ਼ਨਾਂ ਤੋਂ ਬਾਹਰ ਆਉਣਾ ਵੀ ਮੁਸ਼ਕਿਲ ਹੋ ਗਿਆ ਸੀ। ਦੂਜੇ ਪਾਸੇ ਜਰਨਲ ਕਾਸਿਮ ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਇਰਾਨ ਨੇ ਅਮਰੀਕਾ ਦੀ ਸਾਰੀਆਂ ਫ਼ੌਜਾਂ ਨੂੰ ਅੱਤਵਾਦੀ ਐਲਾਨ ਦਿੱਤਾ ਹੈ।

ਸੰਬੰਧਿਤ ਖ਼ਬਰਾਂ

ਇਸ ਤੋਂ ਬਾਅਦ ਇਰਾਨ ਆਪਣੇ ਖ਼ੇਤਰ ਦੇ ਨਜ਼ਦੀਕ ਮੌਜੂਦ ਅਮਰੀਕੀ ਫ਼ੌਜ ਤੇ ਕਾਰਵਾਈ ਕਰ ਸਕਦਾ ਹੈ।ਜਾਣਕਾਰੀ ਲਈ ਦੱਸ ਦਇਏ ਕਿ ਇਰਾਨੀ ਜਰਨਲ ਕਾਸਿਮ ਸੁਲੇਮਾਨੀ ਸ਼ੁੱਕਰਵਾਰ ਨੂੰ ਬਗ਼ਦਾਦ ਕੌਮਾਂਤਰੀ ਹਵਾਈ ਅੱਡੇ ਤੋਂ ਰਵਾਨਾ ਹੋਏ ਸਨ ਤੇ ਉਨ੍ਹਾਂ ਦੇ ਕਾਫ਼ਲੇ ਤੇ ਹੋਏ ਅਮਰੀਕੀ ਡ੍ਰੋਨ ਹਮਲੇ ਚ ਉਨ੍ਹਾਂ ਦੀ ਮੌਤ ਹੋ ਗਈ। ਇਸੇ ਹਮਲੇ ਚ ਇਰਾਨ ਦੇ ਹਸ਼ਦ ਅਲ- ਸ਼ਾਬੀ ਅਰਧ ਸੈਨਿਕ ਬਲ ਦੇ ਉੱਪ ਮੁਖੀ ਦੀ ਵੀ ਮੌਤ ਹੋ ਗਈ ਸੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!