|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਸੰਨੀ ਦਿਓਲ ਨੂੰ ਗੁਰਦਾਸਪੁਰ ਦੀ ਆਈ ਯਾਦ, ਪਹਿਲੀ ਵਾਰ ਪੋਹੁੰਚੇ ਪੰਚਾਇਤ ਭਵਨ

ਗੁਰਦਾਸਪੁਰ (ਇੰਦਰਜੀਤ ਸਿੰਘ) : ਬਾਲੀਵੁੱਡ ਅਦਾਕਾਰ ਤੇ ਗੁਰਦਾਸਪੁਰ ਦੇ ਸੰਸਦ ਮੈਂਬਰ ਸੰਨੀ ਦਿਓਲ ਅਧਿਕਾਰੀਆਂ ਨਾਲ ਮੀਟਿੰਗ 'ਚ ਪਹਿਲੀ ਵਾਰ ਗੁਰਦਾਸਪੁਰ ਸਥਿਤ ਪੰਚਾਇਤ ਭਵਨ ਪਹੁੰਚੇ ਹਨ। ਅਧਿਕਾਰੀਆਂ ਨਾਲ ਬੈਠਕ ਸ਼ੁਰੂ ਹੋ ਗਈ ਹੈ। ਮੀਡੀਆ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਬੈਠਕ 'ਚ ਹੋਸ਼ਿਆਰਪੁਰ ਦੇ ਸੰਸਦ ਮੈਂਬਪ ਸੋਮਪ੍ਰਕਾਸ਼ ਵੀ ਮੌਜੂਦ ਹਨ।ਦੱਸ ਦੇਈਏ ਕ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਗੁਰਦਾਸਪੁਰ (ਇੰਦਰਜੀਤ ਸਿੰਘ) : ਬਾਲੀਵੁੱਡ ਅਦਾਕਾਰ ਤੇ ਗੁਰਦਾਸਪੁਰ ਦੇ ਸੰਸਦ ਮੈਂਬਰ ਸੰਨੀ ਦਿਓਲ ਅਧਿਕਾਰੀਆਂ ਨਾਲ ਮੀਟਿੰਗ 'ਚ ਪਹਿਲੀ ਵਾਰ ਗੁਰਦਾਸਪੁਰ ਸਥਿਤ ਪੰਚਾਇਤ ਭਵਨ ਪਹੁੰਚੇ ਹਨ। ਅਧਿਕਾਰੀਆਂ ਨਾਲ ਬੈਠਕ ਸ਼ੁਰੂ ਹੋ ਗਈ ਹੈ। ਮੀਡੀਆ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਬੈਠਕ 'ਚ ਹੋਸ਼ਿਆਰਪੁਰ ਦੇ ਸੰਸਦ ਮੈਂਬਪ ਸੋਮਪ੍ਰਕਾਸ਼ ਵੀ ਮੌਜੂਦ ਹਨ।ਦੱਸ ਦੇਈਏ ਕਿ ਸੰਨੀ ਦਿਓਲ 'ਤੇ ਵਿਰੋਧੀ ਦੋਸ਼ ਲਾਉਂਦੇ ਰਹੇ ਹਨ ਕਿ ਉਹ ਖੇਤਰ 'ਚ ਘੱਟ ਆਉਂਦੇ ਹਨ।

ਸੰਬੰਧਿਤ ਖ਼ਬਰਾਂ

ਪਿਛਲੇ ਦਿਨੀਂ ਉਨ੍ਹਾਂ ਦੇ ਲਾਪਤਾ ਹੋਣ ਦੇ ਪੋਸਟਰ ਵੀ ਲੱਗੇ ਸਨ। ਹਾਲਾਂਕਿ ਸੰਨੀ ਨੇ ਵੀਡੀਓ ਜਾਰੀ ਕਰ ਇਸ ਦਾ ਜਵਾਬ ਦਿੱਤਾ ਸੀ। ਸੰਸਦ ਮੈਂਬਰ ਬਣਨ ਤੋਂ ਬਾਅਦ ਸੰਨੀ ਦਿਓਲ ਪਹਿਲੀ ਵਾਰ ਪੰਚਾਇਤ ਭਵਨ 'ਚ ਪ੍ਰਾਸ਼ਸਨਿਕ ਅਧਿਕਾਰੀਆਂ ਦੀ ਬੈਠਕ ਲੈ ਰਹੇ ਹਨ। ਸੰਨੀ ਜਿਵੇਂ ਹੀ ਇੱਥੇ ਬੈਠਕ ਲੈਣ ਲਈ ਪਹੁੰਚੇ ਤਾਂ ਲੋਕ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਲੋਕ ਬੇਤਾਬ ਦਿਖੇ। ਅਧਿਕਾਰੀਆਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਦੌਰਾਨ ਸੰਨੀ ਮੀਡੀਆ ਤੋਂ ਦੂਰ ਰਹੇ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!