|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਸਨੀ ਦਿਓਲ ਨੇ ਗੁਰਦਾਸਪੁਰ ਤੋਂ ਭਰਿਆ ਲੋਕਸਭਾ ਚੋਣਾਂ ਲਈ ਪਰਚਾ - ਕੀਤਾ ਸ਼ਕਤੀ ਪ੍ਰਦਰਸ਼ਨ

ਗੁਰਦਾਸਪੁਰ , 29 ਅਪ੍ਰੈਲ ( NRI MEDIA )

NRI Post Desk · 2261 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਗੁਰਦਾਸਪੁਰ , 29 ਅਪ੍ਰੈਲ ( NRI MEDIA )

ਪੰਜਾਬ ਦੇ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਨੀ ਦਿਓਲ ਬੀਜੇਪੀ ਦੀ ਟਿਕਟ 'ਤੇ ਚੋਣ ਲੜ ਰਹੇ ਹਨ ,ਉਨ੍ਹਾਂ ਨੇ ਅੱਜ ਗੁਰਦਾਸਪੁਰ ਤੋਂ ਆਪਣੀ ਨਾਮਜ਼ਦਗੀ ਭਰ ਦਿੱਤੀ ਹੈ , ਪਰਚਾ ਦਾਖ਼ਲ ਕਰਨ ਸਮੇਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਭਰਾ ਅਤੇ ਬਾਲੀਵੁੱਡ ਅਭਿਨੇਤਾ ਬੌਬੀ ਦਿਓਲ ਵੀ ਸਨ , ਸੰਨੀ ਦਿਉਲ ਸਿਰਫ ਕੁਝ ਦਿਨ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸਨ , ਅੱਜ ਉਨ੍ਹਾਂ ਦੀ ਨਾਮਜ਼ਦਗੀ ਦੌਰਾਨ ਕੇਂਦਰੀ ਮੰਤਰੀ ਵੀ.ਕੇ. ਸਿੰਘ, ਜਿਤੇਂਦਰ ਸਿੰਘ ਅਤੇ ਕਈ ਹੋਰ ਭਾਜਪਾ ਨੇਤਾਵਾਂ ਨੇ ਵੀ ਸ਼ਮੂਲੀਅਤ ਕੀਤੀ , ਇਸ ਤੋਂ ਬਾਅਦ ਉਹ ਇਕ ਰੈਲੀ ਕਰਨਗੇ |

ਸੰਬੰਧਿਤ ਖ਼ਬਰਾਂ

ਸਨੀ ਦਿਓਲ ਨੇ ਆਪਣੇ ਅਸਲੀ ਨਾਂ ਅਜੈ ਸਿੰਘ ਦਿਓਲ ਦੇ ਨਾਮ ਤੇ ਆਪਣਾ ਪਰਚਾ ਦਰਜ ਕੀਤਾ ਹੈ , ਨਾਮਜ਼ਦਗੀ ਤੋਂ ਬਾਅਦ, ਸੰਨੀ ਦਿਉਲ ਨੇ ਕਿਹਾ ਕਿ ਢਾਈ ਕਿਲੋ ਦੇ ਹੱਥਾਂ ਦੀ ਤਾਕਤ ਉਨ੍ਹਾਂ ਦੇ ਸਮਰਥਕਾਂ ਤੋਂ ਆਉਂਦੀ ਹੈ , ਉਨ੍ਹਾਂ ਨੇ ਕਿਹਾ ਕਿ ਮੇਰੇ ਕੋਲ ਸਿਆਸਤ ਦਾ ਗਿਆਨ ਨਹੀਂ ਹੈ ਪਰ ਮੈਂ ਦੇਸ਼ਭਗਤ ਹਾਂ , ਸਨੀ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਅਸੀਂ ਦੇਸ਼ ਨੂੰ ਇਕਜੁੱਟ ਕਰਨ ਲਈ ਅੱਗੇ ਵਧ ਰਹੇ ਹਾਂ, ਮੋਦੀ ਸਾਡੇ ਨਾਲ ਹਨ. ਜੋ ਵੀ ਤੁਸੀਂ ਕਹੋਗੇ ਮੈਂ ਉਹੀ ਕਰਾਂਗਾ |

ਸੰਨੀ ਦਿਉਲ ਦੀ ਲੜਾਈ ਇਥੇ ਕਾਂਗਰਸ ਦੇ ਸੁਨੀਲ ਜਾਖੜ ਦੇ ਨਾਲ ਹੈ , ਜਾਖੜ ਨੇ ਇਥੇ ਉਪ-ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ , ਇਸ ਤੋਂ ਪਹਿਲਾਂ ਵਿਨੋਦ ਖੰਨਾ ਇਸ ਹਲਕੇ ਤੋਂ ਸੰਸਦ ਮੈਂਬਰ ਚਾਰ ਵਾਰ ਸੰਸਦ ਮੈਂਬਰ ਰਹੇ ਹਨ , ਵਿਨੋਦ ਖੰਨਾ 1998, 1999, 2004 ਅਤੇ 2014 ਵਿਚ ਇੱਥੇ ਸੰਸਦ ਮੈਂਬਰ ਸਨ , ਇਸੇ ਕਾਰਣ ਹੀ ਬੀਜੇਪੀ ਨੇ ਇਕ ਵਾਰ ਫਿਰ ਇੱਥੇ ਸਿਨੇ ਸਟਾਰ ਨੂੰ ਉਤਾਰਿਆ ਹੈ |

ਸੰਨੀ ਦਿਓਲ ਦਾ ਪਰਚਾ ਦਰਜ ਕਰਨ ਤੋਂ ਪਹਿਲਾਂ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ , ਸੰਨੀ ਦਿਓਲ ਨੇ ਨਾਮਜ਼ਦ ਹੋਣ ਤੋਂ ਪਹਿਲਾਂ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ , ਸੰਨੀ ਨਾਲ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਟਵੀਟ 'ਚ ਉਨ੍ਹਾਂ ਨੂੰ ਵਧਾਈ ਦਿੱਤੀ ਸੀ ਅਤੇ ਕਿਹਾ ਸੀ ਕਿ ਅਸੀਂ ਦੋਵੇਂ ਮੰਨਦੇ ਹਾਂ ਕਿ ਹਿੰਦੁਸਤਾਨ ਜ਼ਿੰਦਾਬਾਦ ਸੀ ਅਤੇ ਰਹੇਗਾ |

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!