ਮੀਡੀਆ ਡੈਸਕ ( NRI MEDIA )
ਬਾਲੀਵੁੱਡ ਦੇ ਵਿੱਚ ਕਿਸੇ ਵੀ ਸਟਾਰ ਦਾ ਰਿਸ਼ਤਾ ਲੁਕਿਆ ਨਹੀਂ ਰਹਿੰਦਾ ਇਸ ਬਾਰੇ ਕੋਈ ਨਾ ਕੋਈ ਖਬਰ ਸਾਹਮਣੇ ਆ ਹੀ ਜਾਂਦੀ ਹੈ , ਹੁਣ ਸੁਸ਼ਾਂਤ ਰਾਜਪੂਤ ਦੇ ਰਿਸ਼ਤੇ ਨੂੰ ਲੈ ਕੇ ਵੀ ਇਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ , ਪਹਿਲਾਂ ਕ੍ਰਿਤੀ ਸੈਨਨ ਫਿਰ ਸਾਰਾ ਅਲੀ ਖਾਨ ਅਤੇ ਹੁਣ ਐਕਟਰ ਸ਼ਾਂਤ ਸਿੰਘ ਰਾਜਪੂਤ ਦਾ ਨਾਮ ਹੁਣ ਰੀਆ ਚੱਕਰਵਤੀ ਦੇ ਨਾਲ ਜੋੜਿਆ ਜਾ ਰਿਹਾ ਹੈ , ਮੀਡੀਆ ਰਿਪੋਰਟ ਦੀ ਮੰਨੀਏ ਸੁਸ਼ਾਂਤ ਸਿੰਘ ਰਾਜਪੂਤ ਅਤੇ ਰੀਆ ਚੱਕਰਵਤੀ ਲੰਮੇ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ ਪਰ ਉਨ੍ਹਾਂ ਨੇ ਕਦੇ ਵੀ ਆਪਣੇ ਰਿਲੇਸ਼ਨਸ਼ਿਪ ਬਾਰੇ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਹੈ |
ਸੰਬੰਧਿਤ ਖ਼ਬਰਾਂ
ਰਿਪੋਰਟ ਦੀ ਮੰਨੀਏ ਤਾਂ ਇਸ ਰਿਸ਼ਤੇ ਦੇ ਸਾਹਮਣੇ ਨਾ ਆਉਣ ਦਾ ਕਾਰਨ ਹੈ ਸਾਰਾ ਅਲੀ ਖਾਨ , ਭਾਰਤ ਦੇ ਇਕ ਨਿਜੀ ਅਖਬਾਰ ਨੇ ਇਸਦਾ ਖੁਲਾਸਾ ਕੀਤਾ ਹੈ , ਸਾਰਾ ਅਲੀ ਖਾਨ ਅਤੇ ਰਿਆ ਚਕਰਵਰਤੀ ਬਹੁਤ ਚੰਗੇ ਦੋਸਤ ਹਨ , ਉਨ੍ਹਾਂ ਨੂੰ ਇਕੱਠਿਆਂ ਹੀ ਕਈ ਜਗ੍ਹਾ ਤੇ ਪਹਿਲਾ ਵੀ ਦੇਖੀਆਂ ਜਾ ਚੁੱਕੀਆਂ ਹਨ , ਇਸ ਤਸਵੀਰਾਂ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ , ਖਾਣੇ ਤੋਂ ਲੈ ਕੇ ਕਸਰਤ ਤੱਕ ਸਾਰਾ ਅਲੀ ਖਾਨ ਅਤੇ ਰਿਆ ਚਕਰਵਰਤੀ ਇਕੱਠੇ ਹੀ ਜਾਂਦੀਆਂ ਹਨ |
ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣਾ ਕਰੀਅਰ ਟੀਵੀ ਸ਼ੋ ਦੇ ਨਾਲ ਸ਼ੁਰੂ ਕੀਤਾ ਸੀ , ਇਸ ਤੋਂ ਬਾਅਦ ਉਨ੍ਹਾਂ ਨੇ ਲੰਬਾ ਸੰਘਰਸ਼ ਕੀਤਾ , ਉਨ੍ਹਾਂ ਨੂੰ ਪਹਿਲਾ ਬ੍ਰੇਕ ਫਿਲਮ " ਕਾਈ ਪੋ ਚੇ " ਵਿੱਚ ਮਿਲਿਆ ਸੀ ਪਰ ਅਸਲ ਪਹਿਚਾਣ ਉਨ੍ਹਾਂ ਨੂੰ ਫਿਲਮ " ਧੋਨੀ " ਦਾ ਅਨ ਟੋਲ੍ਡ " ਸਟੋਰੀ ਤੋਂ ਮਿਲੀ , ਜਿਸ ਤੋਂ ਬਾਅਦ ਉਨ੍ਹਾਂ ਨੂੰ ਮੇਲਬੋਰਨ ਦੇ ਭਾਰਤੀ ਫਿਲਮ ਫੈਸਟੀਵਲ ਵਿੱਚ ਬੈਸਟ ਐਕਟਰ ਦੇ ਐਵਾਰਡ ਨਾਲ ਵੀ ਨਵਾਜਿਆ ਗਿਆ |



