|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਤਾਪਸੀ ਪੰਨੂ ਦਾ ਮੂੰਹ ਦਿਖਾ ਕੇ ਡਰਾਵੇਗਾ ਡਾਇਰੈਕਟਰ

ਮੁੰਬਈ ਡੈਸਕ (ਵਿਕਰਮ ਸਹਿਜਪਾਲ) : 14 ਜੂਨ ਨੂੰ ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਦੀ ਫ਼ਿਲਮ 'ਗੇਮ ਓਵਰ' ਰਿਲੀਜ਼ ਹੋ ਰਹੀ ਹੈ। ਹਾਲ ਹੀ ਦੇ ਵਿੱਚ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਜਿਸ ਨੂੰ ਵੇਖ ਕੇ ਸਸਪੈਂਸ-ਹੌਰਰ ਤੇ ਥ੍ਰਿਲਰ ਫਿਲਮਾਂ ਦੇ ਸ਼ੌਕੀਨ ਖੁਸ਼ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਪਹਿਲਾਂ ਇਸ ਫ਼ਿਲਮ ਨੂੰ ਤਾਮਿਲ 'ਚ ਬਣਾਇਆ ਗਿਆ ਹੈ ਪਰ ਹੁਣ ਇਸ ਫ਼ਿਲਮ ਦਾ ਹਿ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੁੰਬਈ ਡੈਸਕ (ਵਿਕਰਮ ਸਹਿਜਪਾਲ) : 14 ਜੂਨ ਨੂੰ ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਦੀ ਫ਼ਿਲਮ 'ਗੇਮ ਓਵਰ' ਰਿਲੀਜ਼ ਹੋ ਰਹੀ ਹੈ। ਹਾਲ ਹੀ ਦੇ ਵਿੱਚ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਜਿਸ ਨੂੰ ਵੇਖ ਕੇ ਸਸਪੈਂਸ-ਹੌਰਰ ਤੇ ਥ੍ਰਿਲਰ ਫਿਲਮਾਂ ਦੇ ਸ਼ੌਕੀਨ ਖੁਸ਼ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਪਹਿਲਾਂ ਇਸ ਫ਼ਿਲਮ ਨੂੰ ਤਾਮਿਲ 'ਚ ਬਣਾਇਆ ਗਿਆ ਹੈ ਪਰ ਹੁਣ ਇਸ ਫ਼ਿਲਮ ਦਾ ਹਿੰਦੀ ਭਾਗ ਵੀ ਰਿਲੀਜ਼ ਕੀਤਾ ਜਾਵੇਗਾ।

ਸੰਬੰਧਿਤ ਖ਼ਬਰਾਂ

ਇਸ ਟੀਜ਼ਰ 'ਚ ਸਿਰਫ਼ ਤਾਪਸੀ ਵਿਖਾਈ ਗਈ ਹੈ। ਹੋਰ ਇਸ ਫ਼ਿਲਮ 'ਚ ਕਿਹੜੇ ਕਲਾਕਾਰ ਸ਼ਾਮਿਲ ਹਨ ਇਸ ਦੀ ਅਜੇ ਕੋਈ ਜਾਣਕਾਰੀ ਨਹੀਂ ਹੈ। ਅਸ਼ਵਿਨ ਸਰਾਵਨ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਦੇ ਟੀਜ਼ਰ ਤੋਂ ਇਹ ਲੱਗ ਰਿਹਾ ਹੈ ਕਿ ਇਸ ਫ਼ਿਲਮ 'ਚ ਥ੍ਰਿਲ ਘੱਟ ਅਤੇ ਹੌਰਰ ਜ਼ਿਆਦਾ ਵਿਖਾਇਆ ਗਿਆ ਹੈ। 'ਵਾਈ ਨੌਟ ਸਟੂਡਿਊਜ਼' ਦੇ ਲੇਬਲ ਹੇਠ ਰਿਲੀਜ਼ ਹੋਏ ਇਸ ਟਰੇਲਰ ਨੂੰ ਹੁਣ ਤੱਕ 1 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਹਨ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!