|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਟਾਟਾ ਦਾ ਬੰਪਰ ਝਟਕਾ! ਤੁਹਾਡੀ ਮਨਪਸੰਦ ਕਾਰ ’ਤੇ 1 ਲੱਖ ਦੀ ਕੱਟੋਤੀ

ਨਵੀਂ ਦਿੱਲੀ (ਪਾਇਲ): ਜੇਕਰ ਤੁਸੀਂ ਇਸ ਮਹੀਨੇ ਕਾਰ ਖਰੀਦਣ ਦਾ ਸੋਚ ਰਹੇ ਹੋ ਤਾਂ ਇਹ ਖ਼ਬਰ ਬਿਲਕੁਲ ਤੁਹਾਡੇ ਲਈ ਹੈ। ਦੱਸ ਦਇਏ ਕਿ ਇਸ ਸਮੇਂ ਟਾਟਾ ਤੁਹਾਡੀ ਫੇਵਰਿਟ ਮਾਈਕ੍ਰੋ SUV Tata Punch ’ਤੇ ਸ਼ਾਨਦਾਰ ਡਿਸਕਾਊਂਟ ਦੇ ਰਹੀ ਹੈ। ਭਾਰਤ ਸਰਕਾਰ ਦੁਆਰਾ GST 2.0 ਸਲੈਬ ਨੂੰ ਲਾਗੂ ਕਰਨ ਤੋਂ ਬਾਅਦ ਟਾਟਾ ਪੰਚ ਦੀਆਂ ਐਕਸ-ਸ਼ੋਰੂਮ ਕੀਮਤਾਂ ਵਿੱਚ ਭਾਰੀ ਕਮੀ ਆਈ ਹੈ। ਇਸ ਕਟੌਤ

NRI Post Desk · 372 ਦਿਨ ਪਹਿਲਾਂ · ਅੱਪਡੇਟ 373 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਟਾਟਾ ਦਾ ਬੰਪਰ ਝਟਕਾ! ਤੁਹਾਡੀ ਮਨਪਸੰਦ ਕਾਰ ’ਤੇ 1 ਲੱਖ ਦੀ ਕੱਟੋਤੀ
📷 NRI Post Desk

ਨਵੀਂ ਦਿੱਲੀ (ਪਾਇਲ): ਜੇਕਰ ਤੁਸੀਂ ਇਸ ਮਹੀਨੇ ਕਾਰ ਖਰੀਦਣ ਦਾ ਸੋਚ ਰਹੇ ਹੋ ਤਾਂ ਇਹ ਖ਼ਬਰ ਬਿਲਕੁਲ ਤੁਹਾਡੇ ਲਈ ਹੈ। ਦੱਸ ਦਇਏ ਕਿ ਇਸ ਸਮੇਂ ਟਾਟਾ ਤੁਹਾਡੀ ਫੇਵਰਿਟ ਮਾਈਕ੍ਰੋ SUV Tata Punch ’ਤੇ ਸ਼ਾਨਦਾਰ ਡਿਸਕਾਊਂਟ ਦੇ ਰਹੀ ਹੈ। ਭਾਰਤ ਸਰਕਾਰ ਦੁਆਰਾ GST 2.0 ਸਲੈਬ ਨੂੰ ਲਾਗੂ ਕਰਨ ਤੋਂ ਬਾਅਦ ਟਾਟਾ ਪੰਚ ਦੀਆਂ ਐਕਸ-ਸ਼ੋਰੂਮ ਕੀਮਤਾਂ ਵਿੱਚ ਭਾਰੀ ਕਮੀ ਆਈ ਹੈ। ਇਸ ਕਟੌਤੀ ਦੇ ਮੁਤਾਬਕ ਇਸ ਕਾਰ ਦਾ ਬੇਸ ਮਾਡਲ 70,000 ਰੁਪਏ ਅਤੇ ਟਾਪ ਮਾਡਲ 1 ਲੱਖ ਰੁਪਏ ਸਸਤਾ ਹੋ ਗਿਆ ਹੈ। ਇਨ੍ਹਾਂ ਕੀਮਤਾਂ ਬਾਰੇ ਵਿਸਥਾਰ ਵਿੱਚ ਜਾਣੋ

ਭਾਰਤ ਸਰਕਾਰ ਨੇ 22 ਸਤੰਬਰ 2025 ਤੋਂ ਜੀਐਸਟੀ 2.0 ਲਾਗੂ ਕੀਤਾ, ਜਿਸ ਤੋਂ ਬਾਅਦ ਟਾਟਾ ਪੰਚ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ। ਪੰਚ ਦੀ ਐਕਸ-ਸ਼ੋਰੂਮ ਕੀਮਤ ਜੋ ਪਹਿਲਾਂ 6 ਲੱਖ ਰੁਪਏ ਤੋਂ ਜ਼ਿਆਦਾ ਸੀ ਹੁਣ ਘੱਟ ਕੇ 5.50 ਲੱਖ ਰੁਪਏ ਰਹਿ ਗਈ ਹੈ।

ਸੰਬੰਧਿਤ ਖ਼ਬਰਾਂ

ਟਾਟਾ ਪੰਚ ਭਾਰਤੀ ਬਾਜ਼ਾਰ 'ਚ ਬਜਟ-ਅਨੁਕੂਲ 5-ਸੀਟਰ ਕਾਰ ਦੇ ਰੂਪ 'ਚ ਮੌਜੂਦ ਹੈ। ਇਸ ਵਿੱਚ ਡਾਇਨਾਪ੍ਰੋ ਤਕਨੀਕ ਵਾਲਾ 1.2-ਲੀਟਰ ਇੰਜਣ ਹੈ, ਜੋ 6,000 rpm 'ਤੇ 87.8 PS ਦੀ ਪਾਵਰ ਅਤੇ 3,150-3,350 rpm 'ਤੇ 115 Nm ਦਾ ਟਾਰਕ ਦਿੰਦਾ ਹੈ। ਇਸ ਦੇ ਨਾਲ, ਗਾਹਕਾਂ ਨੂੰ ਮੈਨੂਅਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਦਾ ਵਿਕਲਪ ਵੀ ਮਿਲਦਾ ਹੈ।

ਇਸਦੀ ਵਿਸ਼ੇਸ਼ਤਾ ਇਹ ਹੈ ਕਿ ਟਾਟਾ ਪੰਚ ਨੂੰ ਗਲੋਬਲ NCAP ਤੋਂ ਸ਼ਾਨਦਾਰ 5-ਸਟਾਰ ਸੇਫਟੀ ਰੇਟਿੰਗ ਮਿਲੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਪੰਚ ਦੇ ਕਿਸੇ ਵੀ ਵੇਰੀਐਂਟ 'ਚ ਸਨਰੂਫ ਉਪਲਬਧ ਨਹੀਂ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਟਾਟਾ ਦਾ ਬੰਪਰ ਝਟਕਾ! ਤੁਹਾਡੀ ਮਨਪਸੰਦ ਕਾਰ ’ਤੇ 1 ਲੱਖ ਦੀ ਕੱਟੋਤੀ — NRI Post