ਕਾਲਾ ਸੰਘਿਆਂ : ਸਥਾਨਕ ਕਸਬੇ 'ਚ ਗੁਰਦੁਆਰਾ ਭਗਤ ਰਵੀਦਾਸ ਨੇੜੇ ਭੋਲਾ ਰਾਮ ਪੁੱਤਰ ਸਵ: ਸ੍ਰੀ ਗੁਰਦਾਸ ਦਾਸ ਨੂੰ ਦਾਤਰਾਂ ਕ੍ਰਿਪਾਨਾਂ ਨਾਲ ਸਖਤ ਜਖਮੀ ਕਰ ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ। ਸਥਾਨਕ ਸਿਵਲ ਹਸਪਤਾਲ 'ਚ ਜੇਰੇ ਇਲਾਜ ਪੀੜਤ ਭੋਲਾ ਰਾਮ ਦੇ ਭਰਾ ਸਾਬਕਾ ਬਲਾਕ ਸੰਮਤੀ ਮੈਂਬਰ ਤੀਰਥ ਰਾਮ ਨੇ ਦੱਸਿਆ ਕਿ ਉਸ ਦਾ ਭਰਾ ਜੋ ਬੱਸ ਸਟੈਂਡ ਤੇ ਖੋਖਾ ਲਗਾ ਕੇ ਚਾਹ ਆਦਿ ਵੇਚਦਾ ਹੈ, ਰਾਤ 10 ਵਜੇ ਘਰ ਨੂੰ ਜਾ ਰਹੇਆਂ ਸੀ ਉਸ ਦੇ ਭਰਾ ਉਪਰ ਪਿੰਡ ਦੇ ਹੀ ਸੋਡੀ ਰਾਮ ਤੇ ਉਸ ਦੇ ਪੁੱਤਰ, ਸੇਮਤ 5 ਵਿਆਕਤੀਆਂ ਨੇ ਉਸ ਤੇ ਹਮਲਾ ਕਰ ਦਿੱਤਾ ਉਸ ਦੇ ਸਿਰ ਅਤੇ ਲੱਤਾਂ ਤੇ ਤੇਜਧਾਰ ਹਥਿਆਰਾਂ ਬਹੁਤ ਸਾਰੀਆਂ ਸੱਟਾਂ ਮਾਰੀਆਂ ਗਈਆਂ ਜਿਸ ਉਪਰੰਤ ਉਹਨਾਂ ਚੁੱਕ ਕੇ ਪੀੜਤ ਨੂੰ ਸਿਵਲ ਹਸਪਤਾਲ ਪਹੁੰਚਾਇਆ।
ਸੰਬੰਧਿਤ ਖ਼ਬਰਾਂ
ਉਹਨਾਂ ਨੇ ਸਥਾਨਕ ਪੁਲਿਸ ਨੂੰ ਸੂਚਨਾਂ ਦਿੱਤੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਕੋਈ ਕੇਸ ਦਰਜ ਕੀਤਾ। ਬਲਕਿ ਪੁਲਿਸ ਰਾਜੀਨਾਮੇ ਨੂੰ ਕਹਿ ਰਹੀ ਹੈ ਉਹਨਾਂ ਵੱਲੋਂ ਦਿੱਤੇ ਬਿਆਨ ਵੀ ਗਲਤ ਦਰਜ ਨਹੀਂ ਕੀਤੇ ਗਏ ਹਨ। ਉਹਨਾਂ ਕਿਹਾ ਕਿ ਹਮਲਾਵਰ ਸਰੇਆਮ ਘੁੰਮ ਰਹੇ ਹਨ ਜਿਨਾਂ ਤੋਂ ਪਰਿਵਾਰ ਨੂੰ ਵੀ ਖਤਰਾ ਹੈ। ਪੀੜਤ ਦੇ ਪਰਿਵਾਰ ਨੇ ਦੋਸ਼ੀਆਂ ਨੂੰ ਤਰੁੰਤ ਗਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਸਤਾਧਾਰੀ ਧਿਰ ਦੀ ਸ਼ਹਿ ਤੇ ਪੁਲਿਸ ਗੁੰਡਾਗਰਦੀ ਕਰਵਾ ਰਹੀ ਹੈ।






