|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸਕੂਲ ਦੇ ਬਾਹਰ ਇੰਕਰੀਮੈਂਟ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀ ਅਧਿਆਪਕ ਬੇਹੋਸ਼

ਪੰਚਕੂਲਾ : ਸੈਕਟਰ 1 ਸਥਿਤ ਸ੍ਰੀ ਜੈਨਰਿੰਦਰ ਗੁਰੂਕੁਲ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਇੰਕਰੀਮੈਂਟ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀ ਅਧਿਆਪਕ ਸੋਮਵਾਰ ਨੂੰ ਬੇਹੋਸ਼ ਹੋ ਗਈ। ਅਧਿਆਪਕ ਆਪਣਾ ਇੰਕਰੀਮੈਂਟ ਵਧਾਉਣ ਤੇ ਉਨ੍ਹਾਂ ਨੂੰ ਸਕੂਲ ਦੇ ਅੰਦਰ ਜਾਣ ਦੀ ਮਨਜ਼ੂਰੀ ਦੇਣ ਦੀ ਮੰਗ ਕਰ ਰਹੇ ਸਨ। ਅਧਿਆਪਕ ਕਈ ਘੰਟੇ ਤਕ ਸਕੂਲ ਦੇ ਬਾਹਰ ਧਰਨੇ ਉਤੇ ਬੈਠੇ ਰਹੇ। ਸਕੂਲ ਪ੍ਰਬੰਧਨ ਵੱਲੋਂ ਸ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਪੰਚਕੂਲਾ : ਸੈਕਟਰ 1 ਸਥਿਤ ਸ੍ਰੀ ਜੈਨਰਿੰਦਰ ਗੁਰੂਕੁਲ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਇੰਕਰੀਮੈਂਟ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀ ਅਧਿਆਪਕ ਸੋਮਵਾਰ ਨੂੰ ਬੇਹੋਸ਼ ਹੋ ਗਈ। ਅਧਿਆਪਕ ਆਪਣਾ ਇੰਕਰੀਮੈਂਟ ਵਧਾਉਣ ਤੇ ਉਨ੍ਹਾਂ ਨੂੰ ਸਕੂਲ ਦੇ ਅੰਦਰ ਜਾਣ ਦੀ ਮਨਜ਼ੂਰੀ ਦੇਣ ਦੀ ਮੰਗ ਕਰ ਰਹੇ ਸਨ। ਅਧਿਆਪਕ ਕਈ ਘੰਟੇ ਤਕ ਸਕੂਲ ਦੇ ਬਾਹਰ ਧਰਨੇ ਉਤੇ ਬੈਠੇ ਰਹੇ। ਸਕੂਲ ਪ੍ਰਬੰਧਨ ਵੱਲੋਂ ਸਕੂਲ ਵਿਚ ਛੁੱਟੀ ਵੀ ਐਲਾਨ ਕਰ ਦਿੱਤੀ ਗਈ ਸੀ। ਇਸ ਦੌਰਾਨ ਅਧਿਆਪਕਾਂ ਨੇ ਆਪਣਾ ਗੁੱਸਾ ਪੁਲਿਸ ਉਤੇ ਕੱਢਿਆ। ਅਧਿਆਪਕਾਂ ਦਾ ਕਹਿਣਾ ਸੀ ਕਿ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ ਹੈ। ਅਧਿਆਪਕਾਂ ਨੇ ਇੰਕਰੀਮੈਂਟ ਸਹੀ ਢੰਗ ਨਾਲ ਨਾ ਮਿਲਣ ਦੇ ਕਾਰਨ ਆਪਣਾ ਰੋਸ ਪ੍ਰਗਟ ਕੀਤਾ ਗਿਆ। ਅਧਿਆਪਕਾਂ ਨੇ ਕੰਪਲੈਕਸ ਦੇ ਗੇਟ ਦੇ ਸਾਹਮਣੇ ਧਰਨਾ ਦਿੰਦੇ ਹੋਏ ਪਿ੍ਰੰਸੀਪਲ ਅਤੇ ਸਕੂਲ ਮੈਨੇਜਮੈਂਟ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ।

ਸੰਬੰਧਿਤ ਖ਼ਬਰਾਂ

ਅਧਿਆਪਕਾਂ ਦਾ ਦੋਸ਼ ਹੈ ਕਿ ਪਿ੍ਰੰਸੀਪਲ ਆਪਣੇ ਚਹੇਤਿਆਂ ਦਾ ਇੰਕਰੀਮੈਂਟ ਜ਼ਿਆਦਾ ਲਗਵਾ ਰਹੀ ਹੈ। ਜਦਕਿ 10 ਤੋਂ 12 ਸਾਲਾਂ ਤੋਂ ਸਕੂਲ ਵਿਚ ਪੜ੍ਹਾ ਰਹੇ ਅਧਿਆਪਕਾਂ ਦਾ ਇੰਕਰੀਮੈਂਟ ਨਾ ਦੇ ਬਰਾਬਰ ਲਗਾਇਆ ਹੈ। ਅਧਿਆਪਕਾਂ ਦੇ ਵਿਰੋਧ ਵਿਚ ਉਨ੍ਹਾਂ ਦਾ ਸਾਥ ਸਕੂਲ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਵੀ ਦਿੱਤਾ। ਅਧਿਆਪਕਾਂ ਦੀ ਮੰਗ ਹੈ ਕਿ ਉਨ੍ਹਾਂ ਦਾ ਇੰਕਰੀਮੈਂਟ ਵਧਾਇਆ ਜਾਵੇ ਅਤੇ ਜਿਨ੍ਹਾਂ ਦਾ ਇੰਕਰੀਮੈਂਟ ਨਹੀਂ ਲੱਗਿਆ ਹੈ, ਉਨ੍ਹਾਂ ਦਾ ਇੰਕਰੀਮੈਂਟ ਲਗਾਇਆ ਜਾਵੇ। ਪੁਰਾਣੀ ਸਕੂਲ ਮੈਨੇਜਮੈਂਟ ਨੇ ਅਧਿਆਪਕਾਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੇ ਨਾਲ ਇਨਸਾਫ ਹੋਵੇਗਾ ਅਤੇ ਇੰਕਰੀਮੈਂਟ ਵਧੀਆ ਲੱਗੇਗਾ ਪਰ ਇਕ ਮਹੀਨਾ ਪਹਿਲਾਂ ਮੈਨੇਜਮੈਂਟ ਬਦਲ ਗਈ। ਨਵੀਂ ਮੈਨੇਜਮੈਂਟ ਨੇ ਆਪਣੇ ਹਿਸਾਬ ਨਾਲ ਅਧਿਆਪਕਾਂ ਦਾ ਇੰਕਰੀਮੈਂਟ ਵਧਾ ਦਿੱਤਾ। ਅੱਜ ਸਕੂਲ ਪ੍ਰਬੰਧਨ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸਾਂਝੇ ਤੌਰ 'ਤੇ ਮੀਟਿੰਗ ਕਰਕੇ ਭਰੋਸਾ ਦਿੱਤਾ ਸੀ ਪਰ ਕੋਈ ਮੀਟਿੰਗ ਨਹੀਂ ਹੋਈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!