|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਯੂ.ਕੇ.

ਬਾਅਦ 'ਚ ਚੀਨ ਭੇਜਿਆ ਜਾਵੇਗਾ ਜਾਂਚ ਦੇ ਲਈ ਦਲ : WHO

ਲੰਡਨ (ਐਨ.ਆਰ.ਆਈ. ਮੀਡਿਆ) : WHO ਦੀ ਟੀਮ ਇਸ ਮਹੀਨੇ ਜਾਂਚ ਲਈ ਚੀਨ ਨਹੀਂ ਜਾਵੇਗੀ। ਇਹ ਟੀਮ ਚੀਨ ਜਾ ਕੇ ਇਹ ਜਾਨਣਾ ਚਾਹੁੰਦੀ ਸੀ ਕਿ ਕੋਵਿਡ-19 ਵਾਇਰਸ ਜਾਨਵਰਾਂ ਤੋਂ ਮਨੁੱਖਾਂ 'ਚ ਕਿੰਝ ਫੈਲਿਆ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਅਜੇ ਚੀਨ ਵਿੱਚ ਜਾਂਚ ਦੇ ਲਈ ਵੱਡੀ ਟੀਮ ਭੇਜਣਾ ਗੈਰ-ਵਾਜਿਬ ਹੋਵੇਗਾ। ਪਿਛਲੇ ਹਫ਼ਤੇ ਹੀ ਵਿਸ਼ਵ ਸੰਗਠਨ ਦੇ ਦੋ ਅਧਿਕਾਰੀ ਕੋਵਿਡ-19 ਦੀ ਸ਼ੁਰੂ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੰਡਨ (ਐਨ.ਆਰ.ਆਈ. ਮੀਡਿਆ) : WHO ਦੀ ਟੀਮ ਇਸ ਮਹੀਨੇ ਜਾਂਚ ਲਈ ਚੀਨ ਨਹੀਂ ਜਾਵੇਗੀ। ਇਹ ਟੀਮ ਚੀਨ ਜਾ ਕੇ ਇਹ ਜਾਨਣਾ ਚਾਹੁੰਦੀ ਸੀ ਕਿ ਕੋਵਿਡ-19 ਵਾਇਰਸ ਜਾਨਵਰਾਂ ਤੋਂ ਮਨੁੱਖਾਂ 'ਚ ਕਿੰਝ ਫੈਲਿਆ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਅਜੇ ਚੀਨ ਵਿੱਚ ਜਾਂਚ ਦੇ ਲਈ ਵੱਡੀ ਟੀਮ ਭੇਜਣਾ ਗੈਰ-ਵਾਜਿਬ ਹੋਵੇਗਾ। ਪਿਛਲੇ ਹਫ਼ਤੇ ਹੀ ਵਿਸ਼ਵ ਸੰਗਠਨ ਦੇ ਦੋ ਅਧਿਕਾਰੀ ਕੋਵਿਡ-19 ਦੀ ਸ਼ੁਰੂਆਤ ਬਾਰੇ ਜਾਂਚ ਕਰ ਰਹੀ ਟੀਮ ਦੇ ਮੈਂਬਰ ਵਜੋਂ ਬੀਜਿੰਗ ਗਏ ਸਨ।

ਸੰਬੰਧਿਤ ਖ਼ਬਰਾਂ

ਮਾਹਰਾਂ ਦਾ ਮੰਨਣਾ ਹੈ ਕਿ ਕੋਰੋਨਾ ਦਾ ਇਹ ਵਾਇਰਸ ਮਨੁੱਖਾਂ ਵਿੱਚ ਜਾਨਵਰਾਂ ਰਾਹੀਂ ਆਇਆ ਹੈ। ਭਵਿੱਖ 'ਚ ਅਜਿਹੀ ਮਹਾਂਮਾਰੀ ਤੋਂ ਬਚਣ ਲਈ ਇਹ ਜਾਂਚ ਕੀਤੀ ਜਾ ਰਹੀ ਹੈ।ਰਿਆਨ ਨੇ ਆਖਿਆ ਕਿ ਉਹ ਇੱਕ ਵੱਡਾ ਜਾਂਚ ਦਲ ਚੀਨ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ, ਜਲਦ ਹੀ ਅਜਿਹਾ ਕੀਤੇ ਜਾਣ ਦੀ ਉਮੀਦ ਹੈ ਪਰ ਇਹ ਦਲ ਬਾਅਦ ਵਿੱਚ ਭੇਜਿਆ ਜਾਵੇਗਾ।

ਜਾਂਚ ਟੀਮ ਨਾਲ ਚੀਨ ਗਏ ਵਿਸ਼ਵ ਸੰਗਠਨ ਦੇ ਦੋ ਅਧਿਕਾਰੀ ਇੱਕ ਹੋਟਲ ਵਿੱਚ ਕੁਆਰੰਟਾਈਨ ਹਨ।ਦੱਸਣਯੋਗ ਹੈ ਕਿ ਮਈ ਵਿੱਚ, 120 ਤੋਂ ਵੱਧ ਦੇਸ਼ਾਂ ਨੇ ਵਿਸ਼ਵ ਸਿਹਤ ਮਹਾਂਸਭਾ ਵਿੱਚ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਣ ਬਾਰੇ ਪਤਾ ਲਗਾਉਣ ਲਈ ਜਾਂਚ ਦੀ ਮੰਗ ਕੀਤੀ ਸੀ। ਚੀਨ ਨੇ ਜ਼ੋਰ ਦੇ ਕੇ ਕਿਹਾ ਕਿ ਡਬਲਯੂਐਚਓ ਜਾਂਚ ਦੀ ਅਗਵਾਈ ਕਰੇ ਅਤੇ ਮਹਾਂਮਾਰੀ ਦੇ ਕਾਬੂ ਹੇਠ ਆਉਣ ਤੱਕ ਇੰਤਜ਼ਾਰ ਕਰੋ।

🔔 ਯੂ.ਕੇ.
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!