|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਖਾਣਾ ਖਾਣ ਤੋਂ ਬਾਅਦ ਬਿੱਲ ਦਿੰਦੇ ਸਮੇਂ ਨੌਜਵਾਨਾਂ ਨੇ ਕੀਤੀ ਹਵਾਈ ਫਾਇਰਿੰਗ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ 'ਚ ਨਬੀਪੁਰ ਬਾਈਪਾਸ ’ਤੇ ਸਥਿਤ ਹੋਟਲ ਵਿੱਚ ਖਾਣਾ ਖਾਣ ਤੋਂ ਬਾਅਦ ਬਿਲ ਦਿੰਦੇ ਸਮੇਂ ਹੋਟਲ ਦੇ ਬਾਹਰ ਤਿੰਨ ਹਵਾਈ ਫਾਇਰ ਕਰਨ ਸਬੰਧੀ 7 ਵਿਅਕਤੀਆਂ ਦੇ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ। ਐੱਸ.ਐੱਚ.ਓ. ਸਦਰ ਗੁਰਦਾਸਪੁਰ ਨੇ ਦੱਸਿਆ ਕਿ ਪੁਲਿਸ ਨੂੰ ਵੈਸਟਰਨ ਹੋਟਲ ਨਬੀਪੁਰ ਬਾਈਪਾਸ ਦੇ ਮੈਨੇਜਰ ਮਲਕੀਤ ਸਿੰਘ ਪੁ

NRI Post Desk · 1685 ਦਿਨ ਪਹਿਲਾਂ · ਅੱਪਡੇਟ 1685 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ 'ਚ ਨਬੀਪੁਰ ਬਾਈਪਾਸ ’ਤੇ ਸਥਿਤ ਹੋਟਲ ਵਿੱਚ ਖਾਣਾ ਖਾਣ ਤੋਂ ਬਾਅਦ ਬਿਲ ਦਿੰਦੇ ਸਮੇਂ ਹੋਟਲ ਦੇ ਬਾਹਰ ਤਿੰਨ ਹਵਾਈ ਫਾਇਰ ਕਰਨ ਸਬੰਧੀ 7 ਵਿਅਕਤੀਆਂ ਦੇ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ। ਐੱਸ.ਐੱਚ.ਓ. ਸਦਰ ਗੁਰਦਾਸਪੁਰ ਨੇ ਦੱਸਿਆ ਕਿ ਪੁਲਿਸ ਨੂੰ ਵੈਸਟਰਨ ਹੋਟਲ ਨਬੀਪੁਰ ਬਾਈਪਾਸ ਦੇ ਮੈਨੇਜਰ ਮਲਕੀਤ ਸਿੰਘ ਪੁੱਤਰ ਸਵਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਗੁਰਇਕਬਾਲ ਸਿੰਘ ਪੁੱਤਰ ਸੁਖਚੈਨ ਸਿੰਘ, ਸੁੱਖ, ਪਰਮਜੀਤ ਸਿੰਘ, ਨਿਰਮਲ ਸਿੰਘ ਆਪਣੇ ਤਿੰਨ ਅਣਪਛਾਤੇ ਸਾਥੀਆਂ ਨਾਲ ਫੋਰਡ ਇੰਡੋਵਰ ਉੱਤੇ ਹੋਟਲ ਵਿੱਚ ਪੁੱਜੇ।

ਸੰਬੰਧਿਤ ਖ਼ਬਰਾਂ

ਹੋਟਲ ਵਿੱਚ ਖਾਣਾ ਆਦਿ ਖਾਣ ਉਪਰੰਤ ਜਦੋਂ ਬਿੱਲ ਦੇਣ ਦਾ ਸਮਾਂ ਆਇਆ ਤਾਂ ਪਰਮਜੀਤ ਸਿੰਘ ਨੇ ਹੋਟਲ ਦੇ ਗੇਟ ਦੇ ਬਾਹਰ ਆਪਣੀ ਰਿਵਾਲਵਰ ਨਾਲ ਹਵਾ ਵਿੱਚ ਫਾਇਰ ਕੀਤਾ। ਇਸ ਤੋਂ ਬਾਅਦ ਸੁੱਖ ਨੇ ਵੀ ਆਪਣੀ ਰਿਵਾਲਵਰ ਨਾਲ ਹਵਾ ਵਿੱਚ ਦੋ ਫਾਇਰ ਕਰ ਦਿੱਤੇ, ਜਿਸਦੇ ਨਾਲ ਅਸੀਂ ਸਾਰੇ ਡਰ ਗਏ।ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!