|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਤੇਜਸਵੀ ਯਾਦਵ ਨੇ ਰੱਦ ਕੀਤਾ ਐਨਡੀਏ ਐਗਜ਼ਿਟ ਪੋਲ, ਚੋਣੀ ਦਲਾਂ ‘ਚ ਗਰਮਾਹਟ!

ਪਟਨਾ (ਪਾਇਲ): ਆਰ ਜੇ ਡੀ ਆਗੂ ਤੇਜਸਵੀ ਯਾਦਵ ਨੇ ਬੁੱਧਵਾਰ ਨੂੰ ਐਗਜ਼ਿਟ ਪੋਲ ਦੀਆਂ ਭਵਿੱਖਬਾਣੀਆਂ ਨੂੰ ਖਾਰਜ ਕਰ ਦਿੱਤਾ ਕਿ ਐੱਨ ਡੀ ਏ ਬਿਹਾਰ ਵਿੱਚ ਸੱਤਾ ਵਿੱਚ ਵਾਪਸ ਆਵੇਗਾ ਅਤੇ ਦਾਅਵਾ ਕੀਤਾ ਕਿ ਹੋਏ ਕਿ ਅਜਿਹੇ ਅਨੁਮਾਨ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਦੇ ਨਿਰਦੇਸ਼ਾਂ ’ਤੇ ਕੀਤੇ ਗਏ ਸਨ।

NRI Post Desk · 381 ਦਿਨ ਪਹਿਲਾਂ · ਅੱਪਡੇਟ 382 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਤੇਜਸਵੀ ਯਾਦਵ ਨੇ ਰੱਦ ਕੀਤਾ ਐਨਡੀਏ ਐਗਜ਼ਿਟ ਪੋਲ, ਚੋਣੀ ਦਲਾਂ ‘ਚ ਗਰਮਾਹਟ!
📷 NRI Post Desk

ਪਟਨਾ (ਪਾਇਲ): ਆਰ ਜੇ ਡੀ ਆਗੂ ਤੇਜਸਵੀ ਯਾਦਵ ਨੇ ਬੁੱਧਵਾਰ ਨੂੰ ਐਗਜ਼ਿਟ ਪੋਲ ਦੀਆਂ ਭਵਿੱਖਬਾਣੀਆਂ ਨੂੰ ਖਾਰਜ ਕਰ ਦਿੱਤਾ ਕਿ ਐੱਨ ਡੀ ਏ ਬਿਹਾਰ ਵਿੱਚ ਸੱਤਾ ਵਿੱਚ ਵਾਪਸ ਆਵੇਗਾ ਅਤੇ ਦਾਅਵਾ ਕੀਤਾ ਕਿ ਹੋਏ ਕਿ ਅਜਿਹੇ ਅਨੁਮਾਨ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਦੇ ਨਿਰਦੇਸ਼ਾਂ ’ਤੇ ਕੀਤੇ ਗਏ ਸਨ।

ਇੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਇਹ ਵੀ ਭਰੋਸਾ ਪ੍ਰਗਟਾਇਆ ਕਿ ਵਿਰੋਧੀ ਆਈ ਐੱਨ ਡੀ ਆਈ ਏ ਗਠਜੋੜ ਸੂਬੇ ਵਿੱਚ ਸਰਕਾਰ ਬਣਾਏਗਾ। ਜਿਸ ਦੌਰਾਨ ਆਰ ਜੇ ਡੀ ਆਗੂ ਨੇ ਦੋਸ਼ ਲਾਇਆ, ‘‘ਐਗਜ਼ਿਟ ਪੋਲ ਕੁਝ ਵੀ ਨਹੀਂ ਹਨ। ਇਹ ਅਨੁਮਾਨ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਦੇ ਨਿਰਦੇਸ਼ਾਂ ’ਤੇ ਕੀਤੇ ਗਏ ਹਨ।’’

ਸੰਬੰਧਿਤ ਖ਼ਬਰਾਂ

ਮੰਗਲਵਾਰ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਕੀਤੇ ਗਏ ਐਗਜ਼ਿਟ ਪੋਲਾਂ ਨੇ ਸੂਬੇ ਵਿੱਚ ਐੱਨ ਡੀ ਏ ਸਰਕਾਰ ਦੀ ਵਾਪਸੀ, ਵਿਰੋਧੀ 'ਮਹਾਗਠਬੰਧਨ' (ਸਥਾਨਕ ਭਾਸ਼ਾ ਵਿੱਚ ਆਈ.ਐੱਨ.ਡੀ.ਆਈ.ਏ. ਗਠਜੋੜ) ਲਈ ਮਾੜਾ ਪ੍ਰਦਰਸ਼ਨ, ਅਤੇ ਸਾਬਕਾ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਜਨ ਸੁਰਾਜ ਪਾਰਟੀ ਲਈ ਨਿਰਾਸ਼ਾਜਨਕ ਪ੍ਰਦਰਸ਼ਨ ਦੀ ਭਵਿੱਖਬਾਣੀ ਕੀਤੀ ਸੀ।

ਆਰ ਜੇ ਡੀ ਆਗੂ ਨੇ ਦਾਅਵਾ ਕੀਤਾ, “ਆਈ ਐੱਨ ਡੀ ਆਈ ਏ ਗਠਜੋੜ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਿਹਾ ਹੈ। ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਵੋਟਰਾਂ ਦੀ ਜ਼ਿਆਦਾ ਗਿਣਤੀ ਦਰਸਾਉਂਦੀ ਹੈ ਕਿ ਲੋਕ ਸਰਕਾਰ ਵਿੱਚ ਬਦਲਾਅ ਚਾਹੁੰਦੇ ਹਨ। ਉਨ੍ਹਾਂ ਨੇ 'ਮਹਾਗਠਬੰਧਨ' (ਆਈ.ਐੱਨ.ਡੀ.ਆਈ.ਏ. ਗਠਜੋੜ) ਦੇ ਹੱਕ ਵਿੱਚ ਵੋਟ ਪਾਈ… ਅਸੀਂ 18 ਨਵੰਬਰ ਨੂੰ ਸਹੁੰ ਚੁੱਕਾਂਗੇ।’’

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਤੇਜਸਵੀ ਯਾਦਵ ਨੇ ਰੱਦ ਕੀਤਾ ਐਨਡੀਏ ਐਗਜ਼ਿਟ ਪੋਲ, ਚੋਣੀ ਦਲਾਂ ‘ਚ ਗਰਮਾਹਟ! — NRI Post