|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਨੇ ਆਪਣੇ ਕੋਚ ਮਰੀਅਨ ਵਾਜਦਾ ਨਾਲੋਂ ਰਾਹ ਕੀਤੇ ਵੱਖ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਕ ਨੇ ਆਪਣੇ ਕੋਚ ਮਰੀਅਨ ਵਾਜਦਾ ਨਾਲੋਂ ਨਾਤਾ ਤੋੜ ਲਿਆ ਹੈ ਜਿਨ੍ਹਾਂ ਨਾਲ ਉਨ੍ਹਾਂ 15 ਸਾਲ ਬਿਤਾਏ ਅਤੇ ਇਸ ਵਿਚਾਲੇ 20 ਗ੍ਰੈਂਡਸਲੈਮ ਖ਼ਿਤਾਬ ਜਿੱਤੇ। ਜੋਕੋਵਿਕ ਨੇ ਕਿਹਾ, ‘ਮਰੀਅਨ ਮੇਰੇ ਕਰੀਅਰ ਦੇ ਸਭ ਤੋਂ ਮਹੱਤਵਪੂਰਨ ਅਤੇ ਯਾਦਗਾਰ ਪਲਾਂ ’ਚ ਮੇਰੇ ਨਾਲ ਰਹੇ। ਅਸੀਂ ਨਾਲ ਮਿਲ ਕੇ

NRI Post Desk · 1729 ਦਿਨ ਪਹਿਲਾਂ · ਅੱਪਡੇਟ 1729 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਨੇ ਆਪਣੇ ਕੋਚ ਮਰੀਅਨ ਵਾਜਦਾ ਨਾਲੋਂ ਰਾਹ ਕੀਤੇ ਵੱਖ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਕ ਨੇ ਆਪਣੇ ਕੋਚ ਮਰੀਅਨ ਵਾਜਦਾ ਨਾਲੋਂ ਨਾਤਾ ਤੋੜ ਲਿਆ ਹੈ ਜਿਨ੍ਹਾਂ ਨਾਲ ਉਨ੍ਹਾਂ 15 ਸਾਲ ਬਿਤਾਏ ਅਤੇ ਇਸ ਵਿਚਾਲੇ 20 ਗ੍ਰੈਂਡਸਲੈਮ ਖ਼ਿਤਾਬ ਜਿੱਤੇ। ਜੋਕੋਵਿਕ ਨੇ ਕਿਹਾ, ‘ਮਰੀਅਨ ਮੇਰੇ ਕਰੀਅਰ ਦੇ ਸਭ ਤੋਂ ਮਹੱਤਵਪੂਰਨ ਅਤੇ ਯਾਦਗਾਰ ਪਲਾਂ ’ਚ ਮੇਰੇ ਨਾਲ ਰਹੇ। ਅਸੀਂ ਨਾਲ ਮਿਲ ਕੇ ਕਾਫ਼ੀ ਉਪਲਬਧੀਆਂ ਹਾਸਲ ਕੀਤੀਆਂ। ਮੈਂ ਪਿਛਲੇ 15 ਸਾਲਾਂ ’ਚ ਉਨ੍ਹਾਂ ਦੀ ਦੋਸਤੀ ਅਤੇ ਸਮਰਪਣ ਲਈ ਉਨ੍ਹਾਂ ਦਾ ਧੰਨਵਾਦੀ ਹਾਂ। ਭਲੇ ਹੀ ਸਾਡਾ ਪੇਸ਼ੇਵਰ ਰਿਸ਼ਤਾ ਖ਼ਤਮ ਹੋ ਰਿਹਾ ਹੈ ਪਰ ਉਹ ਹਮੇਸ਼ਾ ਮੇਰੇ ਪਰਿਵਾਰ ਦਾ ਹਿੱਸਾ ਰਹਿਣਗੇ।’ ਯੂਕਰੇਨ ਦੀ ਏਲਿਨਾ ਸਵਿਤੋਲੀਨਾ ਨੇ ਮੈਚ ਦਾ ਬਾਈਕਾਟ ਕਰਨ ਦੀ ਬਜਾਏ ਕੋਰਟ ’ਤੇ ਉਤਰ ਕੇ ਮੋਂਟੇਰੀ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ ’ਚ ਰੂਸ ਦੀ ਅਨਾਸਤਾਸੀਆ ਪੋਟਾਪੋਵਾ ਨੂੰ 6-2, 6-1 ਨਾਲ ਹਰਾਇਆ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!