|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਟੈਨਿਸ ਸਟਾਰ ਕੈਰੋਲਿਨ ਨੇ ਬਿਕਨੀ ਵਿਚ ਕਰਵਾਇਆ ਫੋਟੋਸ਼ੂਟ

ਨਵੀਂ ਦਿੱਲੀ— ਟੈਨਿਸ ਦੀ ਦੁਨੀਆ ਵਿਚ ਕੁਝ ਖਿਡਾਰਨਾਂ ਅਜਿਹੀਆਂ ਹਨ, ਜਿਨ੍ਹਾਂ ਨੇ ਭਾਵੇਂ ਹੀ ਖਿਤਾਬ ਜ਼ਿਆਦਾ ਨਹੀਂ ਜਿੱਤੇ ਪਰ ਉਨ੍ਹਾਂ ਦੀ ਪ੍ਰਸਿੱਧੀ ਹਮੇਸ਼ਾ ਚੋਟੀ 'ਤੇ ਰਹਿੰਦੀ ਹੈ। ਡੈਨਮਾਰਕ ਦੀ 29 ਸਾਲਾ ਕੈਰੋਲਿਨ ਵੋਜਨਿਆਕੀ ਨੇ ਇਕਲੌਤਾ ਗ੍ਰੈਂਡ ਸਲੈਮ ਖਿਤਾਬ 2018 ਵਿਚ ਆਸਟਰੇਲੀਅਨ ਓਪਨ ਦੇ ਰੂਪ ਵਿਚ ਜਿੱਤਿਆ ਸੀ ਪਰ ਸੋਸ਼ਲ ਮੀਡੀਆ 'ਤੇ ਉਸਦੇ ਫਾਲੋਅਰਸ ਦੀ ਗਿਣਤੀ ਲੱਖਾਂ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ— ਟੈਨਿਸ ਦੀ ਦੁਨੀਆ ਵਿਚ ਕੁਝ ਖਿਡਾਰਨਾਂ ਅਜਿਹੀਆਂ ਹਨ, ਜਿਨ੍ਹਾਂ ਨੇ ਭਾਵੇਂ ਹੀ ਖਿਤਾਬ ਜ਼ਿਆਦਾ ਨਹੀਂ ਜਿੱਤੇ ਪਰ ਉਨ੍ਹਾਂ ਦੀ ਪ੍ਰਸਿੱਧੀ ਹਮੇਸ਼ਾ ਚੋਟੀ 'ਤੇ ਰਹਿੰਦੀ ਹੈ। ਡੈਨਮਾਰਕ ਦੀ 29 ਸਾਲਾ ਕੈਰੋਲਿਨ ਵੋਜਨਿਆਕੀ ਨੇ ਇਕਲੌਤਾ ਗ੍ਰੈਂਡ ਸਲੈਮ ਖਿਤਾਬ 2018 ਵਿਚ ਆਸਟਰੇਲੀਅਨ ਓਪਨ ਦੇ ਰੂਪ ਵਿਚ ਜਿੱਤਿਆ ਸੀ ਪਰ ਸੋਸ਼ਲ ਮੀਡੀਆ 'ਤੇ ਉਸਦੇ ਫਾਲੋਅਰਸ ਦੀ ਗਿਣਤੀ ਲੱਖਾਂ ਵਿਚ ਹੈ। ਵੋਜਨਿਆਕੀ ਵੀ ਆਪਣੇ ਇਨ੍ਹਾਂ ਪ੍ਰਸ਼ੰਸਕਾਂ ਨੂੰ ਕਦੇ ਨਿਰਾਸ਼ ਨਹੀਂ ਕਰਦੀ।

ਕੁਝ ਦਿਨ ਪਹਿਲਾਂ ਹੀ ਵੋਜਨਿਆਕੀ ਨੇ ਪ੍ਰਸ਼ੰਸਕਾਂ ਨੂੰ ਖਾਸ ਤੋਹਫਾ ਦਿੱਤਾ ਜਦੋਂ ਉਸ ਨੇ ਆਪਣੀਆਂ ਨਵੀਆਂ ਗਲੈਮਰਸ ਤਸਵੀਰਾਂ ਪੋਸਟ ਕੀਤੀਆਂ। ਦਰਅਸਲ ਵੋਜਨਿਆਕੀ ਨੇ ਮਸ਼ਹੂਰ ਪੱਤਰਿਕਾ ਸਪੋਰਟਸ ਇਲੈਸਟ੍ਰੇਟਡ ਲਈ ਫਿਰ ਖਾਸ ਬਿਕਨੀ ਵਿਚ ਫੋਟੋ ਸ਼ੂਟ ਕਰਵਾਇਆ। ਡੈਨਮਾਰਕ ਦੀ ਸੁੰਦਰੀ ਨੇ ਇਹ ਫੋਟੋਸ਼ੂਟ ਉੱਤਰੀ ਅਮਰੀਕਾ ਦੇ ਖੂਬਸੂਰਤ ਤੁਰਕਸ ਐਂਡ ਕੇਕੋਸ ਦੀਪ 'ਤੇ ਕਰਵਾਇਆ ਹੈ। ਲਾਲ ਰੰਗ ਦੀ ਬਿਕਨੀ ਵਿਚ ਵੋਜਨਿਆਕੀ ਦੀ ਫਿੱਗਰ ਕਹਿਰ ਢਾਹ ਰਹੀ ਹੈ। ਵੱਡੀ ਗਿਣਤੀ ਵਿਚ ਪ੍ਰਸ਼ੰਸਕਾਂ ਨੇ ਵੋਜਨਿਆਕੀ ਦੀ ਫਿੱਗਰ ਤੇ ਉਸਦੀ ਫਿਟਨੈੱਸ ਦੀ ਪ੍ਰਸ਼ੰਸਾ ਕੀਤੀ ਹੈ।

ਸੰਬੰਧਿਤ ਖ਼ਬਰਾਂ

ਕੁਝ ਸਮੇਂ ਪਹਿਲਾਂ ਹੀ ਵੋਜਨਿਆਕੀ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਹੁਣ ਉਹ ਜ਼ਿੰਦਗੀ ਬਿੰਦਾਸ ਹੋ ਕੇ ਤੇ ਬਿਨਾਂ ਤਣਾਅ ਦੇ ਜਿਊਣਾ ਚਾਹੁੰਦੀ ਹੈ। ਕਰੀਅਰ ਵਿਚ ਕਈ ਉਤਾਰ-ਚੜ੍ਹਾਅ ਝੱਲ ਚੁੱਕੀ ਵੋਜਨਿਆਕੀ ਵਿਸ਼ਵ ਦੀ ਨੰਬਰ ਇਕ ਖਿਡਾਰੀ ਰਹਿਣ ਦੇ ਬਾਵਜੂਦ ਗ੍ਰੈਂਡ ਸਲੈਮ ਵਿਚ ਬਹੁਤਾ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!