ਗੁਰਦਾਸਪੁਰ : ਬੀਤੇ ਸ਼ੁੱਕਰਵਾਰ ਸ਼ਾਮ ਨੂੰ ਸ਼ਿਵ ਸੈਨਾ ਦੇ ਆਗੂ ਅਜੇ ਕੁਮਾਰ ਦੀ ਮੌਤ ਮਗਰੋਂ ਤਣਾਅ ਬਰਕਰਾਰ ਹੈ। ਐਤਵਾਰ ਨੂੰ ਅਜੇ ਦੀ ਮਿ੍ਤਕ ਦੇਹ ਦਾ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕੀਤਾ ਗਿਆ। ਇਹ ਪੋਸਟਮਾਰਟਮ 3 ਡਾਕਟਰਾਂ ਡਾ. ਰਾਜੇਸ਼ ਲਖਨਪਾਲ, ਡਾ. ਰਾਜਨ ਸਿੰਘ, ਡਾ. ਲਵਪ੍ਰੀਤ ਸਿੰਘ ਨੇ ਕੀਤਾ। ਪੋਸਟਮਾਰਟਮ ਤੋਂ ਪਹਿਲਾਂ ਮਿ੍ਤਕ ਦੇਹ ਦੇ ਐਕਸਰੇ ਕਰਵਾਏ ਗਏ। ਸੀਨੀਅਰ ਮੈਡੀਕਲ ਅਫਸਰ ਡਾ. ਵਿਜੇ ਮੁਤਾਬਕ ਗੋਲੀ ਮਾਰਨ ਵਾਲੇ ਹਰ ਵਿਅਕਤੀ ਦਾ ਪੋਸਟਮਾਰਟਮ ਤੋਂ ਪਹਿਲਾਂ ਐਕਸਰਾ ਕਰਵਾਇਆ ਜਾਂਦਾ ਹੈ।ਪੁਲਿਸ ਕਪਤਾਨ ਗੁਰਦਾਸਪੁਰ ਸਵਰਨਦੀਪ ਸਿੰਘ ਨੇ ਥਾਣਾ ਪੁਰਾਣਾ ਸ਼ਾਲਾ ਦੇ ਮੁਖੀ ਰਾਮ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।
ਸੰਬੰਧਿਤ ਖ਼ਬਰਾਂ
ਉਨ੍ਹਾਂ ਦੀ ਥਾਂ ਤੇ ਗੁਰਨਾਮ ਸਿੰਘ ਨੂੰ ਥਾਣੇ ਦਾ ਕਾਰਜਕਾਰੀ ਮੁਖੀ ਲਗਾਇਆ ਗਿਆ ਹੈ। ਅਜੇ ਦੇ ਪੋਸਟਮਾਰਟਮ ਤੋਂ ਬਾਅਦ ਉਸ ਦੀ ਲਾਸ਼ ਪੁਰਾਣਾ ਸ਼ਾਲਾ ਵਿਚ ਰੱਖ ਕੇ ਇਲਾਕੇ ਦੇ ਲੋਕਾਂ ਤੇ ਸ਼ਿਵ ਸੈਨਾ ਕਾਰਕੁਨਾਂ ਨੇ ਨਾਅਰੇ ਲਾਏ। ਦੇਰ ਸ਼ਾਮ 5 ਵਜੇ ਦੇ ਕਰੀਬ ਮਿ੍ਤਕ ਅਜੇ ਸਲਾਰੀਆ ਦਾ ਅੰਤਿਮ ਸੰਸਕਾਰ ਪਿੰਡ ਖਾਰੀਆਂ ਵਿਚ ਕਰ ਦਿੱਤਾ ਗਿਆ।ਓਧਰ, ਐੱਸਐੱਸਪੀ ਗੁਰਦਾਸਪੁਰ ਸਵਪਨਦੀਪ ਸਿੰਘ ਲੰਬਾ ਸਮਾਂ ਥਾਣਾ ਪੁਰਾਣਾ ਸ਼ਾਲਾ ਅੰਦਰ ਮੁਸਤੈਦ ਰਹੇ ਤੇ ਸੂਰਤੇਹਾਲ 'ਤੇ ਨਿਗਰਾਨੀ ਰੱਖਦੇ ਪਏ ਸਨ।
ਐੱਸਐੱਸਪੀ ਨੇ ਕਿਹਾ ਹੈ ਕਿ ਕਾਤਲ ਛੇਤੀ ਪੁਲਿਸ ਦੀ ਗਿ੍ਫ਼ਤ ਵਿਚ ਹੋਣਗੇ।ਇਸ ਸਬੰਧੀ ਥਾਣਾ ਪੁਰਾਣਾ ਸ਼ਾਲਾ ਦੇ ਕਾਰਜਕਾਰੀ ਮੁਖੀ ਗੁਰਨਾਮ ਸਿੰਘ ਨੇ ਕਿਹਾ 5 ਮੁਲਜ਼ਮਾਂ ਹਰਮੀਤ ਸਿੰਘ ਵਾਸੀ ਭੱਟੀਆ, ਗੈਸੀ ਵਾਸੀ ਗੋਤ ਪੋਖਰ, ਸੰਦੀਪ ਪਿ੍ਰੰਸ ਵਾਸੀ ਸੈਦੋਵਾਲ ਖੁਰਦ, ਦੀਪ ਲਖਨਪਾਲ, ਸੁਖਰਾਜ ਲਖਨਪਾਲ ਨੂੰ ਇਸ ਮਾਮਲੇ ਵਿਚ ਧਾਰਾ 302, 25,54,59 ਅਤੇ 148,149 ਤਹਿਤ ਨਾਮਜ਼ਦ ਕੀਤਾ ਹੈ।






