|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕਿਸਾਨਾਂ ਤੇ ਬਾਰਿਸ਼ ਦਾ ਕਹਿਰ ਦਿੱਲੀ ਬਾਰਡਰ ਤੇ ਟੇਂਟ ਪਾਣੀ 'ਚ ਡੁੱਬੇ

ਦਿੱਲੀ (ਦੇਵ ਇੰਦਰਜੀਤ) : ਮੰਗਲਵਾਰ ਸਵੇਰ ਦੀ ਭਾਰੀ ਬਾਰਿਸ਼ ਦਿੱਲੀ ਦੇ ਸਿੰਘੂ ਬਾਰਡਰ ’ਤੇ ਬੀਤੇ 8 ਮਹੀਨਿਆਂ ਦੇ ਲੰਬੇ ਸਮੇਂ ਤੋਂ ਮੋਰਚਾ ਲਾ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਡਟੇ ਕਿਸਾਨਾਂ ’ਤੇ ਵੀ ਪੂਰੀ ਆਫਤ ਬਣ ਕੇ ਵਰ੍ਹੀ ਹੈ। ਭਾਰੀ ਮੀਂਹ ਨੇ ਟੈਂਟ ਲਾ ਕੇ ਬੈਠੇ ਕਿਸਾਨਾਂ ਨੂੰ ਬੇਘਰ ਕਰ ਦਿੱਤਾ ਅਤੇ ਉਹ ਹੁਣ ਆਸਮਾਨ ਹੇਠਾਂ ਖੁੱਲ੍ਹੀ ਛੱਤ ਹੇਠ ਰਹਿਣ ਨੂੰ ਮਜਬ

NRI Post Desk · 1954 ਦਿਨ ਪਹਿਲਾਂ · ਅੱਪਡੇਟ 1954 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕਿਸਾਨਾਂ ਤੇ ਬਾਰਿਸ਼ ਦਾ ਕਹਿਰ ਦਿੱਲੀ ਬਾਰਡਰ ਤੇ ਟੇਂਟ ਪਾਣੀ 'ਚ ਡੁੱਬੇ
📷 NRI Post Desk

ਦਿੱਲੀ (ਦੇਵ ਇੰਦਰਜੀਤ) : ਮੰਗਲਵਾਰ ਸਵੇਰ ਦੀ ਭਾਰੀ ਬਾਰਿਸ਼ ਦਿੱਲੀ ਦੇ ਸਿੰਘੂ ਬਾਰਡਰ ’ਤੇ ਬੀਤੇ 8 ਮਹੀਨਿਆਂ ਦੇ ਲੰਬੇ ਸਮੇਂ ਤੋਂ ਮੋਰਚਾ ਲਾ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਡਟੇ ਕਿਸਾਨਾਂ ’ਤੇ ਵੀ ਪੂਰੀ ਆਫਤ ਬਣ ਕੇ ਵਰ੍ਹੀ ਹੈ। ਭਾਰੀ ਮੀਂਹ ਨੇ ਟੈਂਟ ਲਾ ਕੇ ਬੈਠੇ ਕਿਸਾਨਾਂ ਨੂੰ ਬੇਘਰ ਕਰ ਦਿੱਤਾ ਅਤੇ ਉਹ ਹੁਣ ਆਸਮਾਨ ਹੇਠਾਂ ਖੁੱਲ੍ਹੀ ਛੱਤ ਹੇਠ ਰਹਿਣ ਨੂੰ ਮਜਬੂਰ ਹੋ ਗਏ ਹਨ। ਬਾਰਿਸ਼ ਨਾਲ ਪੂਰੀ ਤਰ੍ਹਾਂ ਟੈਂਟ ਡੁੱਬ ਚੁੱਕੇ ਹਨ ਤੇ ਇਹ ਕਿਸੇ ਹਡ਼੍ਹ ਵਾਲੇ ਦ੍ਰਿਸ਼ ਤੋਂ ਘੱਟ ਨਹੀਂ ਲੱਗ ਰਿਹਾ ਸੀ।

ਸੰਬੰਧਿਤ ਖ਼ਬਰਾਂ

ਭਾਰੀ ਬਾਰਿਸ਼ ਕਾਰਨ ਆਈ ਇਸ ਮੁਸੀਬਤ ਦੇ ਬਾਵਜੂਦ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ। ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਪਰਮਜੀਤ ਸਿੰਘ ਬਾਊਪੁਰ, ਕੁਲਦੀਪ ਸਿੰਘ ਸਾਂਗਰਾ, ਕੁੱਲ ਹਿੰਦ ਕਿਸਾਨ ਸਭਾ ਦੇ ਐਡ. ਰਜਿੰਦਰ ਸਿੰਘ ਰਾਣਾ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡ. ਸਤਨਾਮ ਸਿੰਘ ਮੋਮੀ, ਸਤਨਾਮ ਸਿੰਘ ਸਾਬੀ ਤਲਵੰਡੀ ਚੌਧਰੀਆਂ ਨੇ ਕਿਹਾ ਕਿ ਪਾਰਲੀਮੈਂਟ ਦੇ ਅੱਗੇ ਰੋਸ ਪ੍ਰਦਰਸ਼ਨ ਕਰਨ ਲਈ ਬੀਤੇ ਦਿਨ ਤੋਂ ਵੱਡੀ ਗਿਣਤੀ ’ਚ ਕਿਸਾਨ ਦਿੱਲੀ ਲਈ ਰਵਾਨਾ ਹੋਏ ਸਨ ਪਰ ਸਵੇਰੇ ਪਈ ਤੇਜ਼ ਬਾਰਿਸ਼ ਨਾਲ ਸਾਰਾ ਕੁਝ ਤਬਾਹ ਹੋ ਗਿਆ।ਟੈਂਟਾਂ ’ਚ ਪਿਆ ਸਾਰਾ ਸਾਮਾਨ ਬਾਰਿਸ਼ ਨਾਲ ਭਿੱਜ ਗਿਆ ਹੈ ਤੇ ਟੈਂਟਾਂ ’ਚ 2 ਤੋਂ 3 ਫੁੱਟ ਤੱਕ ਪਾਣੀ ਖ਼ੜ੍ਹਾ ਹੈ, ਜਿਸ ਕਾਰਨ ਰਾਤ ਨੂੰ ਸੌਣਾ ਤਾਂ ਦੂਰ ਦਿਨ ਵੇਲੇ ਬੈਠਿਆਂ ਵੀ ਨਹੀਂ ਜਾਣਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!