|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਟਿਹਰੀ 'ਚ ਵਾਪਰਿਆ ਭਿਆਨਕ ਹਾਦਸਾ: 70 ਮੀਟਰ ਦੀ ਖਾਈ 'ਚ ਡਿੱਗੀ ਬੱਸ, 5 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਕੁੰਜਾਪੁਰੀ (ਪਾਇਲ): ਉਤਰਾਖੰਡ 'ਚ ਰਿਸ਼ੀਕੇਸ਼ ਨੇੜੇ ਟਿਹਰੀ ਜ਼ਿਲੇ ਦੇ ਕੁੰਜਾਪੁਰੀ 'ਚ ਇਕ ਵੱਡਾ ਬੱਸ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਕੁੰਜਾਪੁਰੀ ਮੰਦਰ ਨੇੜੇ ਇਕ ਬੱਸ ਡੂੰਘੀ ਖਾਈ 'ਚ ਡਿੱਗ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ 'ਚ 5 ਲੋਕਾਂ ਦੇ ਮਾਰੇ ਜਾਣ ਅਤੇ 20 ਤੋਂ ਜ਼ਿਆਦਾ ਦੇ ਜ਼ਖਮੀ ਹੋਣ ਦੀ ਖਬਰ ਹੈ।

NRI Post Desk · 369 ਦਿਨ ਪਹਿਲਾਂ · ਅੱਪਡੇਟ 370 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਟਿਹਰੀ 'ਚ ਵਾਪਰਿਆ ਭਿਆਨਕ ਹਾਦਸਾ: 70 ਮੀਟਰ ਦੀ ਖਾਈ 'ਚ ਡਿੱਗੀ ਬੱਸ, 5 ਲੋਕਾਂ ਦੀ ਮੌਤ, ਕਈ ਜ਼ਖ਼ਮੀ
📷 NRI Post Desk

ਕੁੰਜਾਪੁਰੀ (ਪਾਇਲ): ਉਤਰਾਖੰਡ 'ਚ ਰਿਸ਼ੀਕੇਸ਼ ਨੇੜੇ ਟਿਹਰੀ ਜ਼ਿਲੇ ਦੇ ਕੁੰਜਾਪੁਰੀ 'ਚ ਇਕ ਵੱਡਾ ਬੱਸ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਕੁੰਜਾਪੁਰੀ ਮੰਦਰ ਨੇੜੇ ਇਕ ਬੱਸ ਡੂੰਘੀ ਖਾਈ 'ਚ ਡਿੱਗ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ 'ਚ 5 ਲੋਕਾਂ ਦੇ ਮਾਰੇ ਜਾਣ ਅਤੇ 20 ਤੋਂ ਜ਼ਿਆਦਾ ਦੇ ਜ਼ਖਮੀ ਹੋਣ ਦੀ ਖਬਰ ਹੈ।

ਸੰਬੰਧਿਤ ਖ਼ਬਰਾਂ

ਜਾਣਕਾਰੀ ਮੁਤਾਬਕ ਨਰੇਂਦਰਨਗਰ ਥਾਣਾ ਖੇਤਰ ਦੇ ਅਧੀਨ ਕੁੰਜਾਪੁਰੀ-ਹਿੰਦੋਲਾਖਲ ਰੋਡ 'ਤੇ ਇਕ ਬੱਸ ਕਰੀਬ 70 ਮੀਟਰ ਡੂੰਘੀ ਖਾਈ 'ਚ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ 'ਚ 30 ਤੋਂ 35 ਲੋਕਾਂ ਦੇ ਸਵਾਰ ਹੋਣ ਦੀ ਸੰਭਾਵਨਾ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਕਮਾਂਡਰ ਐਸ.ਡੀ.ਆਰ.ਐਫ ਅਰਪਨ ਯਾਦਵੰਸ਼ੀ ਦੇ ਨਿਰਦੇਸ਼ਾਂ ‘ਤੇ ਪੋਸਟ ਧੱਲੇਵਾਲਾ, ਪੋਸਟ ਕੋਟੀ ਕਲੋਨੀ ਅਤੇ ਐਸ.ਡੀ.ਆਰ.ਐਫ ਕੋਰ ਹੈੱਡਕੁਆਰਟਰ ਦੀਆਂ ਕੁੱਲ 5 ਟੀਮਾਂ ਨੂੰ ਤੁਰੰਤ ਮੌਕੇ ‘ਤੇ ਭੇਜਿਆ ਗਿਆ।

ਜਿਸ ਦੌਰਾਨ ਪਤਾ ਲੱਗਾ ਹੈ ਕਿ ਬੱਸ ਵਿੱਚ ਕੁੱਲ 28 ਯਾਤਰੀ ਸਵਾਰ ਸਨ। ਜਦ ਕਿ ਹਾਦਸੇ 'ਚ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਕੀ ਸਾਰੇ ਜ਼ਖਮੀਆਂ ਨੂੰ SDRF ਟੀਮਾਂ ਨੇ ਸੁਰੱਖਿਅਤ ਬਾਹਰ ਕੱਢਿਆ ਅਤੇ ਨਜ਼ਦੀਕੀ ਹਸਪਤਾਲ ਭੇਜ ਦਿੱਤਾ। ਦੱਸ ਦਇਏ ਕਿ ਟੀਮ ਦਾ ਰੈਸਕਿਊ ਅਤੇ ਖੋਜ ਕਾਰਜ ਜਾਰੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਟਿਹਰੀ 'ਚ ਵਾਪਰਿਆ ਭਿਆਨਕ ਹਾਦਸਾ: 70 ਮੀਟਰ ਦੀ ਖਾਈ 'ਚ ਡਿੱਗੀ ਬੱਸ, 5 ਲੋਕਾਂ ਦੀ ਮੌਤ, ਕਈ ਜ਼ਖ਼ਮੀ — NRI Post