|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਮਨੋਰੰਜਨ ਦਾ ਖੌਫ਼ਨਾਕ ਅੰਤ: ਪਾਕਿਸਤਾਨ ‘ਚ ਰਾਕੇਟ ਪ੍ਰੋਪੈਲੈਂਟ ਨਾਲ ਖੇਡਦੇ 3 ਬੱਚਿਆਂ ਦੀ ਮੌਤ!

ਕਸ਼ਮੋਰ (ਪਾਇਲ): ਤੁਹਾਨੂੰ ਦੱਸ ਦਇਏ ਕਿ ਪਾਕਿਸਤਾਨ ਦੇ ਸਿੰਧ ਸੂਬੇ ਦੇ ਕਸ਼ਮੋਰ ਜ਼ਿਲੇ 'ਚ ਇਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ। ਖੇਤਾਂ ਵਿੱਚ ਮਿਲਿਆ ਇੱਕ ਰਾਕੇਟ ਪ੍ਰੋਪੈਲੈਂਟ (ਵਿਸਫੋਟਕ ਪਦਾਰਥ) ਬੱਚਿਆਂ ਦੇ ਖੇਡਣ ਦੌਰਾਨ ਫਟ ਗਿਆ, ਜਿਸ ਨਾਲ 8 ਤੋਂ 12 ਸਾਲ ਦੇ ਤਿੰਨ ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਕਸਬਾ ਕੰਧਕੋਟ ਨੇੜੇ ਵਾਪਰਿਆ, ਜਿੱਥੇ ਇਹ ਬੱਚੇ

NRI Post Desk · 369 ਦਿਨ ਪਹਿਲਾਂ · ਅੱਪਡੇਟ 369 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਮਨੋਰੰਜਨ ਦਾ ਖੌਫ਼ਨਾਕ ਅੰਤ: ਪਾਕਿਸਤਾਨ ‘ਚ ਰਾਕੇਟ ਪ੍ਰੋਪੈਲੈਂਟ ਨਾਲ ਖੇਡਦੇ 3 ਬੱਚਿਆਂ ਦੀ ਮੌਤ!
📷 NRI Post Desk

ਕਸ਼ਮੋਰ (ਪਾਇਲ): ਤੁਹਾਨੂੰ ਦੱਸ ਦਇਏ ਕਿ ਪਾਕਿਸਤਾਨ ਦੇ ਸਿੰਧ ਸੂਬੇ ਦੇ ਕਸ਼ਮੋਰ ਜ਼ਿਲੇ 'ਚ ਇਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ। ਖੇਤਾਂ ਵਿੱਚ ਮਿਲਿਆ ਇੱਕ ਰਾਕੇਟ ਪ੍ਰੋਪੈਲੈਂਟ (ਵਿਸਫੋਟਕ ਪਦਾਰਥ) ਬੱਚਿਆਂ ਦੇ ਖੇਡਣ ਦੌਰਾਨ ਫਟ ਗਿਆ, ਜਿਸ ਨਾਲ 8 ਤੋਂ 12 ਸਾਲ ਦੇ ਤਿੰਨ ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਕਸਬਾ ਕੰਧਕੋਟ ਨੇੜੇ ਵਾਪਰਿਆ, ਜਿੱਥੇ ਇਹ ਬੱਚੇ ਆਪਣੇ ਪਿੰਡ ਦੇ ਖੇਤਾਂ ਵਿੱਚ ਖੇਡ ਰਹੇ ਸਨ।

ਸੰਬੰਧਿਤ ਖ਼ਬਰਾਂ

ਜਿਸ ਦੌਰਾਨ ਪੁਲਿਸ ਅਧਿਕਾਰੀ ਡੀਐਸਪੀ ਸੈਯਦ ਅਸਗਰ ਅਲੀ ਸ਼ਾਹ ਨੇ ਦੱਸਿਆ ਕਿ ਬੱਚਿਆਂ ਨੂੰ ਇਹ ਪ੍ਰੋਪੈਲੈਂਟ ਖੇਤਾਂ ਵਿੱਚ ਪਿਆ ਮਿਲਿਆ ਸੀ, ਜੋ ਦੇਖਣ ਵਿੱਚ ਰੰਗੀਨ ਸੀ। ਉਹ ਇਸ ਨਾਲ ਖੇਡਦੇ-ਖੇਡਦੇ ਅਚਾਨਕ ਧਮਾਕੇ ਦਾ ਸ਼ਿਕਾਰ ਹੋ ਗਏ। ਸ਼ਾਹ ਦੇ ਮੁਤਾਬਕ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਇਹ ਸਾਲਿਡ ਰਾਕੇਟ ਪ੍ਰੋਪੈਲੈਂਟ ਸੀ, ਜਿਸ ਵਿੱਚ ਲੰਬੇ ਸਮੇਂ ਤੱਕ ਇੰਧਨ ਅਤੇ ਵਿਸਫੋਟਕ ਸਮੱਗਰੀ ਸੁਰੱਖਿਅਤ ਰਹਿੰਦੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਇਹ ਵਿਸਫੋਟਕ ਸਮੱਗਰੀ ਸ਼ਾਇਦ ਕਸ਼ਮੋਰ ਜ਼ਿਲ੍ਹੇ ਦੇ ਨਦੀ ਕੰਢੇ ਵਾਲੇ ਇਲਾਕਿਆਂ ਵਿੱਚ ਸਰਗਰਮ ਲੁਟੇਰਾ ਗਰੋਹ ਵੱਲੋਂ ਛੱਡੀ ਗਈ ਹੋਵੇ। ਦੱਸ ਦਇਏ ਕਿ ਘਟਨਾ ਤੋਂ ਬਾਦ ਬੰਬ ਡਿਸਪੋਜ਼ਲ ਸਕਵਾਡ ਨੇ ਮੌਕੇ ਤੋਂ ਬਚੇ ਹੋਏ ਟੁਕੜਿਆਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਮਨੋਰੰਜਨ ਦਾ ਖੌਫ਼ਨਾਕ ਅੰਤ: ਪਾਕਿਸਤਾਨ ‘ਚ ਰਾਕੇਟ ਪ੍ਰੋਪੈਲੈਂਟ ਨਾਲ ਖੇਡਦੇ 3 ਬੱਚਿਆਂ ਦੀ ਮੌਤ! — NRI Post