|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਵੱਡੀ ਗਿਣਤੀ 'ਚ ਕੇਰਲ ਤੇ ਕਰਨਾਟਕ 'ਚ ਹਨ ISIS ਦੇ ਅੱਤਵਾਦੀ

ਵਾਸ਼ਿੰਗਟਨ ਡੈਸਕ (ਐਨ.ਆਰ.ਆਈ. ਮੀਡਿਆ) : ਅੱਤਵਾਦ 'ਤੇ ਅਮਰੀਕਾ ਦੀ ਨਵੀਂ ਰਿਪੋਰਟ 'ਚ ਚੇਤਾਇਆ ਗਿਆ ਹੈ ਕਿ ਕੇਰਲ ਅਤੇ ਕਰਨਾਟਕ 'ਚ ਆਈਐਸਆਈਐਸ ਅੱਤਵਾਦੀਆਂ ਦੀ 'ਕਾਫ਼ੀ ਗਿਣਤੀ' ਹੋ ਸਕਦੀ ਹੈ ਅਤੇ ਇਸ ਗੱਲ 'ਤੇ ਵੀ ਧਿਆਨ ਦਿੱਤਾ ਗਿਆ ਹੈ ਕਿ ਭਾਰਤੀ ਉਪਮਹਾਦੀਪ 'ਚ ਅਲ-ਕਾਇਦਾ ਅੱਤਵਾਦੀ ਸੰਗਠਨ, ਹਮਲੇ ਦੀ ਸਾਜ਼ਿਸ਼ ਰਚ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਇਸ ਸੰਗਠਨ ਵਿਚ ਭਾਰਤ, ਪਾ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ ਡੈਸਕ (ਐਨ.ਆਰ.ਆਈ. ਮੀਡਿਆ) : ਅੱਤਵਾਦ 'ਤੇ ਅਮਰੀਕਾ ਦੀ ਨਵੀਂ ਰਿਪੋਰਟ 'ਚ ਚੇਤਾਇਆ ਗਿਆ ਹੈ ਕਿ ਕੇਰਲ ਅਤੇ ਕਰਨਾਟਕ 'ਚ ਆਈਐਸਆਈਐਸ ਅੱਤਵਾਦੀਆਂ ਦੀ 'ਕਾਫ਼ੀ ਗਿਣਤੀ' ਹੋ ਸਕਦੀ ਹੈ ਅਤੇ ਇਸ ਗੱਲ 'ਤੇ ਵੀ ਧਿਆਨ ਦਿੱਤਾ ਗਿਆ ਹੈ ਕਿ ਭਾਰਤੀ ਉਪਮਹਾਦੀਪ 'ਚ ਅਲ-ਕਾਇਦਾ ਅੱਤਵਾਦੀ ਸੰਗਠਨ, ਹਮਲੇ ਦੀ ਸਾਜ਼ਿਸ਼ ਰਚ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਇਸ ਸੰਗਠਨ ਵਿਚ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਮਿਆਂਮਾਰ ਦੇ 150 ਤੋਂ 200 ਅੱਤਵਾਦੀ ਹਨ।ਆਈਐਸਆਈਐਸ, ਅਲ-ਕਇਦਾ ਅਤੇ ਸਹਿਯੋਗੀ ਵਿਅਕਤੀਆਂ ਅਤੇ ਸੰਸਥਾਵਾਂ ਨਾਲ ਸਬੰਧਤ ਵਿਸ਼ਲੇਸ਼ਣ ਸੰਬੰਧੀ ਸਹਾਇਤਾ ਅਤੇ ਮਨਾਹੀ ਵਾਲੀ ਨਿਗਰਾਨੀ ਪੱਖ ਦੀ 26 ਵੀਂ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤੀ ਉਪਮਹਾਦਵੀਪ ਵਿਚ ਅਲ-ਕਾਇਦਾ (ਏਕਯੂਆਈਐਸ) ਤਾਲਿਬਨ ਦੇ ਅਧੀਨ ਅਫਗਾਨਿਸਤਾਨ ਦੇ ਨਿਮਰੂਜ਼, ਹੇਲਮੰਦ ਅਤੇ ਕੰਧਾਰ ‘ਚ ਕੰਮ ਕਰਦਾ ਹੈ।ਇਸ ਵਿੱਚ ਕਿਹਾ ਗਿਆ ਹੈ ਕਿ ਖ਼ਬਰਾਂ ਮੁਤਾਬਕ ਇਸ ਸੰਗਠਨ ‘ਚ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਮਿਆਂਮਾਰ ਦੇ 150 ਤੋਂ 200 ਅੱਤਵਾਦੀ ਹਨ।

ਸੰਬੰਧਿਤ ਖ਼ਬਰਾਂ

ਏਕਯੂਆਈਐਸ ਦਾ ਮੌਜੂਦਾ ਸਰਗਨਾ ਓਸਾਮਾ ਮਹਿਮੂਦ ਹੈ, ਜਿਸਨੇ ਮਾਰੇ ਗਏ ਆਸਿਮ ਉਮਰ ਦੀ ਜਗ੍ਹਾ ਲਈ ਹੈ। ਖ਼ਬਰਾਂ ਇਹ ਦੱਸਦੀਆਂ ਹਨ ਕਿ ਏਕਯੂਆਈਐਸ ਆਪਣੇ ਪਿਛਲੇ ਆਕਾ ਦੀ ਮੌਤ ਦਾ ਬਦਲਾ ਲੈਣ ਲਈ ਖੇਤਰ ਵਿਚ ਜਵਾਬੀ ਕਾਰਵਾਈ ਦੀ ਸਾਜਿਸ਼ ਕਰ ਰਿਹਾ ਹੈ।ਇਸ ਵਿੱਚ ਕਿਹਾ ਗਿਆ ਹੈ ਕਿ ਕੇਰਲ ਅਤੇ ਕਰਨਾਟਕ ਰਾਜਾਂ ਵਿੱਚ ਆਈਐਸਆਈਐਸ ਮੈਂਬਰਾਂ ਦੀ ਚੰਗੀ-ਖਾਸੀ ਗਿਣਤੀ ਹੈ।ਪਿਛਲੇ ਸਾਲ ਮਈ ਵਿੱਚ ਇਸਲਾਮਿਕ ਸਟੇਟ (ਆਈਐਸਆਈਐਸ, ਆਈਐਸਆਈਐਲ ਅਤੇ ਡਾਏਸ਼ ਵਜੋਂ ਜਾਣਿਆ ਜਾਂਦਾ) ਅੱਤਵਾਦੀ ਸੰਗਠਨ ਨੇ ਭਾਰਤ ਵਿਚ ਨਵਾਂ 'ਸੂਬਾ' ਸਥਾਪਤ ਕਰਨ ਦਾ ਦਾਅਵਾ ਕੀਤਾ ਸੀ।

ਇਹ ਕਸ਼ਮੀਰ ਵਿਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿਚਕਾਰ ਮੁਠਭੇੜ ਤੋਂ ਬਾਅਦ ਅਨੋਖੀ ਤਰ੍ਹਾਂ ਦਾ ਐਲਾਨ ਸੀ।ਖੂੰਖਾਰ ਅੱਤਵਾਦੀ ਸੰਗਠਨ ਨੇ ਆਪਣੀ ਅਮਾਕ ਖ਼ਬਰ ਏਜੰਸੀ ਰਾਹੀਂ ਦੱਸਿਆ ਕਿ ਨਵੀਂ ਸ਼ਾਖਾ ਦਾ ਅਰਬੀ ਨਾਂਅ 'ਵਿਲਾਯਾਹ ਆਫ ਹਿੰਦ' (ਭਾਰਤ ਪ੍ਰਾਂਤ) ਹੈ।ਜੰਮੂ-ਕਸ਼ਮੀਰ ਦੇ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਸ ਦਾਅਵੇ ਨੂੰ ਖਾਰਿਜ ਕੀਤਾ ਸੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!