ਮੋਗਾ : ਮੋਗਾ ਵਿੱਚ ਤਾਇਨਾਤ ਥਾਣੇਦਾਰ ਵੱਲੋਂ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਡੀਐੱਸਪੀ ਸਿਟੀ ਪਰਮਜੀਤ ਸਿੰਘ ਅਤੇ ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਏਐੱਸਆਈ ਅਮਨਦੀਪ ਸਿੰਘ ਪੁੱਤਰ ਦੇਸ਼ ਰਾਜ ਵਾਸੀ ਧਰਮ ਸਿੰਘ ਨਗਰ ਮੋਗਾ ਜੋ ਥਾਣਾ ਸਿਟੀ ਮੋਗਾ ਵਿੱਚ ਤਾਇਨਾਤ ਸੀ ਜਿਸ ਦੀ ਰਾਤ ਦੀ ਡਿਊਟੀ ਸੀ ਜੋ ਰੋਜ਼ਾਨਾ ਵਾਂਗ ਰਾਤ ਦੀ ਡਿਊਟੀ ਕਰਨ ਉਪਰੰਤ ਸਵੇਰੇ ਘਰ ਚਲਿਆ ਗਿਆ। ਅੱਜ ਦੁਪਿਹਰ ਪੁਲਿਸ ਨੂੰ ਸੂਚਨਾ ਮਿਲੀ ਕਿ ਅਮਨਦੀਪ ਸਿੰਘ ਨੇ ਘੱਲਖੁਰਦ ਦੀ ਨਹਿਰ ਵਿੱਚ ਛਾਲ ਮਾਰਕੇ ਖੁਦੁਕਸ਼ੀ ਕਰ ਲਈ ਹੈ।
ਸੰਬੰਧਿਤ ਖ਼ਬਰਾਂ
ਜਦ ਉਕਤ ਘਟਨਾ ਸਬੰਧੀ ਥਾਣਾ ਘੱਲ ਖੁਰਦ ਦੇ ਮੁੱਖ ਅਫਸਰ ਇੰਸਪੈਕਟਰ ਕ੍ਰਿਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਕਿ ਥਾਣੇਦਾਰ ਅਮਨਦੀਪ ਸਿੰਘ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ। ਸੂਚਨਾ ਮਿਲਣ 'ਤੇ ਉਹ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਤੇ ਲਾਸ਼ ਨੂੰ ਲੱਭਣ ਦਾ ਯਤਨ ਕੀਤਾ ਜਾ ਰਿਹਾ। ਗੋਤਾਖੋਰ ਵੀ ਨਹਿਰ ਵਿੱਚੋਂ ਲਾਸ਼ ਦੀ ਤਲਾਸ਼ ਕਰ ਰਹੇ ਹਨ।






