ਜਲੰਧਰ (ਇੰਦਰਜੀਤ ਸਿੰਘ) - ਸ਼੍ਰੀ ਦੇਵੀ ਤਲਾਬ ਮੰਦਰ 'ਚ ਮੰਗਲਵਾਰ ਨੂੰ 144ਵੇਂ ਹਰਿਵੱਲਭ ਸੰਗੀਤ ਸਮਾਗਮ ਮੁਕਾਬਲੇ ਦਾ ਆਗਾਜ਼ ਏਡੀਸੀ ਸਰਦਾਰ ਕੁਲਵੰਤ ਸਿੰਘ ਨੇ ਕੀਤਾ। ਮੁਕਾਬਲੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਡੀਏਵੀ ਸਕੂਲ ਦੇ ਵਿਦਿਆਰਥੀਆਂ ਨੇ ਸਰਸਵਤੀ ਵੰਦਨਾ ਕੀਤੀ। ਆਡੀਸ਼ਨ ਦੌਰਾਨ ਚੁਣੇ ਗਏ 10 ਬੱਚਿਆਂ ਨੇ ਇਸ ਮੁਕਾਬਲੇ 'ਚ ਹਿੱਸਾ ਲਿਆ ਤੇ ਆਪਣਾ ਹੁਨਰ ਦਿਖਾਇਆ। ਇਸ ਦੌਰਾਨ ਜਨਰਲ ਸਕੱਤਰ ਦੀਪਕ ਬਾਲੀ, ਡਾਇਰੈਕਟਰ ਐੱਸਐੱਸ ਅਜਿਮਲ ਤੇ ਸਭਾ ਮੈਂਬਰ ਸ਼ਾਮਲ ਰਹੇ।
ਸੰਬੰਧਿਤ ਖ਼ਬਰਾਂ
ਜੂਨੀਅਰ ਗਰੁੱਪ ਦੇ ਵੋਕਲ 'ਚ 29, ਨੌਨ ਪਰਕਸ਼ਨ 'ਚ 16 ਤੇ ਪਰਕਸ਼ਨ 'ਚ 19 ਬੱਚਿਆਂ ਨੇ ਹਿੱਸਾ ਲਿਆ, ਉੱਥੇ ਹੀ ਸੀਨੀਅਰ ਗਰੁੱਪ ਦੇ ਵੋਕਲ 'ਚ 44, ਠੁਮਰੀ 'ਚ 20, ਨੌਨ ਪਰਕਸ਼ਨ 'ਚ 18, ਪਰਕਸ਼ਨ ਤਬਲਾ 'ਚ 40, ਪਰਕਸ਼ਨ ਪਖ਼ਾਵਜ਼ 'ਚ 8 ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ। ਇਹ ਸਮਾਗਮ ਛੇ ਦਿਨ ਤਕ ਚੱਲੇਗਾ। ਪਹਿਲੇ ਦਿਨ ਜੂਨੀਅਰ ਤੇ ਅਗਲੇ ਦਿਨ ਤਿੰਨ ਸੀਨੀਅਰ ਗਰੁੱਪਾਂ ਦੇ ਮੁਕਾਬਲੇਬਾਜ਼ ਪਰਫਾਰਮ ਕਰਨਗੇ।



