|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਭਾਜਪਾ, ਕਾਂਗਰਸ ਦੇ ਮਾੜੇ ਹਾਲਾਤਾਂ ਨਾਲ ਤੁਲਨਾ ਕਰ ਦੇ ਰਹੀ ਹੀ ਹੈ ਖੁਦ ਨੂੰ ਦਿਲਾਸਾ

ਦਿੱਲੀ (Nri Media) : ਦਿੱਲੀ ਵਿਧਾਨ ਸਭਾ ਚੋਣਾਂ 2020 ਦੀ ਗਿਣਤੀ ਜਾਰੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਵੱਡੇ ਫ਼ਰਕ ਨਾਲ ਅੱਗੇ ਚੱਲ ਰਹੀ ਹੈ। ਜਿਸ ਨਾਲ ਸਾਫ਼ ਹੋ ਗਿਆ ਹੈ ਕਿ ਕੇਜਰੀਵਾਲ ਲਗਾਤਾਰ ਤੀਜੀ ਵਾਰ ਦਿੱਲੀ ਵਿੱਚ ਸਰਕਾਰ ਬਣਾਉਣ ਜਾ ਰਹੇ ਹਨ। ਉੱਥੇ ਹੀ ਦਿੱਲੀ ਭਾਜਪਾ ਇੰਚਾਰਜ ਸ਼ਾਮ ਜਾਜੂ ਆਪਣੀ ਪਾਰਟੀ ਦੀ ਤੁਲਨਾ ਕਾਂਗਰਸ ਪਾਰਟੀ ਨਾਲ ਕਰ ਕੇ ਖੁਦ ਨੂੰ ਤਸੱਲੀ ਦਿੰ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਦਿੱਲੀ (Nri Media) : ਦਿੱਲੀ ਵਿਧਾਨ ਸਭਾ ਚੋਣਾਂ 2020 ਦੀ ਗਿਣਤੀ ਜਾਰੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਵੱਡੇ ਫ਼ਰਕ ਨਾਲ ਅੱਗੇ ਚੱਲ ਰਹੀ ਹੈ। ਜਿਸ ਨਾਲ ਸਾਫ਼ ਹੋ ਗਿਆ ਹੈ ਕਿ ਕੇਜਰੀਵਾਲ ਲਗਾਤਾਰ ਤੀਜੀ ਵਾਰ ਦਿੱਲੀ ਵਿੱਚ ਸਰਕਾਰ ਬਣਾਉਣ ਜਾ ਰਹੇ ਹਨ। ਉੱਥੇ ਹੀ ਦਿੱਲੀ ਭਾਜਪਾ ਇੰਚਾਰਜ ਸ਼ਾਮ ਜਾਜੂ ਆਪਣੀ ਪਾਰਟੀ ਦੀ ਤੁਲਨਾ ਕਾਂਗਰਸ ਪਾਰਟੀ ਨਾਲ ਕਰ ਕੇ ਖੁਦ ਨੂੰ ਤਸੱਲੀ ਦਿੰਦੇ ਹੋਏ ਨਜ਼ਰ ਆਏ।ਦਿੱਲੀ ਵਿਖੇ ਭਾਜਪਾ ਦੇ ਇੰਚਾਰਜ ਸ਼ਾਮ ਜਾਜੂ ਨੇ ਕਿਹਾ, "ਅਸੀਂ ਭਾਜਪਾ ਦੇ ਪ੍ਰਦਰਸ਼ਨ ਦੀ ਸਮੀਖਿਆ ਕਰਾਂਗੇ, ਪਰ ਭਾਜਪਾ ਪਿਛਲੀ ਵਾਰ ਨਾਲੋਂ ਬਿਹਤਰ ਸਥਿਤੀ 'ਤੇ ਪਹੁੰਚੀ ਹੈ।

ਸੰਬੰਧਿਤ ਖ਼ਬਰਾਂ

ਪਿਛਲੀ ਵਾਰ ਤਿੰਨ ਸੀਟਾਂ ਸਨ ਤੇ ਇਸ ਵਾਰ ਉਸ ਤੋਂ ਵੱਧ ਆ ਰਹੀਆਂ ਹਨ।"ਉਨ੍ਹਾਂ ਕਿਹਾ , "ਇਸ ਵਾਰ ਈਵੀਐਮ 'ਤੇ ਸਵਾਲ ਨਹੀਂ ਉੱਠਣਗੇ। ਆਮ ਆਦਮੀ ਪਾਰਟੀ ਭਾਜਪਾ ਦੇ ਬੁਰੇ ਹਾਲਾਤਾਂ ਦੀ ਗੱਲ ਕਰ ਰਹੀ ਹੈ, ਪਰ ਕਾਂਗਰਸ ਨੂੰ ਵੀ ਤਾਂ ਵੇਖੋ ਉਸ ਦਾ ਤਾਂ ਦਿੱਲੀ ਚੋਂ ਸਫਾਇਆ ਹੁੰਦਾ ਨਜ਼ਰ ਆ ਰਿਹਾ ਹੈ।"ਜ਼ਿਕਰਯੋਗ ਹੈ ਕਿ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਭਾਜਪਾ ਆਗੂਆਂ ਨੂੰ ਪੂਰਾ ਯਕੀਨ ਸੀ ਕਿ ਪਾਰਟੀ ਦਿੱਲੀ ਵਿੱਚ ਸਰਕਾਰ ਬਣਾਵੇਗੀ। ਹਾਲਾਂਕਿ, ਰੁਝਾਨਾਂ ਤੋਂ ਬਾਅਦ, ਭਾਜਪਾ ਹਾਰ ਨੂੰ ਸਵੀਕਾਰ ਕਰਦੀ ਵਿਖਾਈ ਦੇ ਰਹੀ ਹੈ। ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਰੁਝਾਨਾਂ ਵਿੱਚ ਬਹੁਮਤ ਹਾਸਲ ਕਰ ਰਹੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!