|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਜੰਗਲ ਵਿਚ ਲੱਗੀ ਭਿਆਨਕ ਅੱਗ ,ਬੱਚਿਆਂ ਦਾ ਲਿੰਗ ਦੱਸਣ ਦੇ ਯੰਤਰ ਨੂੰ ਠਹਿਰਾਇਆ ਜ਼ਿੰਮੇਵਾਰ

ਉਨਟਾਰੀਓ (ਐਨ.ਆਰ.ਆਈ. ਮੀਡਿਆ) :ਬੀਤੇ ਕੁਝ ਦਿਨੀ ਪਹਿਲਾ ਹੀ ਕੈਲੀਫੋਰਨੀਆ ਦੇ ਜੰਗਲਾਂ ਦੇ ਵਿਚ ਵਿਚ ਭਿਆਨਕ ਅੱਗ ਲੱਗੀ ਸੀ ਓਥੇ ਹੀ ਹੁਣ ਅਮਰੀਕਾ ਵਿਚ ਕੈਲੀਫੋਰਨੀਆ ਦੇ ਜੰਗਲ ਵਿਚ ਲੱਗੀ ਭਿਆਨਕ ਅੱਗ ਲਈ ਬੱਚਿਆਂ ਦਾ ਲਿੰਗ ਦੱਸਣ ਦੇ ਯੰਤਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਅਮਰੀਕੀ ਜੰਗਲ ਸੇਵਾ ਅਨੁਸਾਰ ਇਸ ਸਾਲ ਕੈਲੀਫੋਰਨੀਆ ਵਿਚ 20 ਲੱਖ ਏਕੜ ਵਿਚ ਫੈਲੇ ਜੰਗਲ ਅੱਗ ਦ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਉਨਟਾਰੀਓ (ਐਨ.ਆਰ.ਆਈ. ਮੀਡਿਆ) :ਬੀਤੇ ਕੁਝ ਦਿਨੀ ਪਹਿਲਾ ਹੀ ਕੈਲੀਫੋਰਨੀਆ ਦੇ ਜੰਗਲਾਂ ਦੇ ਵਿਚ ਵਿਚ ਭਿਆਨਕ ਅੱਗ ਲੱਗੀ ਸੀ ਓਥੇ ਹੀ ਹੁਣ ਅਮਰੀਕਾ ਵਿਚ ਕੈਲੀਫੋਰਨੀਆ ਦੇ ਜੰਗਲ ਵਿਚ ਲੱਗੀ ਭਿਆਨਕ ਅੱਗ ਲਈ ਬੱਚਿਆਂ ਦਾ ਲਿੰਗ ਦੱਸਣ ਦੇ ਯੰਤਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਅਮਰੀਕੀ ਜੰਗਲ ਸੇਵਾ ਅਨੁਸਾਰ ਇਸ ਸਾਲ ਕੈਲੀਫੋਰਨੀਆ ਵਿਚ 20 ਲੱਖ ਏਕੜ ਵਿਚ ਫੈਲੇ ਜੰਗਲ ਅੱਗ ਦੀ ਭੇਟ ਚੜ੍ਹ ਗਏ ਹਨ ਅਤੇ ਅੱਗੇ ਵੀ ਇਨ੍ਹਾਂ ਦੇ ਨਸ਼ਟ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਟੀਮ ਦੇ 14 ਹਜ਼ਾਰ ਮੈਂਬਰ ਸੰਘਰਸ਼ ਕਰ ਰਹੇ ਹਨ। ਦੱਸਣਯੋਗ ਹੈ ਕਿ ਇਹ ਅੱਗ ਸ਼ਨਿਚਰਵਾਰ ਸਵੇਰੇ ਐੱਲ ਰੈਂਚ ਡੋਰੈਡੋ ਪਾਰਕ ਤੋਂ ਸ਼ੁਰੂ ਹੋਈ ਸੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!