ਔਰੰਗਾਬਾਦ (ਦੇਵ ਇੰਦਰਜੀਤ) - ਮਹਾਰਾਸ਼ਟਰ ਦੇ ਬੀੜ 'ਚ ਇਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੋਵਿਡ-19 ਨਾਲ ਜਾਨ ਗੁਆਉਣ ਵਾਲੇ 22 ਲੋਕਾਂ ਦੀਆਂ ਲਾਸ਼ਾਂ ਇਕ ਹੀ ਐਂਬੂਲੈਂਸ 'ਚ ਭਰ ਕੇ ਸ਼ਮਸ਼ਾਨ ਲਿਜਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਐਂਬੂਲੈਂਸ ਦੀ ਘਾਟ ਨੂੰ ਇਸ ਦਾ ਇਕ ਕਾਰਨ ਦੱਸਿਆ ਹੈ। ਘਟਨਾ ਐਤਵਾਰ ਰਾਤ ਨੂੰ ਹੋਈ ਜਦੋਂ ਬੀੜ ਦੇ ਅੰਬਾਜੋਗਾਈ 'ਚ ਸਥਿਤ ਸਵਾਮੀ ਰਾਮਾਨੰਦ ਤੀਰਥ ਪੇਂਡੂ ਸਰਕਾਰੀ ਮੈਡੀਕਲ ਕਾਲਜ ਦੇ ਸ਼ਮਸ਼ਾਨ ਘਾਟ 'ਚ ਰੱਖੀਆਂ ਗਈਆਂ ਲਾਸ਼ਾਂ ਨੂੰ ਅੰਤਿਮ ਸੰਸਕਾਰ ਲਈ ਲਿਜਾਇਆ ਜਾ ਰਿਹਾ ਸੀ। ਮੈਡੀਕਲ ਕਾਲਜ ਦੇ ਡੀਨ ਡਾਕਟਰ ਸ਼ਿਵਾਜੀ ਸ਼ੁਕਰੇ ਨੇ ਮੰਗਲਵਾਰ ਨੂੰ ਕਿਹਾ,''ਹਸਪਤਾਲ ਪ੍ਰਸ਼ਾਸਨ ਕੋਲ ਐਂਬੂਲੈਂਸ ਨਹੀਂ ਹਨ, ਜਿਸ ਕਾਰਨ ਅਜਿਹਾ ਹੋਇਆ।'' ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪਿਛਲੇ ਸਾਲ ਕੋਵਿਡ-19 ਦੇ ਪਹਿਲੇ ਦੌਰ 'ਚ 5 ਐਂਬੂਲੈਂਸ ਸਨ। ਉਨ੍ਹਾਂ 'ਚੋਂ ਤਿੰਨ ਨੂੰ ਬਾਅਦ 'ਚ ਵਾਪਸ ਲੈ ਲਿਆ ਗਿਆ ਅਤੇ ਹੁਣ ਹਸਪਤਾਲ 'ਚ 2 ਐਂਬੂਲੈਂਸ 'ਚ ਕੋਵਿਡ-19 ਰੋਗੀਆਂ ਨੂੰ ਲਿਆਂਦਾ ਅਤੇ ਲਿਜਾਇਆ ਜਾ ਰਿਹਾ ਹੈ।
ਇਕ ਐਂਬੂਲੈਂਸ 'ਚ ਲਿਜਾਈਆਂ ਗਈਆਂ 22 ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ
ਔਰੰਗਾਬਾਦ (ਦੇਵ ਇੰਦਰਜੀਤ) - ਮਹਾਰਾਸ਼ਟਰ ਦੇ ਬੀੜ 'ਚ ਇਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੋਵਿਡ-19 ਨਾਲ ਜਾਨ ਗੁਆਉਣ ਵਾਲੇ 22 ਲੋਕਾਂ ਦੀਆਂ ਲਾਸ਼ਾਂ ਇਕ ਹੀ ਐਂਬੂਲੈਂਸ 'ਚ ਭਰ ਕੇ ਸ਼ਮਸ਼ਾਨ ਲਿਜਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਐਂਬੂਲੈਂਸ ਦੀ ਘਾਟ ਨੂੰ ਇਸ ਦਾ ਇਕ ਕਾਰਨ ਦੱਸਿਆ ਹੈ। ਘਟਨਾ ਐਤਵਾਰ ਰਾਤ ਨੂੰ ਹੋਈ ਜਦੋਂ ਬੀੜ ਦੇ ਅੰਬਾਜ
NRI Post Desk · 2039 ਦਿਨ ਪਹਿਲਾਂ · ਅੱਪਡੇਟ 2039 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





